ਜਲੰਧਰ : ਸਰਕਾਰੀ ਨਰਸਿੰਗ ਸਕੂਲ ਸਿਵਲ ਹਸਸਪਤਾਲ ਜਲੰਧਰ ਵਿਖੇ ਰੂਰਲ ਮੈਡੀਕਲ
ਅਫਸਰਾਂ ਦੀ ਕੋਰੋਨਾ ਵਾਇਰਸ ਸਬੰਧੀ ਟ੍ਰੇਨਿੰਗ ਆਯੋਜਿਤ ਕੀਤੀ ਗਈ । ਇਸ ਮੌਕੇ ਡਾ.ਗੁਰਮੀਤ ਕੌਰ ਦੁੱਗਲ
ਸਹਾਇਕ ਸਿਵਲ ਸਰਜਨ ਵਲੋਂ ਕਰੋਨਾ ਵਾਇਰਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ।ਉਨ੍ਹਾਂ ਕਿਹਾ
ਕਿ ਕਰੋਨਾ ਵਾਇਰਸ ਨੂੰ ਲੈਕੇ ਘਬਰਾਉਣ ਦੀ ਕੋਈ ਗੱਲ ਨਹੀ ਪਰ ਸਾਨੂੰ ਸਾਰਿਆਂ ਨੂੰ ਸੁਚੇਤ ਅਤੇ ਸਾਵਧਾਨ
ਰਹਿਣਾ ਚਾਹੀਦਾ ਹੈ ।ਉਨ੍ਹਾਂ ਕਰੋਨਾ ਵਾਇਰਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਭਾਵਿਤ
ਵਿਅਕਤੀ ਨੂੰ ਬੁਖਾਰ , ਜ਼ੁਕਾਮ ,ਨੱਕ ਵਗਣਾ , ਜੁਕਾਮ, ਗਲਾ ਖਰਾਬ ਅਤੇ ਗਲੇ ਵਿੱਚ ਖਾਰਿਸ਼ ਹੁੰਦੀ ਹੈ ਅਤੇ
ਵਿਅਕਤੀ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕਰਦਾ ਹੈ।ਕਰੋਨਾ ਵਾਇਰਸ ਤੋਂ ਬਚਾਅ ਬਾਰੇ ਦੱਸਦਿਆਂ ਉਨ੍ਹਾਂ
ਕਿਹਾ ਕਿ ਜੇ ਕੋਈ ਵਿਅਕਤੀ ਪਿਛਲੇ ਦਿਨਾਂ ਵਿੱਚ ਵਿਦੇਸ਼ ਖਾਸ ਕਰਕੇ ਵਾਇਰਸ ਪ੍ਰਭਾਵਿਤ ਦੇਸ਼ਾਂ ਵਿੱਚ ਦੌਰਾ
ਕਰਕੇ ਆਇਆ ਹੈ ਅਤੇ ਉਸ ਵਿੱਚ ਉਕਤ ਲੱਛਣ ਹਨ ਤਾਂ ਉਸ ਨੂੰ ਸਲਾਹ ਅਤੇ ਇਲਾਜ ਲਈ ਨਜ਼ਦੀਕੀ
ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ । ਇਸ ਮੌਕੇ ਡਾ. ਰਿਸ਼ੀ ਸ਼ਰਮਾ ਸਰਵੇਲੈਂਸ ਮੈਡੀਕਲ
ਅਫਸਰ ਨੇ ਕਿਹਾ ਕਿ ਅਜਿਹੇ ਲੱਛਣਾਂ ਵਾਲੇ ਵਿਅਕਤੀ ਨੂੰ 14 ਦਿਨ ਲਈ ਆਪਣੇ ਹੀ ਘਰ ਵਿੱਚ ਬਾਕੀ ਮੈਂਬਰਾਂ
ਨਾਲੋਂ ਵੱਖਰੇ ਕਮਰੇ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਵੇ ।ਬਾਹਰੋਂ ਆਏ ਵਿਅਕਤੀ ਅਤੇ ਹੋਰ ਮੈਂਬਰਾਂ ਨੂੰ ਮਾਸਕ
ਲਗਾ ਕੇ ਰੱਖਣਾ ਚਾਹੀਦਾ ਹੈ ਅਤੇ ਦੂਸਰੇ ਵਿਅਕਤੀਆਂ ਤੋਂ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ
ਜਾਵੇ।ਬਚਾਅ ਲਈ ਭੀੜ-ਭਾੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪ੍ਰਹੇਜ ਕੀਤਾ ਜਾਵੇ। ਖਾਂਸੀ ਕਰਦੇ ਹੋਏ ਜਾਂ
ਛਿੱਕਦੇ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ ਨਾਲ ਢੱਕੋ ।ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਛੱਕੀ ਮਰੀਜ਼ਾਂ
ਉੱਤੇ 28 ਦਿਨਾਂ ਤੱਕ ਨਜ਼ਰ ਰੱਖੀ ਜਾ ਰਹੀ ਹੈ।ਉਨਾ ਕਿਹਾ ਕਿ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਸਬੰਧੀ
ਦੱਸੀਆਂ ਗਈਆਂ ਹਦਾਇਤਾਂ ਆਪਣੇ ਪਰਿਵਾਰ , ਆਂਢ ਗੁਆਢ ਅਤੇ ਹੋਰ ਸਮਾਜ ਦੇ ਲੋਕਾਂ ਨੂੰ ਨੂੰ ਦੱਸ ਕੇ
ਜਾਗਰੂਕ ਕੀਤਾ ਜਾਵੇ।ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਮ ਲੋਕਾਂ ਨੂੰ
ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ।
ਇਸ ਮੌਕੇ ਡਾ. ਸਤੀਸ਼ ਕੁਮਾਰ ਵਲੋਂ ਕਿਹਾ ਕਿ ਥੋੜ੍ਹੇ -ਥੋੜੇ੍ਹ ਸਮੇਂ ਬਾਅਦ ਸਾਬੁਣ ਨਾਲ ਹੱਥਾਂ ਨੂੰ
ਚੰਗੀ ਤਰ੍ਹਾ ਧੋਇਆ ਜਾਵੇ।ਹੱਥਾਂ ਨੂੰ ਸਾਫ – ਸੁਥਰਾ ਰੱਖਣ ਲਈ ਘਰ ਵਿੱਚ ਅਲਕੋਹਲ ਬੇਸਡ ਸੈਨੀਟਾਈਜ਼ਰ ਨਾ
ਹੋਵੇ ਤਾਂ ਘਰ ਵਿੱਚ ਉਪਲਭਦ ਕੋਈ ਵੀ ਸਾਬਣ ਦੀ ਵਰਤੋਂ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਪਾਲਤੂ ਅਤੇ
ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਾ ਰੱਖੋ , ਘਰੇਲੂ ਨੁਸਖਿਆਂ ਨਾਲ ਇਲਾਜ ਨਾ ਕਰੋ, ਸਗੋਂ ਮਾਹਿਰ
ਡਾਕਟਰ ਦੀ ਸਲਾਹ ਨਾਲ ਹੀ ਦਵਾਈ ਲਈ ਜਾਵੇ। ਸਿਹਤ ਸਿੱਖਿਆ ਦਿੰਦੇ ਹੋਏ ਕਿਹਾ ਕਿ ਹੱਥਾਂ ਦੀ ਸਾਫ
ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਸਾਨੂੰ ਆਪਣੀ ਲਾਈਫ ਸਟਾਈਲ ਵਿੱਚ ਤਬਦੀਲੀ ਲਿਆਉਣ ਵਿੱਚ
ਦ੍ਰਿੜ ਨਿਸਚਾ ਕਰਨਾ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਭਿਆਨਕ ਬੀਮਾਰੀਆਂ ਤੋ ਬਚਣਾ ਚਾਹੀਦਾ ਹੈ। ਸਾਨੂੰ
ਸਿਹਤ ਨੂੰ ਤੰਦਰੁਸਤ ਰੱਖਣ ਲਈ ਆਪਣੀ ਨਿੱਜੀ ਸਫਾਈ, ਆਪਣਾ ਆਲਾ ਦੁਆਲਾ ਸਾਫ ਰੱਖਣਾ ਅਤੇ ਸਾਫ
ਸੁਥਰਾ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ।ਇਸ ਮੌਕੇ ਜਾਗਰੂਕਤਾ ਲਿਟਰੇਚਰ ਵੀ ਤਕਸੀਮ ਕੀਤਾ ਗਿਆ।ਇਸ
ਮੌਕੇ ਡਾ. ਕਮਲਜੀਤ ਕੌਰ ਮਾਈਕੋਬੋਲੋਜਿਸਟ, ਪ੍ਰਿੰਸੀਪਲ ਸਰੋਜ ਬਾਲਾ ਅਤੇ ਰੂਰਲ ਮੈਡੀਕਲ ਅਫਸਰ
ਹਾਜਰ ਸਨ।