ਜਲੰਧਰ: ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਮੈਡਮ ਕਵਿਤਾ ਵਿਜ ਅਤੇ ਐਨ ਜੀ ਓ ਨਈ ਉਡਾਣ ਵੱਲੋਂ ਸਕੂਲਾਂ ਸਕੂਲ ਦੀ ਤਰੱਕੀ ਲਈ ਕਰਾਏ ਗਏ ਕੰਮਾਂ ਵਾਸਤੇ ਸਨਮਾਨਿਤ ਕਰਨ ਲਈ ਸਮਾਗਮ ਕੀਤਾ ਗਿਆ । ਜਿਸ ਵਿਚ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।ਅਧਿਆਪਕ ਗਗਨਦੀਪ ਸਿੰਘ ਜੀ ਨੇ ਦੱਸਿਆ ਕਿ NGO ਵੱਲੋਂ ਸਕੂਲ ਦੇ ਸੁਧਾਰ ਲਈ ਬਹੁਤ ਕੰਮ ਕਰਵਾਏ ਗਏ ਹਨ ਉਨ੍ਹਾਂ ਨੇ ਕਵਿਤਾ ਵਿਜ ਮੈਡਮ ਦਾ ਵਿਸ਼ੇਸ਼ ਧੰਨਵਾਦ ਕੀਤਾ।ਹੈਡ ਟੀਚਰ ਜਗਪ੍ਰੀਤ ਕੌਰ ਅਤੇ ਸਮੂਹ ਸਟਾਫ ਮੈਂਬਰ ਵੱਲੋਂ ਨਈ ਉਡਣ ਦਿਓ ਦੇ ਚੇਅਰਮੈਨ ਰਮਨ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ । ਇਹ ਸਮੇਂ ਨਾਲ ਅੰਜੂ ਕਪੂਰ ,ਸੁਨੀਤਾ ਕੁਮਾਰੀ, ਬਿੰਦੀਆ ਰਾਣੀ ,ਮਨਪ੍ਰੀਤ ਕੌਰ ਕਿਰਨ ਅਰੋੜਾ, ਲਖਵਿੰਦਰ ਕੌਰ ਅਤੇ ਗਗਨਦੀਪ ਸਿੰਘ ਹਾਜ਼ਰ ਸਨ।