ਫਗਵਾੜਾ 11 ਜੂਨ (ਸ਼ਿਵ ਕੋੜਾ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁੱਲਾਰਾਏ ਵਿਖੇ ਐਨ.ਐਸ.ਕਿਉ, ਐਫ. ਟਰੇਡ ਦੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪਰੈਕਟਿਸ ਕਿੱਟਾਂ ਦੀ ਵੰਡ ਕੀਤੀ ਗਈ। ਸਕੂਲ ਪਿ੍ਰੰਸੀਪਲ ਸੁਰੇਸ਼ ਗੁਪਤਾ ਨੇ ਦੱਸਿਆ ਕਿ ਇਸ ਸਮੇਂ ਸਕੂਲ ਵਿਚ ਐਨ.ਐਸ.ਕਿਉ.ਐਫ. ਅਧੀਨ 2 ਟਰੇਡ ਸਕਿਉਰਿਟੀ ਅਤੇ ਫਿਜੀਕਲ ਐਜੂਕੇਸ਼ਨ ਐਂਡ ਸਪੋਰਟਸ ਚਲ ਰਹੇ ਹਨ। ਟਰੇਡ ਸਕਿਉਰਿਟੀ ਦੀ ਪ੍ਰੈਕਟਿਸ ਕਿੱਟ ਵਿਚ ਹੈਲਮੇਟ, ਬੂਟ, ਬੈਲਟ, ਵਿਸਲ, ਯੂਨੀਫਾਰਮ, ਹੈਮਰ, ਕੇਬਲ ਕਟਰ ਹਨ ਜਦਕਿ ਫਿਜੀਕਲ ਐਜੂਕੇਸ਼ਨ ਐਂਡ ਸਪੋਰਟਸ ਦੀ ਪ੍ਰੈਕਟਿਸ ਕਿਟ ਵਿਚ ਟੈਨਿਸ ਬਾਲ, ਫੁਟਬਾਲ, ਬੈਡਮਿੰਟਨ ਰੈਕੇਟ, ਸ਼ਟਲ ਕੋਕ, ਏਅਰ ਪੰਪ, ਯੋਗਾ ਮੈਟ, ਮਾਸਕ, ਸੈਨੀਟਾਈਜਰ ਤੋਂ ਇਲਾਵਾ ਖੇਡਾਂ ਸਬੰਧੀ ਹੋਰ ਸਮਾਨ ਦਿੱਤਾ ਗਿਆ ਹੈ। ਇਸ ਮੌਕੇ ਸਕੂਲ ਦੇ ਲੈਕਚਰਾਰ ਸ੍ਰੀਮਤੀ ਮਾਧੁਰੀ ਸ਼ਰਮਾ, ਜਸਵਿੰਦਰ ਕੁਮਾਰੀ, ਸ਼ਸੀ ਕਿਰਨ, ਲਖਵਿੰਦਰ ਸਿੰਘ (ਵੋਕੇਸ਼ਨਲ ਟਰੇਨਰ), ਗੁਰਦੀਪ ਸਿੰਘ (ਵੋਕੇਸ਼ਨਲ ਟਰੇਨਰ), ਸਚਿਨ ਮੁੰਜਾਲ, ਭਗਤਦੀਪ ਸਿੰਘ ਮਾਨ, ਰਾਮ ਲੁਭਾਇਆ, ਸੁਰਿੰਦਰ ਕੌਰ, ਗੁਰਮੇਜ ਕੌਰ, ਪਰਮਜੀਤ ਕੌਰ, ਰਜਨੀ ਬਾਲਾ, ਊਸ਼ਾ ਰਾਣੀ, ਮਿਸ ਮੋਨਿਕਾ ਆਦਿ ਹਾਜਰ ਸਨ