ਅੰਮ੍ਰਿਤਸਰ,22 ਅਕਤੂਬਰ ( ) ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ:) ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਅੱਜ ਈ.ਟੀ.ਯੂ. ਅੰਮ੍ਰਿਤਸਰ ਵੱਲੋਂ ਪੰਜਾਬ ਸਰਕਾਰ ਵੱਲੋ ਅਧਿਆਪਕਾਂ ਦੇ ਪੇ ਸਕੇਲ ਘਟਾਉਣ ਲਈ ਜਾਰੀ ਪੱਤਰ ਦੀਆਂ ਕਾਪੀਆਂ ਜਿਲ੍ਹਾ ਸਿੱਖਿਆ ਦਫਤਰ (ਐ.ਸਿ.) ਅੰਮ੍ਰਿਤਸਰ ਰਾਮਬਾਗ ਵਿਖੇ ਸੂਬਾ ਆਗੂ ਸੁਧੀਰ ਢੰਡ,ਜਤਿੰਦਰਪਾਲ ਸਿੰਘ ਰੰਧਾਵਾ , ਦਿਲਬਾਗ ਸਿੰਘ ਬਾਜਵਾ , ਜਸਵਿੰਦਰਪਾਲ ਸਿੰਘ ਜੱਸ , ਬਲਜਿੰਦਰ ਸਿੰਘ ਬੁੱਟਰ,ਦਲਜੀਤ ਸਿੰਘ ਬੱਲ ਦੀ ਸਾਂਝੀ ਅਗਵਾਈ ਹੇਠ ਕਾਪੀਆਂ ਸਾੜੀਆਂ ਗਈਆਂ।
ਇਸ ਦੌਰਾਨ ਸੰਬੋਧਨ ਕਰਦਿਆਂ ਉਪਰੋਕਤ ਅਧਿਆਪਕ ਆਗੂਆਂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਅਧਿਆਪਕ ਵਰਗ ਦਾ ਰੋਸ ਵੇਖ ਕੇ ਕੱਲ ਮੁੜ ਪੱਤਰ ਜਾਰੀ ਕਰਕੇ ਪਹਿਲੇ ਕੰਮ ਕਰ ਰਹੇ ਅਧਿਆਪਕਾ ਤੇ ਇਹ ਪੇ ਸਕੇਲ ਨਾ ਲਾਗੂ ਹੋਣ ਬਾਰੇ ਸਪੱਸ਼ਟ ਕਰ ਦਿਤਾ ਹੈ ਪਰੰਤੂ ਨਵੀਂ ਭਰਤੀ ਤੇ ਇਹ ਪੇ ਸਕੇਲ ਲਾਗੂ ਕਰਨਾ ਬਹੁਤ ਵੱਡਾ ਮੰਦਭਾਗਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਵਿਆਪਕ ਜਥੇਬੰਦੀ ਈ.ਟੀ.ਯੂ. ਰਜਿ. ਪੰਜਾਬ ਨੇ ਬਹੁਤ ਵੱਡੇ ਸੰਘਰਸ਼ਾਂ ਤੋਂ ਬਾਅਦ ਇਹ ਸਕੇਲ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤੁਗਲਕੀ ਫਰਮਾਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੱਡਾ ਨੁਕਸਾਨ ਪਚਾਉਂਦੇ ਹੋਣ। ਆਗੂਆਂ ਨੇ ਨਵੀ ਭਰਤੀ ਲਈ ਵੀ ਪੁਰਾਣੇ ਸਕੇਲ ਬਹਾਲ ਰੱਖਣ ਦੀ ਪੁਰਜੋਰ ਮੰਗ ਕਰਦਿਆਂ ਨਵਾ ਪੇ ਕਮਿਸ਼ਨ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ।
ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਸੁਖਦੇਵ ਸਿੰਘ ਵੇਰਕਾ, ਮਨਿੰਦਰ ਸਿੰਘ,ਗੁਰਮੀਤ ਸਿੰਘ ਰੰਧਾਵਾ, ਕਰਮਜੀਤ ਸਿੰਘ ਪੱਲਾ, ਬਲਜਿੰਦਰ ਸਿੰਘ ਬੁੱਟਰ, ਰੁਪਿੰਦਰ ਸਿੰਘ, ਜਰਨੈਲ ਸਿੰਘ ਬੁਤਾਲਾ, ਸੁਮਿਤ ਚੌਧਰੀ ,ਦੇਵ ਰਾਜ, ਹਰਕੰਵਲਜੀਤ ਸਿੰਘ,ਮਨਿੰਦਰਪਾਲ ਸਿੰਘ, ਸਰਬਜੀਤ ਸਿੰਘ ਤੇ ਹੋਰ ਕਈ ਆਗੂ ਵੀ ਮੌਜੂਦ ਸਨ।

ਅੰਮ੍ਰਿਤਸਰ,22ਅਕਤੂਬਰ ( )- ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਦੀ ਵੱਡੀ ਲਾਪਰਵਾਹੀ ਕਰਕੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ‘ਚ ਪਿਛਲੇ ਲੰਮੇ ਸਮੇਂ ਤੋਂ 225 ਤੋਂ ਵੱਧ ਖਾਲੀ ਹੋ ਗਈਆਂ ਹੈੱਡਟੀਚਰ /ਸੈੰਟਰ ਹੈੱਡਟੀਚਰ ਦੀਆਂ ਪੋਸਟਾਂ ਤੇ ਪ੍ਰਮੋਸ਼ਨਾਂ ਨਾ ਕਰਨ ਦੀ ਕੀਤੀ ਜਾ ਰਹੀ ਬੱਜਰ ਗਲਤੀ ਦੇ ਰੋਸ ਵੱਜੋਂ ਈ.ਟੀ.ਯੂ.ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਅੱਜ 57 ਵੇਂ ਦਿਨ ਬਲਾਕ ਰਈਆ-1 ਤੇ 2 ਦੇ ਆਗੂਆਂ ਨੇ ਭੁੱਖ ਹੜਤਾਲ ਤੇ ਬੈਠ ਕੇ ਜ਼ਿਲ੍ਹਾ ਸਿੱਖਿਆ ਦਫਤਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।ਭੁੱਖ ਹੜਤਾਲ ਕੈਂਪ ‘ਚ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਦਫਤਰ ਦੀ ਵੱਡੀ ਅਣਗਹਿਲੀ ਕਰਕੇ ਪਿਛਲੇ ਸਮੇਂ ਤੋ ਅਧੂਰੇ ਤੇ ਗਲਤ ਰਿਕਾਰਡ ਨੂੰ ਈ.ਟੀ.ਯੂ. ਦੇ ਆਗੂਆਂ ਵੱਲੋਂ ਦਫ਼ਤਰੀ ਅਮਲੇ ਨੂੰ ਸਹਿਯੋਗ ਦੇ ਕੇ ਮੁਕੰਮਲ ਕਰਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਫਰਜ਼ ਬਣਦਾ ਹੈ ਕਿ ਤੁਰੰਤ ਰਿਕਾਰਡ ਭਲਾਈ ਵਿਭਾਗ ਤੋਂ ਵੈਰੀਫ਼ਾਈ ਕਰਵਾ ਕੇ ਆਰਡਰ ਜਾਰੀ ਕਰੇ ਤਾਂ ਜੋ ਸਰਹੱਦੀ ਜ਼ਿਲ੍ਹੇ ਅੰਦਰ ਲੰਮੇ ਸਮੇਂ ਤੋਂ ਪਈਆਂ ਖ਼ਾਲੀ ਪੋਸਟਾਂ ਭਰ ਕੇ ਅਧਿਆਪਕਾਂ ਅਤੇ ਉੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਮੋਸ਼ਨਾਂ ਦੇ ਆਰਡਰ ਹੱਥ ‘ਚ ਨਾ ਆਉਣ ਤੱਕ ਈ.ਟੀ.ਯੂ. ਦਾ ਸੰਘਰਸ਼ ਜਾਰੀ ਰਹੇਗਾ ਅਤੇ ਜੇਕਰ ਇਸ ਪੱਧਰ ਤੇ ਪਹੁੰਚ ਕੇ ਵੀ ਕੋਈ ਢਿੱਲ ਰਹੀ ਤਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੰਘਰਸ਼ ਦੀ ਅਗਲੀ ਵਿਉਂਤਬੰਦੀ ਲਈ ਜਥੇਬੰਦੀ ਦੀ ਕੱਲ ਵਿਸ਼ੇਸ ਮੀਟਿੰਗ ਹੋਵੇਗੀ ।