ਅੰਮ੍ਰਿਤਸਰ,15 ਦਸੰਬਰ ( )-ਕਰੋਨਾ ਮਹਾਂਮਾਰੀ ਕਾਰਨ ਸਰਕਾਰ ਵੱਲੋ ਅਜੇ ਤੱਕ ਪ੍ਰਾਇਮਰੀ ਸਕੂਲ ਅਜੇ ਤੱਕ ਬੰਦ ਹਨ। ਪਰ ਵਿਭਾਗ ਵੱਲੋ ਹੁਣ ਸ਼ਤ- ਪ੍ਰਤੀਸ਼ਤ ਮਿਸ਼ਨ ਅਧੀਨ ਦਸੰਬਰ ਵਿਚ ਲਿਖਤੀ ਪੇਪਰ ਲੈਣ ਦੇ ਹੁਕਮ ਕੀਤੇ ਗਏ ਹਨ। ਇਸ ‘ਤੇ ਪ੍ਰਤੀਕਰਮ ਦਿੰਦਿਆਂ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਅਤੇ ਸਮੁੱਚੀ ਸੂਬਾ ਕਮੇਟੀ ਲੀਡਰਸ਼ਿਪ ਨੇ ਕਿਹਾ ਹੈ ਕਿ ਇਨਾ ਪੇਪਰਾਂ ਨੂੰ ਕਰਵਾਉਣ ਲਈ ਅਧਿਆਪਕਾਂ ਨੂੰ ਘਰੋ ਘਰੀ ਭੇਜਣ ਦੀ ਜਗਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੋਵਿਡ – 19 ਦੀਆਂ ਹਦਾਇਤਾਂ ਅਨੁਸਾਰ ਲੋੜੀਂਦੀਆਂ ਸਹੂਲਤਾਂ ਨਾਲ ਸਕੂਲਾਂ ਨੂੰ ਲੈਸ ਕਰਨ ਦੇ ਨਾਲ-ਨਾਲ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਿਹਤ ਬੀਮੇ ਕਰਕੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਨੂੰ ਬੰਦ ਕਰਕੇ ਸਕੂਲਾਂ ‘ਚ ਹੀ ਸਿੱਖਿਆ ਦੇਣ ਨੂੰ ਪਹਿਲ ਦੇਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਵਿਭਾਗ ਅਤੇ ਅਧਿਆਪਕਾਂ ਦੇ ਵੱਡੇ ਯਤਨਾਂ ਨਾਲ ਆਨਲਾਈਨ ਪੜ੍ਹਾਈ ਕਰਵਾਉਣ ਦੀ ਪੂਰੀ ਵਾਹ ਲਾਈ ਗਈ ਹੈ ਪਰ ਮਾਪਿਆਂ ਦੀਆਂ ਕਈ ਮਜ਼ਬੂਰੀਆਂ ਕਾਰਨ ਬਹੁਤ ਵੱਡਾ ਹਿੱਸਾ ਇਸ ਤੋਂ ਫਾਇਦਾ ਨਹੀਂ ਲੈ ਸਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਧਿਆਪਕਾਂ ਸਿਰ ਥੋਪੇ ਹਰ ਤਰ੍ਹਾਂ ਦੇ ਆਨਲਾਈਨ ਡਾਟੇ ਦਾ ਕੰਮ ਸੈਂਟਰ ਪੱਧਰ ਤੇ ਡਾਟਾ ਐਂਟਰੀ ਓਪਰੇਟਰ ਦੀਆਂ ਆਸਾਮੀਆਂ ਤੋਂ ਲਿਆ ਜਾਵੇ ,ਤਾਂ ਜੋ ਸਮੁੱਚਾ ਅਧਿਆਪਕ ਵਰਗ ਮਾਨਸਿਕ ਪ੍ਰੇਸ਼ਾਨੀ ਚੋ ਬਾਹਰ ਨਿਕਲ ਸਕੇ । ਅਧਿਆਪਕ ਅਤੇ ਬੱਚੇ ਪਹਿਲਾਂ ਹੀ ਆਨਲਾਈਨ ਪੜ੍ਹਾਈ ਕਾਰਨ ਮਾਨਸਿਕ ਤੌਰ ਤੇ ਬੀਮਾਰ ਹੋ ਰਹੇ ਹਨ।
ਇਸ ਦੌਰਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੋਂ ਇਲਾਵਾ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਸੁਧੀਰ ਢੰਡ, ਅੰਮ੍ਰਿਤਪਾਲ ਸਿੰਘ ਸੇਖੋਂ,ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੋਹਾਨ, ਦਲਜੀਤ ਸਿੰਘ ਲਹੌਰੀਆ ਗੁਰਮੇਲ ਸਿੰਘ ਬਰੇ, ਦੀਦਾਰ ਸਿੰਘ ਪਟਿਆਲਾ, ਲਖਵਿੰਦਰ ਸਿੰਘ ਸੇਖੋਂ , ਸਤਬੀਰ ਸਿੰਘ ਬੋਪਾਰਾਏ,ਅਸ਼ੋਕ ਸਰਾਰੀ , ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, ਜਸਵਿੰਦਰ ਸਿੰਘ ਘਰਿਆਲਾ , ਰਵੀ ਕਾਂਤ ਪਠਾਨਕੋਟ, ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ ਫਤਹਿਗੜ ਸਾਹਿਬ, ਸੁਖਦੇਵ ਬੈਨੀਪਾਲ, ਹਰਜੀਤ ਸਿੰਘ ਸਿੱਧੂ, ਗੁਰਦੀਪ ਸਿੰਘ , ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਪਵਨ ਕੁਮਾਰ ਜਲੰਧਰ, ਮਨੋਜ ਘਈ ਹੈਰੀ ਮਲੋਟ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਮਨਦੀਪ ਕਲੌਡ , ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਬਲਕਰਨ ਸਿੰਘ ਮੋਗਾ, ਅਵਤਾਰ ਸਿਂਘ ਕਪੂਰੇ, ਗੁਰਪ੍ਰੀਤ ਸਿੰਘ ਢਿੱਲੋ ਮਨੋਹਰ ਲਾਲ , ਮਨਜੀਤ ਸਿੰਘ ਬੌਬੀ, ਨਵਜੀਤ ਜੌਲੀ, ਮੁਖਤਿਆਰ ਸਿੰਘ ਭੂੰਗਾ, ਜਸਵੰਤ ਸਿੰਘ ਸ਼ੇਖੜਾ, ਤਰਪਿੰਦਰ ਸਿੰਘ , ਸੁਰਿੰਦਰ ਕੁਮਾਰ ਮੋਗਾ, ਨਵਦੀਪ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਧਾਮੀ, ਅਸ਼ਵਨੀ ਫੱਜੂਪੁਰ, ਗੁਰਮੇਜ ਸਿੰਘ ਕਪੂਰਥਲਾ, ਲੱਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ, ਮਨਮੋਹਨ ਜੋਗਾ, ਰਾਮ ਲਾਲ ਨਵਾਂਸ਼ਹਿਰ, ਪ੍ਰੀਤ ਭਗਵਾਨ ਸਿੰਘ, ਜਗਨੰਦਨ ਸਿੰਘ ਜਲਾਲਾਬਾਦ, ਸੁਰਜੀਤ ਸਮਰਾਟ, ਤਰਸੇਮ ਲਾਲ ਜਲਂਧਰ, ਜਤਿੰਦਰ ਜੋਤੀ ,ਗੁਰਮੀਤ ਸਿੰਘ ਜਲੰਧਰ, ਪੰਕਜ ਅਰੋੜਾ , ਸਰਬਜੀਤਸਿੰਘ, ਸੁਖਪਾਲ ਸਿੰਘ, ਸਤੀਸ਼ ਕੰਬੋਜ , ਮਨੋਹਰ ਲਾਲ , ਬਲਰਾਜ ਸਿੰਘ ਥਿੰਦ, ਜਸਵੀਰ ਗੜਸ਼ੰਕਰ,ਬਚਨ ਸਿੰਘ,ਮੇਜਰ ਸਿੰਘ ਮਸੀਤੀ, ਰਕੇਸ਼ ਗਰਗ, ਬਲਜੀਤ ਸਿੰਘ, ਕਮਲਜੀਤ ਸਿੰਘ ਤੇ ਹੋਰ ਆਗੂ ਮੌਜੂਦ ਸਨ।