ਜਲੰਧਰ :ਵਾਰਡ ਨੰਬਰ 45 ਜੋ ਵਿਕਾਸ ਦੇ ਪੱਖੋਂ ਹਮੇਸ਼ਾ ਹੀ ਚਰਚਾ ਵਿੱਚ ਰਹਿੰਦਾ ਹੈ। ਅਤੇ ਲਗਾਤਾਰ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਵਾੜ ਦੀ ਕੌਂਸਲਰ ਜਸਪਾਲ ਕੌਰ ਭਾਟੀਆ ਅਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਵੱਲੋਂ ਕਰਵਾਏ ਗਏ ਓਥੇ ਨਾਲ ਨਾਲ ਇਲਾਕੇ ਵਿਚੋਂ ਇਲਾਕੇ ਨੂੰ ਪੂਰੀ ਤਰ੍ਹਾਂ ਕੂੜੇ ਮੁਕਤ ਕਰਨ ਲਈ ਵੱਖ-ਵੱਖ ਡੰਪ ਹਟਾਏ ਗਏ ਹਨ ਇਸ ਦੀ ਮਿਸਾਲ 120 ਫੁੱਟ ਉੱਪਰ ਪੈਂਦੇ ਫਰੀਮ ਫਾਈਟਰ ਮਹੰਤ ਆਗਿਆ ਸਿੰਘ ਪਾਰਕ ਅੱਗੇ ਲਗਾਤਾਰ 30 ਸਾਲ ਪੁਰਾਣੇ ਡੰਪ ਨੂੰ ਹਟਾ ਕੇ ਉੱਥੇ ਇੰਟਰ ਲੌਕਿੰਗ ਟਾਈਲਾਂ ਲਗਾ ਕੇ ਫੁੱਟਪਾਥ ਬਣਾ ਦਿੱਤਾ ਗਿਆ ਅਤੇ ਬੈਠਣ ਲਈ ਫੈੈਂਸੀ ਬੈਂਚ ਲਗਾ ਕੇ ਇਸ ਨੂੰ ਸੈਲਫੀ ਪੁਆਇੰਟ ਵਿੱਚ ਬਦਲ ਦਿੱਤਾ ਗਿਆ ਭਾਟੀਆ ਦੰਪਤੀ ਦੀ ਮਿਹਨਤ ਰੰਗ ਲਿਆਈ ਹੈ। ਇਸਦੇ ਨਾਲ ਨਾਲ ਵਾਰਡ ਨੰਬਰ 45 ਵਿੱਚ ਪੈਂਦੇ ਵੱਖ ਵੱਖ ਪਾਰਕਾਂ ਵਿੱਚ ਵੱਖ ਵੱਖ ਸੁਸਾਇਟੀਆਂ ਦੇ ਸਹਿਯੋਗ ਨਾਲ ਅੱਜ 200 ਤੋਂ ਵੱਧ ਬੂਟੇ ਲਗਾਏ ਗਏ ਭਾਰਤ ਵਿਕਾਸ ਪਰਿਸ਼ਦ ਜਲੰਧਰ ਦੱਖਣੀ ਸ੍ਰੀ ਗੁਰੂ ਨਾਨਕ ਚੈਰੀਟੇਬਲ ਸੁਸਾਇਟੀ ਅਤੇ ਵਾਤਾਵਰਣ ਸੁਰੱਖਿਆ ਸੋਸਾਇਟੀ ਜੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਇਲਾਕਾ ਨਿਵਾਸੀਆਂ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਦੇ ਵੱਲੋਂ ਪਾਰਕ ਦੇ ਅੱਗੋਂ ਇੱਕ ਵੱਡਾ ਡੰਪ ਹਟਾਉਣ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਰਦਾਰ ਭਾਟੀਆ ਨੇ ਕਿਹਾ ਕਿ ਵਿਕਾਸ ਦੇ ਨਾਲ ਨਾਲ ਇਲਾਕੇ ਦੀ ਸੁੰਦਰਤਾ ਦਾ ਖ਼ਿਆਲ ਰੱਖਣਾ ਬਹੁਤ ਜਰੂਰੀ ਹ ਵਾਤਾਵਰਨ ਨੂੰ ਖੁਸ਼ਹਾਲ ਬਣਾਉਣ ਲਈ ਬਰਸਾਤੀ ਦਿਨਾਂ ਵਿੱਚ ਸਾਨੂੰ ਵੱਡੇ ਪੱਧਰ ਤੇ ਬੂਟੇ ਲਗਾਉਣ ਦੀ ਲੋੜ ਹੈ ਅੱਜ ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਮਹੰਤ ਇੱਕ ਵਾਕ ਸਿੰਘ ਸ੍ਰੀ ਟੋਨੀ ਦਾਵਰ ਸ੍ਰੀ ਰਜਿੰਦਰ ਬਬਰ ਸ਼੍ਰੀ ਪਰਵੀਨ ਕੁਮਾਰ ਸਰਦਾਰ ਗੁਰਮੀਤ ਸਿੰਘ ਛਾਬੜਾ ਸ੍ਰੀ ਮਗਨ ਛਾਬੜਾ ਬਲਵਿੰਦਰ ਸਿੰਘ ਪ੍ਰਧਾਨ ਸ਼੍ਰੀ ਬੀ ਐਨ ਭਗਤ ਸਰਦਾਰ ਗਗਨਦੀਪ ਸਿੰਘ ਅਸ਼ਵਨੀ ਕੁਮਾਰ ਅਰੋੜਾ ਮਹਿੰਦਰ ਪਾਲ ਮਨਵਿੰਦਰ ਸਿੰਘ ਭਾਟੀਆ ਮੈਡਮ ਸ੍ਰੀਮਤੀ ਸੁਰਿੰਦਰ ਕੌਰ ਗਿੱਲ ਸ੍ਰੀ ਗੋਰਵ ਜੋੜਾ ਸ੍ਰੀ ਸੁਮਿਤ ਛਾਬੜਾ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਿਲ ਸਨ।