ਜਲੰਧਰ ਕੈੰਟ : ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਹਲਕਾ ਛਾਉਣੀ ਦੇ ਸਾਂਝੇ ਉਮੀਦਵਾਰ ਸਰਦਾਰ ਜਗਮੀਤ ਸਿੰਘ ਬਰਾੜ ਦੇ ਹੱਕ ਵਿੱਚ ਵੱਡੀ ਲਹਿਰ ਪਾਈ ਜਾ ਰਹੀ ਹੈ ਜਿੱਥੇ ਉਹ ਆਪਣੇ ਹਲਕੇ ਵਿਚ ਘਰ ਘਰ ਜਾ ਕੇ ਪ੍ਰਚਾਰ ਕਰ ਰਹੇ ਹਨ ਉਥੇ ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਚੋਣ ਇੰਚਾਰਜ ਜਲੰਧਰ ਪਿਤਾ ਕਮਲਜੀਤ ਸਿੰਘ ਭਾਟੀਆ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ ਹੈ ਇਸੇ ਸਬੰਧ ਵਿਚ ਅੱਜ ਗੁਰੂ ਨਗਰ ਵਿਖੇ ਇਕ ਭਰਵੀਂ ਇਕੱਤਰਤਾ ਹੋਈ ਇਹ ਕਰਤਾ ਕਾਲੜਾ ਨਿਵਾਸ ਵਿਖੇ ਹੋਈ ਜਿਸ ਵਿੱਚ ਗੁਰੂ ਨਗਰ ਗੁਰਦੁਆਰਾ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਸਰਦਾਰ ਸਰਬਜੀਤ ਸਿੰਘ ਕਾਲਰਾ,ਹਰਜੀਤ ਸਿੰਘ ਕਾਲਰਾ, ਗੁਰਪ੍ਰੀਤ ਸਿੰਘ ਭਾਟੀਆ, ਗੁਰਦੇਵ ਸਿੰਘ ਭਾਟੀਆ,ਇੰਦਰ ਸਿੰਘ ਸੋਨੂ,ਸ ਹਰਬੰਸ ਸਿੰਘ ਨਾਗਰਾ, ਸ ਜਸਵਿੰਦਰ ਸਿੰਘ,ਦਵਿੰਦਰ ਕੁਮਾਰ, ਅਮ੍ਰਿਤਪਾਲ ਸਿੰਘ ਭਾਟੀਆ, ਜਸਬੀਰ ਸਿੰਘ, ਪੁਸ਼ਪਿੰਦਰ ਚਾਵਲਾ,ਮਨਪ੍ਰੀਤ ਸਿੰਘ ਭਾਟੀਆ ਸਲਿਲ ਘਾਇ ਤੋਂ ਇਲਾਵਾ ਗੁਰੂ ਨਗਰ ਕਲੌਨੀ ਦੇ ਪਤਵੰਤੇ ਸੱਜਣ ਸ਼ਾਮਲ ਹੋਏ ਤੇ ਸਰਦਾਰ ਬਰਾੜ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿਵਾਇਆ