ਜਲੰਧਰ:-ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਅੱਜ ਉੱਘੇ ਸਿਆਸਤਦਾਨ ਅਤੇ ਲੋਕ ਸੇਵਕ ਸ.ਬੂਟਾ ਸਿੰਘ ਦੇ ਚਲਾਣੇ ਦੀ ਦੁਖਦਾਈ ਖ਼ਬਰ ਮਿਲਦਿਆਂ ਹੀ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ[ ਇਸ ਸਭਾ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਸਮੂਹ ਮੈਂਬਰਾਨ ਵੱਲੋਂ ਵਿਛੜੇ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ[ ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸ. ਬੂਟਾ ਸਿੰਘ ਆਪਣੇ ਵਿਦਿਆਰਥੀ ਜੀਵਨ ਵਿੱਚ ਸਾਡੀ ਇਸ ਸੰਸਥਾ ਦੇ ਵਿਦਿਆਰਥੀ ਰਹੇ ਹਨ ਅਤੇ ਇੱਥੇ ਰਹਿੰਦਿਆਂ ਹੀ ਉਨ੍ਹਾਂ ਦੇ ਨਜ਼ਦੀਕੀ ਸਬੰਧ ਉੱਘੇ ਦੇਸ਼ ਭਗਤ ਅਤੇ ਲੰਬਾ ਸਮਾਂ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਰਹੇ ਸ.ਸਵਰਨ ਸਿੰਘ ਹੁਰਾਂ ਨਾਲ ਅਤੇ ਉੱਘੇ ਪੰਜਾਬੀ ਲੇਖਕ ਅਤੇ ਦੇਸ਼ ਭਗਤ ਗਿਆਨੀ ਹੀਰਾ ਸਿੰਘ ਦਰਦ ਨਾਲ ਬਣ ਗਏ ਜਿਨ੍ਹਾਂ ਦੀ ਸੰਗਤ ਤੋਂ ਉਨ੍ਹਾਂ ਨੂੰ ਦੇਸ਼ ਭਗਤੀ ਅਤੇ ਲੋਕ ਸੇਵਾ ਦੀ ਸ਼ਕਤੀਸ਼ਾਲੀ ਪ੍ਰੇਰਨਾ ਮਿਲੀ[ ਸ. ਬੂਟਾ ਸਿੰਘ ਨੇ ਸਾਡੀ ਸੰਸਥਾ ਦਾ ਲੰਬਾ ਸਮਾਂ ਪ੍ਰਧਾਨ ਰਹੇ ਸ. ਬਲਬੀਰ ਸਿੰਘ ਨਾਲ ਵੀ ਸਾਰੀ ਉਮਰ ਬੜੀ ਗਹਿਰੀ ਮੁਹੱਬਤ ਦਾ ਰਿਸ਼ਤਾ ਨਿਭਾਇਆ[ ਵਰਣਨਯੋਗ ਹੈ ਕਿ ਸ. ਬੂਟਾ ਸਿੰਘ ਭਾਰਤ ਸਰਕਾਰ ਵਿਚ ਕੇਂਦਰੀ ਗ੍ਰਹਿ ਮੰਤਰੀ ਅਤੇ ਬਿਹਾਰ ਵਿੱਚ ਗਵਰਨਰ ਦੇ ਤੌਰ ਤੇ ਸੇਵਾਵਾਂ ਦੇਣ ਦੇ ਨਾਲ ਨਾਲ ਉਹ 2007 ਤੋਂ 2010 ਤਕ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ .ਇਸ ਸ਼ੋਕ ਸਭਾ ਵਿਚ ਹੋਰਨਾਂ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ