ਜਲੰਧਰ 3 ਮਈ …ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਨੇ ਬੀਤੇ ਦਿਨ ਰਾਮਾ ਮੰਦਿਰ ਜਲੰਧਰ ਕੈਂਟ ਵਿੱਖੇ ਰਾਮਾ ਮੰਦਿਰ ਦੀ ਕਮੇਟੀ ਵਲੋਂ ਹਰ ਸਾਲ ਆਯੋਜਿਤ ਕੀਤੇ ਜਾਂਦੇ ਮਾਂ ਭੱਦਰਕਾਲੀ ਦੇ ਦਿਵਸ ਸੰਬੰਧੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮਾਤਾ ਭੱਦਰਕਾਲੀ ਦੇ ਮੰਦਿਰ ਤੇ ਨਤਮਸਤਕ ਹੋ ਕੇ ਮਾ ਦਾ ਅਸ਼ਰੀਵਾਦ ਪ੍ਰਾਪਤ ਕੀਤਾ।ਇਸ ਮੌਕੇ ਅਪਣੇ ਸੰਬੋਧਨ ਵਿੱਚ ਸਰਬਜੀਤ ਸਿੰਘ ਮੱਕੜ ਨੇ ਦੱਸਿਆ ਕੇ ਇਸ ਪਵਿੱਤਰ ਅਸਥਾਨ ਤੇ ਜੋ ਵੀ ਵਿਅਕਤੀ ਸੱਚੇ ਦਿਲੋਂ ਜੋ ਵੀ ਮੰਨਤ ਮੰਗਦਾ ਹੈ,ਮਾਤਾ ਭੱਦਰਕਾਲੀ ਉਸ ਦੀ ਮੰਨਤ ਨੂੰ ਪੂਰਾ ਕਰ ਕੇ ਅਪਣਾ ਅਸ਼ਰੀਵਾਦ ਦਿੰਦੀ ਹੈ।ਇਸ ਮੌਕੇ ਉਨ੍ਹਾਂ ਨੇ ਰਾਮਾ ਮੰਦਿਰ ਪ੍ਰਬੰਧਕ ਕਮੇਟੀ ਦੇ ਵਲੋਂ ਹਰ ਸਾਲ ਮਾਤਾ ਭੱਦਰਕਾਲੀ ਦਾ ਉਤਸਵ ਮਨਾਉਣ ਦੇ ਉਪਰਾਲੇ ਦੀ ਸ਼ਿਲਾਘਾ ਕਰਦਿਆਂ ਹੋਇਆਂ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਆਯੋਜਿਤ ਕਰ ਕੇ ਓਹ ਲੋਕਾਂ ਨੂੰ ਮਾਤਾ ਭੱਦਰਕਾਲੀ ਦੇ ਲੜ ਲਗਾਂਦੇ ਹਨ।ਇਸ ਮੌਕੇ ਮੰਦਿਰ ਕਮੇਟੀ ਦੇ ਚੇਅਰਮੈਨ ਅਰਵਿੰਦਰ ਪੱਪੂ ਅਤੇ, ਪ੍ਰਧਾਨ ਕਮਲ ਚੌਹਾਨ, ਅਤੇ ਹੋਰ ਮੇਬਰਾਂ ਨੇ ਸ ਸਰਬਜੀਤ ਸਿੰਘ ਨੂੰ ਮਾਤਾ ਰਾਣੀ ਦੀ ਚੁਨਰੀ ਭੇਂਟ ਕਰਕੇ ਉਹਨਾਂ ਦਾ ਸਨਮਾਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਕੁਮਾਰ ਸੰਜੀਵ,ਰਾਜੂ ਕੌਂਸਲਰ, ਕੁਲਭੂਸ਼ਨ ਅੱਗਰਵਾਲ, ਰਵੀ ਅੱਗਰਵਾਲ, ਰਾਜ ਪੰਡਿਤ ,ਮੁਨੀਸ਼ ਅੱਗਰਵਾਲ, ਅਤੇ ਕਾਕੂ ਭੂਰ ਮੰਡੀ, ਵੀ ਹਾਜ਼ਿਰ ਸਨ।