ਅੰਮ੍ਰਿਤਸਰ : ਬਿਨਾਂ ਕਿਸੇ ਭੇਦ-ਭਾਵ ਦੇ ਹਰ ਨਸਲ,ਜਾਤ,ਰੰਗ, ਧਰਮ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦੀ ਬਦੌਲਤ ਪੂਰੀ ਦੁਨੀਆਂ ਅੰਦਰ ਆਪਣੀ ਨਿਵੇਕਲੀ ਪਛਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਡਾ.ਐਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਜ਼ਿਲ੍ਹਾ ਇਕਾਈ ਦਾ ਪੁਨਰਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਟਰੱਸਟ ਦੇ ਸੰਵਿਧਾਨ ਅਨੁਸਾਰ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀਆਂ ਸਾਰੀਆਂ ਜ਼ਿਲ੍ਹਾ ਇਕਾਈਆ ਦਾ ਪੁਨਰਗਠਨ ਕੀਤਾ ਜਾ ਰਿਹਾ ਹੈ,ਜਿਸ ਤਹਿਤ ਅੰਮ੍ਰਿਤਸਰ ਜ਼ਿਲ੍ਹਾ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਟਰੱਸਟ ਵੱਲੋਂ ਕੁਝ ਦਿਨ ਪਹਿਲਾਂ ਹੀ ਨਵੇਂ ਥਾਪੇ ਗਏ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ ਅਤੇ ਟਰੱਸਟ ਦੇ ਮੀਡੀਆ ਸਲਾਹਕਾਰ ਰਵਿੰਦਰ ਸਿੰਘ ਰੌਬਿਨ ਦੀ ਸਾਂਝੀ ਦੇਖ-ਰੇਖ ‘ਚ ਸਮੁੱਚੀ ਕਮੇਟੀ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੀਂ ਚੁਣੀ ਗਈ ਕਮੇਟੀ ‘ਚ ਸੁਖਜਿੰਦਰ ਸਿੰਘ ਹੇਰ ਮੁੜ ਜ਼ਿਲ੍ਹਾ ਪ੍ਰਧਾਨ,ਮਨਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ,ਸ਼ਿਸ਼ਪਾਲ ਸਿੰਘ ਲਾਡੀ ਮੀਤ ਪ੍ਰਧਾਨ,ਨਵਜੀਤ ਸਿੰਘ ਘਈ ਵਿੱਤ ਸਕੱਤਰ,ਜਦਕਿ ਹਰਜਿੰਦਰ ਸਿੰਘ ਮੁੱਧ ਤੇ ਬਲਵਿੰਦਰ ਕੌਰ ਸੰਯੁਕਤ ਸਕੱਤਰ ਚੁਣੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਪਰੋਕਤ ਅਹੁਦੇਦਾਰਾਂ ਨੂੰ ਚੁਣਨ ਤੋਂ ਇਲਾਵਾ ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਟਰੱਸਟ ਦੇ ਨਵੇਂ ਚੁਣੇ ਗਏ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਬਾਕੀ ਅਹੁਦੇਦਾਰਾਂ ਨੇ ਚੋਣ ਕਮੇਟੀ ਦਾ ਉਨ੍ਹਾਂ ਤੇ ਭਰੋਸਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਡਾ.ਐਸ.ਪੀ.ਸਿੰਘ ਓਬਰਾਏ ਦੀ ਯੋਗ ਰਹਿਮੁਨਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਿਹਤ ਤੇ ਸਿੱਖਿਆ ਸਮੇਤ ਹੋਰਨਾਂ ਸਾਰੇ ਹੀ ਖੇਤਰਾਂ ਅੰਦਰ ਚਲਾਏ ਜਾ ਰਹੇ ਸੇਵਾ ਕਾਰਜਾਂ ਦਾ ਲਾਭ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਤੱਕ ਪੁਚਾਉਣ ਲਈ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੁਨੀਆਂ ਦਾ ਇੱਕ ਅਜਿਹਾ ਵਾਹਦ ਟਰੱਸਟ ਹੈ ਜੋ ਦਾਨ ਦੇ ਰੂਪ ਵਿੱਚ ਕਿਸੇ ਕੋਲੋਂ ਇੱਕ ਵੀ ਪੈਸਾ ਇਕੱਠਾ ਨਹੀਂ ਕਰਦਾ,ਸਗੋਂ ਇਸ ਟਰੱਸਟ ਦਾ ਸਾਲਾਨਾ ਬਜਟ ਜੋ ਕਿ ਕਰੋੜਾਂ ‘ਚ ਹੁੰਦਾ ਹੈ ਉਹ ਸਾਰਾ ਡਾ.ਐੱਸ.ਪੀ. ਸਿੰਘ ਉਬਰਾਏ ਹੀ ਆਪਣੀ ਨੇਕ ਕਮਾਈ ‘ਚੋਂ ਕਰਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਟਰੱਸਟ ਦੇ ਸੀਨੀਅਰ ਮੈਂਬਰ ਆਰਟਿਸਟ ਸ਼ਿਵਦੇਵ ਸਿੰਘ ਬੱਲ, ਜਗਦੇਵ ਸਿੰਘ ਛੀਨਾ,ਪਲਵਿੰਦਰ ਸਿੰਘ ਸਰਹਾਲਾ, ਅਮਰਜੀਤ ਸਿੰਘ ਸੰਧੂ,ਹਰਜਿੰਦਰ ਸਿੰਘ ਹੇਰ,ਨਵਜੀਤ ਕੌਰ,ਆਸ਼ਾ ਤਿਵਾੜੀ ਆਦਿ ਵੀ ਮੌਜੂਦ ਸਨ ।