ਫਗਵਾੜਾ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੱਧੂ ਦੇ ਦਿਸ਼ਾ ਨਿਰੇਦਸ਼ਾ ਦੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਪਰਚਾਰ ਵੈਨ ਤਿਆਰ ਕੀਤੀ ਗਈ ਹੈ। ਅੱਜ ਫਗਵਾੜਾ ਖੇਤਰ ਲਈ ਸਿਵਲ ਹਸਪਤਾਲ ਵਿਚ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਬੇਟੇ ਕਮਲ ਧਾਲੀਵਾਲ ਅਤੇ ਐਸ.ਐਮ.ਓ ਡਾ.ਕਮਲ ਕਿਸ਼ੋਰ ਵੱਲੋਂ ਸਾਂਝੇ ਤੋਰ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ।ਇਸ ਮੌਕੇ ਕਮਲ ਧਾਲੀਵਾਲ ਨੇ ਕਿਹਾ ਕਿ ਲੋੜ ਮੰਦ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ ਜਿਸ ਤਹਿਤ ਪਰਿਵਾਰ ਦਾ ਕੋਈ ਵੀ ਮੈਂਬਰ ਇੱਕ ਸਾਲ ਦੇ ਵਿਚ 5 ਲੱਖ ਰੁਪਏ ਤੱਕ ਆਪਣਾ ਇਲਾਜ ਸਿਵਲ ਹਸਪਤਾਲ ਜਾ ਸੂਚੀਬੱਧ ਹਸਪਤਾਲਾਂ ਵਿਚ ਕਰਵਾ ਸਕਦਾ ਹੈ। ਕਈ ਲੋਕਾਂ ਨੂੰ ਇਸ ਦਾ ਬਹੁਤ ਲਾਭ ਮਿਲਿਆ ਹੈ, ਜੋ ਕਿਸੇ ਕਾਰਨ ਆਪਣਾ ਇਲਾਜ ਕਰਵਾਉਣ ਵਿਚ ਅਸਮਰਥ ਸਨ। ਐਸ.ਐਮ.ਓ ਡਾ. ਕਮਲ ਕਿਸ਼ੋਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਦਾ ਨੀਲਾ ਕਾਰਡ ਬਣਿਆ ਹੈ,ਜੇ ਫਾਰਮ ਹੋਲਡਰ ਹੈ, ਸਰਕਾਰ ਵੱਲੋਂ ਕਰਵਾਏ ਸਰਵੇ ਵਿਚ ਨਾਮ ਹੈ,ਲੇਬਰ ਅਧੀਨ ਰਜਿਸਟਰਡ ਹੈ ਆਪਣਾ ਆਧਾਰ ਕਾਰਡ ਅਤੇ ਕੈਟਾਗਰੀ ਦਾ ਸਬੂਤ ਲੈ ਕੇ ਕਿਸੇ ਵੀ ਹਸਪਤਾਲ,ਮਾਰਕੀਟ ਕਮੇਟੀ,ਸੀਐਸਸੀ ਪਾਸੋਂ ਕਾਰਡ ਬਣਵਾ ਸਕਦਾ ਹੈ। ਉਸ ਨੂੰ ਇਲਾਜ ਤੇ ਕੋਈ ਪੈਸਾ ਖ਼ਰਚਣਾ ਨਹੀਂ ਪਵੇਗਾ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ, ਕਿਸ਼ੋਰ ਚਾਹਲ,ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਰਾਮ ਪਾਲ ਉੱਪਲ਼,ਸੀਤਾ ਦੇਵੀ,ਦਰਸ਼ਨ ਧਰਮਸੋਤ, ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ, ਇੰਦਰਜੀਤ ਕਾਲੜਾ,ਸੋਨੂੰ ਪਹਿਲਵਾਨ,ਮੁਕੇਸ਼ ਭਾਟੀਆ, ਧੀਰਜ ਘਈ ਆਦਿ ਸ਼ਾਮਲ ਸਨ।