ਫਗਵਾੜਾ 21 ਦਸੰਬਰ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਸਾਂਝ ਕੇਂਦਰ ਫਗਵਾੜਾ ਦੇ ਵਿਸ਼ੇਸ਼ ਸਹਿਯੋਗ ਨਾਲ ਨਗਰ ਸੁਧਾਰ ਟਰੱਸਟ ਦਫਤਰ ਦੀ ਇਮਾਰਤ ‘ਚ ਚਲਾਏ ਜਾ ਰਹੇ ਬਿਊਟੀਸ਼ਨ ਅਤੇ ਟੇਲਰਿੰਗ ਸਿਖਲਾਈ ਸੈਂਟਰ ਵਿਖੇ ‘ਔਰਤਾਂ ਦੀ ਸੁਰੱਖਿਆ’ ਵਿਸ਼ੇ ਤੇ ਕਰਵਾਏ ਗਏ ਹਫਤਾਵਾਰੀ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਪ੍ਰਸਿੱਧ ਲੇਖਕ ਅਤੇ ਚਿੰਤਕ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪੰਜਾਬੀ ਸਮਾਜ ਦੀਆਂ ਔਰਤਾਂ, ਲੜਕੀਆਂ ਅਜੋਕੇ ਸਮੇਂ ‘ਚ ਤਕਰੀਬਨ ਹਰ ਖੇਤਰ ਵਿਚ ਵਢਮੁੱਲਾ ਯੋਗਦਾਨ ਪਾ ਰਹੀਆਂ ਹਨ ਅਤੇ ਪੜ੍ਹ ਲਿਖ ਕੇ ਆਪਣੀ ਤਰੱਕੀ ਅਤੇ ਸਮਾਜਿਕ ਸੁਰੱਖਿਆ ਦਾ ਰਸਤਾ ਵੀ ਖੁੱਦ ਹੀ ਤਿਆਰ ਕਰ ਰਹੀਆਂ ਹਨ। ਇਸ ਸਮਾਗਮ ਦੀ ਪ੍ਰਧਾਨਗੀ ਇੰਸਪੈਕਟਰ ਕੈਲਾਸ਼ ਕੌਰ ਇੰਚਾਰਜ ਸਾਂਝ ਕੇਂਦਰ ਫਗਵਾੜਾ ਨੇ ਕੀਤੀ। ਉਹਨਾਂ ਆਪਣੇ ਵਿਚਾਰ ਰੱਖਦਿਆਂ ਮਹਿਲਾ ਸੁਰੱਖਿਆ ਪ੍ਰਤੀ ਜਾਗਰੁਕ ਕੀਤਾ ਅਤੇ ਪੁਲਿਸ ਵਲੋਂ ਚਲਾਏ ਜਾ ਰਹੇ ਐਪ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸਾਂਝ ਕੇਂਦਰ ਵਿਚ 44 ਤਰ੍ਹਾਂ ਦੀ ਸਰਵਿਸ ਲੋਕਾਂ ਨੂੰ ਦਿੱਤੀ ਜਾਂਦੀ ਹੈ। ਉਹਨਾਂ ਔਰਤਾਂ ਨੂੰ ਘਰੇਲੂ ਹਿੰਸਾ ਸਮੇਤ ਕਿਸੇ ਵੀ ਤਰ੍ਹਾਂ ਦੇ ਉਤਪੀੜਨ ਦੀ ਸੂਰਤ ਵਿਚ ਬਿਨਾ ਝਿਝਕ ਸੰਪਰਕ ਕਰਨ ਦਾ ਸੱਦਾ ਵੀ ਦਿੱਤਾ। ਸੈਮੀਨਾਰ ਦੌਰਾਨ ਰਿਟਾ. ਈ.ਟੀ.ਓ. ਰਵਿੰਦਰ ਸਿੰਘ ਚੋਟ ਅਤੇ ਸਾਬਕਾ ਕੌਂਸਲਰ ਅਨੁਰਾਗ ਮਾਨਖੰਡ ਨੇ ਕਿਹਾ ਕਿ ਅੱਜ ਦੀ ਔਰਤ ਸੂਝਵਾਨ ਹੈ ਅਤੇ ਸਰਕਾਰਾਂ ਵਲੋਂ ਵੀ ਉਨ੍ਹਾਂ ਨੂੰ ਸਵੈ ਨਿਰਭਰ ਬਨਾਉਣ ਲਈ ਪੁਰਜੋਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਔਰਤਾਂ ਨੂੰ ਵਿਦਿਆਰਥੀ ਜੀਵਨ ਵਿਚ ਹੀ ਆਤਮ ਸੁਰੱਖਿਆ ਲਈ ਜੁਡੋ-ਕਰਾਟੇ ਆਦਿ ਦੀ ਸਿਖਲਾਈ ਲੈਣ ਬਾਰੇ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ, ਐਚ.ਐਲ. ਸਾਂਝ ਕੇਂਦਰ ਮੀਨਾ ਕੁਮਾਰੀ, ਪਿ੍ਰਤਪਾਲ ਕੌਰ ਤੁਲੀ ਅਕਾਲੀ ਆਗੂ ਨੇ ਵੀ ਆਪਣੇ ਵਢਮੁੱਲੇ ਵਿਚਾਰ ਰੱਖੇ। ਇੰਸਪੈਕਟਰ ਕੈਲਾਸ਼ ਕੌਰ ਇੰਚਾਰਜ ਸਾਂਝ ਕੇਂਦਰ ਫਗਵਾੜਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸਭਾ ਵਲੋਂ ਔਰਤਾਂ ਨੂੰ ਸਵੈ ਨਿਰਭਰ ਬਨਾਉਣ ਲਈ ਕੀਤੇ ਜਾ ਰਹੇ ਯਤਨਾ ਬਾਰੇ ਹਾਜਰੀਨ ਨੂੰ ਜਾਣੂ ਕਰਵਾਇਆ। ਅਖੀਰ ਵਿਚ ਸਾਬਕਾ ਕੌਂਸਲਰ ਹੁਸਨ ਲਾਲ ਜਨਰਲ ਮੈਨੇਜਰ ਜੇਸੀਟੀ ਮਿਲ ਫਗਵਾੜਾ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਉਂਕਾਰ ਜਗਦੇਵ, ਡਾ. ਨਰੇਸ਼ ਬਿੱਟੂ, ਰਜਿੰਦਰ ਕੁਮਾਰ ਏ.ਐਸ.ਆਈ., ਹਰਭਜਨ ਸਿੰਘ ਏ.ਐਸ.ਆਈ., ਇਕਬਾਲ ਸਿੰਘ ਏ.ਐਸ.ਆਈ., ਬਲਜੀਤ ਕੌਰ, ਹਰਵਿੰਦਰ ਸਿੰਘ, ਰਣਜੀਤ ਮੱਲ੍ਹਣ, ਪਿ੍ਰੰਸ ਸ਼ਰਮਾ, ਕੁਲਬੀਰ ਬਾਵਾ, ਸੁਨੀਲ ਬੇਦੀ, ਨੀਤੂ ਗੁਡਿੰਗ, ਸੁਖਜੀਤ ਕੌਰ, ਚੇਤਨਾ ਰਾਜਪੂਤ, ਜਗਜੀਤ ਸਿੰਘ ਸੇਠ, ਅਮਨ, ਆਂਚਲ, ਜਤਿੰਦਰ, ਨੇਹਾ, ਸਰਬਜੀਤ ਕੌਰ, ਰੇਨੂੰ, ਸੇਜਲ, ਪੱਲਵੀ, ਅਨੀਤਾ, ਜੋਤੀ, ਪੂਜਾ ਦੇਵੀ ਆਦਿ ਹਾਜਰ ਸਨ।