ਫਗਵਾੜਾ 25 ਨਵੰਬਰ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ 5 ਜਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਦੇ ਸਫਲ ਆਯੋਜਨ ਤੋਂ ਬਾਅਦ ਮਹਾਮਾਈ ਦਾ ਸ਼ੁਕਰਾਨਾ ਕਰਨ ਲਈ 30ਵੇਂ ਸਾਲਾਨਾ ਸਮਾਗਮ ਦੌਰਾਨ ਮਾਂ ਭਗਵਤੀ ਦੀ ਚੋਂਕੀ ਦਾ ਆਯੋਜਨ ਖੇੜਾ ਰੋਡ ਵਿਖੇ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਏ ਉਕਤ ਸਮਾਗਮ ਦੌਰਾਨ ਸ੍ਰੀਮਤੀ ਜਯੋਤੀ ਬਾਲਾ ਮੱਟੂ ਸਕੱਤਰ ਆਰ.ਟੀ.ਏ. ਅੰਮ੍ਰਿਤਸਰ, ਜਸਬੀਰ ਸਿੰਘ ਡੀ.ਐਸ.ਪੀ. ਲੁਧਿਆਣਾ, ਭਾਜਪਾ ਦੇ ਸੂਬਾ ਸਪੋਕਸ ਪਰਸਨ ਅਵਤਾਰ ਸਿੰਘ ਮੰਡ, ਸੀਨੀਅਰ ਆਪ ਆਗੂ ਸੰਤੋਸ਼ ਕੁਮਾਰ ਗੋਗੀ, ਸੀਨੀਅਰ ਕਾਂਗਰਸੀ ਆਗੂ ਮਲਕੀਅਤ ਸਿੰਘ ਰਘਬੋਤਰਾ ਅਤੇ ਇੰਦਰਜੀਤ ਕਾਲੜਾ, ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿਲ ਨੇ ਮਾਤਾ ਰਾਣੀ ਦੇ ਦਰਬਾਰ ਵਿਚ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਗੁਰੂ ਮਾਂ ਸਵਰਨ ਦੇਵਾ ਮੋਰੋਂ ਪਿੰਡ ਨੇ ਵੀ ਸੰਗਤਾਂ ਸਮੇਤ ਦਰਸ਼ਨ ਦੀਦਾਰ ਦਿੰਦਿਆਂ ਸਾਰਿਆਂ ਦੀ ਚੜ•ਦੀ ਕਲਾ ਲਈ ਅਰਦਾਸ ਕੀਤੀ। ਇਸ ਤੋਂ ਪਹਿਲਾਂ ਜਯੋਤੀ ਪੂਜਨ ਦੀ ਰਸਮ ਸਮਾਜ ਸੇਵਕ ਰਣਜੀਤ ਮੱਲ•ਣ ਨੇ ਪਰਿਵਾਰ ਸਮੇਤ ਨਿਭਾਈ। ਚੁੰਨੀ ਦੀ ਰਸਮ ਜਯੋਤੀ ਬਾਲਾ ਮੱਟੂ ਨੇ ਪੂਰੀ ਕਰਵਾਈ ਜਦਕਿ ਝੰਡੇ ਦੀ ਰਸਮ ਗੁਰੂ ਮਾਂ ਸਵਰਨ ਦੇਵਾ ਨੇ ਨਿਭਾਈ। ਮਾਤਾ ਰਾਣੀ ਦੀ ਚੌਂਕੀ ਦਾ ਸ਼ੁਭ ਆਰੰਭ ਪੰਡਤ ਸ਼ੰਕਰ ਭਾਰਦਵਾਜ ਨੇ ਸ੍ਰੀ ਗਣੇਸ਼ ਵੰਦਨਾ ਨਾਲ ਕਰਵਾਇਆ। ਜਯੋਤੀ ਬਾਲਾ ਮੱਟੂ (ਪੀ.ਸੀ.ਐਸ.) ਅਤੇ ਡੀ.ਐਸ.ਪੀ. ਜਸਬੀਰ ਸਿੰਘ ਲੁਧਿਆਣਾ ਨੇ ਸੰਗਤਾਂ ਨੂੰ ਧਾਰਮਿਕ ਸਮਾਗਮ ਦੀਆਂ ਸ਼ੁੱਭ ਇੱਛਾਵਾਂ ਭੇਂਟ ਕਰਦਿਆਂ ਕਿਹਾ ਕਿ ਜਨਤਕ ਤੌਰ ਤੇ ਅਜਿਹੇ ਧਾਰਮਿਕ ਸਮਾਗਮ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ। ਹਰ ਧਰਮ ਦੇ ਸਮਾਗਮ ਸਾਨੂੰ ਰਲਮਿਲ ਕੇ ਮਨਾਉਣੇ ਚਾਹੀਦੇ ਹਨ। ਉਹਨਾਂ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਜਾਗਰਣ ਦੌਰਾਨ ਨਵ ਵਿਆਹੇ ਪੰਜ ਜੋੜਿਆਂ ਨੇ ਵੀ ਮਾਤਾ ਰਾਣੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਮਾਹੀ, ਮਨਮੀਤ ਮੇਵੀ, ਲਵਪ੍ਰੀਤ ਲਵ ਅਤੇ ਅਸ਼ੋਕ ਮਨੀਲਾ ਨੇ ਪ੍ਰਸਿੱਧ ਭੇਟਾਂ ਰਾਹੀਂ ਮਹਾਮਾਈ ਦੇ ਦਰਬਾਰ ਵਿਚ ਭਰਪੂਰ ਹਾਜਰੀ ਲਗਵਾਈ। ਮਨਮੀਤ ਮੇਵੀ ਦੀ ਪੇਸ਼ਕਸ਼ ‘ਦਾਤੀ ਦਾ ਦੀਦਾਰ ਮੈਨੂੰ ਹੋਇਆ, ਵਿੱਚ ਭਵਨ ਦੇ ਮਹਿਕ ਖਿਲਾਰੀ, ਹੱਸਦੀ ਆਵੇ ਆਦਿ ਕੁੰਵਾਰੀ’ ਨੇ ਸ਼ਰਧਾਲੂ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਪ੍ਰਬੰਧਕਾਂ ਵਲੋਂ ਆਏ ਹੋਏ ਮੁੱਖ ਮਹਿਮਾਨ, ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਨਿਭਾਈ। ਇਸ ਮੌਕੇ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ, ਭਾਜਯੁਮੋ ਆਗੂ ਬਬਲੂ ਕੰਦੋਲਾ, ਕਾਂਗਰਸੀ ਆਗੂ ਰਿੰਕੂ ਵਾਲੀਆ, ਰੋਹਿਤ ਗੁਪਤਾ, ਡਾ. ਚਿਮਨ ਅਰੋੜਾ, ਇਸਤਰੀ ਅਕਾਲੀ ਦਲ ਦੀ ਸੂਬਾ ਸਕੱਤਰ ਬੀਬੀ ਪ੍ਰਿਤਪਾਲ ਕੌਰ ਤੁਲੀ, ਸ਼ੀਤਲ ਕੋਹਲੀ, ਤਜਿੰਦਰ ਬਸਰਾ, ਰਾਮ ਸਕੂਜਾ, ਕਰਮਜੀਤ ਸਿੰਘ, ਉਂਕਾਰ ਜਗਦੇਵ, ਨਿਰੰਜਨ ਸਿੰਘ ਬਿਲਖੂ, ਡਾ. ਕੁਲਦੀਪ ਸਿੰਘ, ਨੀਤੂ ਗੁਡਿੰਗ, ਨਰਿੰਦਰ ਸੈਣੀ, ਪ੍ਰਿੰਸ ਸ਼ਰਮਾ, ਹਰਕਮਲ ਬਸਰਾ, ਕੁਲਬੀਰ ਬਾਵਾ, ਡਾ. ਵਿਜੇ ਕੁਮਾਰ, ਆਰ.ਪੀ. ਸ਼ਰਮਾ, ਰਮਨ ਨਹਿਰਾ, ਗੁਰਦੀਪ ਸਿੰਘ ਕੰਗ, ਸ਼ਿਵ ਕੁਮਾਰ, ਸੁਰਜੀਤ ਕੁਮਾਰ, ਹੈੱਪੀ ਬਰੋਕਰ, ਹਰਵਿੰਦਰ ਸਿੰਘ, ਜਸ਼ਨ ਮਹਿਰਾ, ਸੌਰਵ ਮੱਲ•ਣ, ਦੀਪਾ ਟੀਵਾਣਾ, ਜੋਗਿੰਦਰ ਕੁਮਾਰ, ਤੇਜਵਿੰਦਰ ਦੁਸਾਂਝ, ਡਾ. ਨਰੇਸ਼ ਬਿੱਟੂ, ਅਮਰਜੀਤ ਸਹੋਤਾ, ਵਿੱਕੀ ਹਦੀਆਬਾਦ, ਗੁਰਦੀਪ ਸਿੰਘ ਤੁਲੀ, ਰਵੀ ਚੌਹਾਨ, ਸਾਹਿਬਜੀਤ ਸਾਬੀ ਆਦਿ ਤੋਂ ਇਲਾਵਾ ਹੋਰ ਪਤਵੰਤੇ ਅਤੇ ਇਲਾਕਾ ਨਿਵਾਸੀ ਹਾਜਰ ਸਨ।