ਫਗਵਾੜਾ 13 ਮਈ (ਸ਼਼ਿਵ ਕੋੋੜਾ) ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ “ਆਓ ਪੁੰਨ ਕਮਾਈੲ’’ ਲੜੀ ਹੇਠ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੀ ਮਾਰ ਹੇਠ ਆਏ ਇੱਕੀ ਲੋੜਵੰਦ ਪਰਿਵਾਰਾਂ ਨੂੰ ਪ੍ਰਸ਼ਾਸਨ ਵਲੋਂ ਜਾਰੀ ਹੋਈਆਂ ਕੋਵਿਡ-19 ਸਬੰਧੀ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਨਾਜ ਵੰਡਿਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪ੍ਰਵਾਸੀ ਭਾਰਤੀ ਯੋਗੇਸ਼ ਗੁਪਤਾ ਅਸਟ੍ਰੇਲੀਆ ਅਤੇ ਜਗਦੰਬੇ ਕਰਿਆਨਾ ਸਟੋਰ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਇਸ ਮੌਕੇ ਸਾਬਕਾ ਕੌਂਸਲਰ ਹੁਸਨ ਲਾਲ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਅਨਾਜ ਵੰਡਣ ਦੀ ਮੁਹਿਮ ਦਾ ਸ਼ੁੱਭ ਅਰੰਭ ਕਰਵਾਉਣ ਉਪਰੰਤ ਸਰਬ ਨੌਜਵਾਨ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਬ ਨੌਜਵਾਨ ਸਭਾ ਨੇ ਹਮੇਸ਼ਾ ਹੀ ਲੋਕ ਭਲਾਈ ਲਈ ਵਢਮੁੱਲੇ ਯਤਨ ਕੀਤੇ ਹਨ ਅਤੇ ਲੋੜਵੰਦਾਂ ਦੇ ਨਾਲ ਖੜਦਿਆਂ ਸਮਾਜ ਪ੍ਰਤੀ ਆਪਣੇ ਫਰਜ਼ ਨੂੰ ਬਾਖੂਬੀ ਨਿਭਾਇਆ ਹੈ। ਉਹਨਾਂ ਜਗਦੰਬੇ ਕਰਿਆਨਾ ਮਰਚੈਂਟ ਦੇ ਜੀਵਨ ਗੁਪਤਾ ਅਤੇ ਯੋਗੇਸ਼ ਗੁਪਤਾ ਅਸਟ੍ਰੇਲੀਆ ਦੀ ਵੀ ਕੋਵਿਡ-19 ਕੋਰੋਨਾ ਮਹਾਮਾਰੀ ਦੌਰਾਨ ਆਪਣੀ ਨੇਕ ਕਮਾਈ ਵਿਚੋਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣ ਲਈ ਸ਼ਲਾਘਾ ਕੀਤੀ ਅਤੇ ਇਸ ਆਫ਼ਤ ਸਮੇਂ ਲੋਕਾਂ ਨਾਲ ਖੜ੍ਹੇ ਹੋਣ ਲਈ ਸਮੂਹ ਸਮਰਥ ਨਾਗਰਿਕਾਂ ਅਤੇ ਜੱਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਵਨ ਰਾਮ ਮਿੰਟੂ, ਰਜਿੰਦਰ ਕੁਮਾਰ, ਕੁਲਬੀਰ ਬਾਵਾ, ਸੁਖਦੇਵ ਸਿੰਘ, ਵੰਸ਼ ਗੁਪਤਾ, ਹਾਰਦਿਕ ਗੁਪਤਾ, ਅਨਮੋਲ ਰਾਏ ਗੁਪਤਾ, ਡਾ: ਨਰੇਸ਼ ਬਿੱਟੂ ਆਦਿ ਹਾਜ਼ਰ ਸਨ।