ਫਗਵਾੜਾ 30 ਨਵੰਬਰ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਇਕ ਸਮਾਗਮ ਦਾ ਆਯੋਜਨ ਸਥਾਨਕ ਹਰਗੋਬਿੰਦ ਨਗਰ ਵਿਖੇ ਸਥਿਤ ਨਗਰ ਸੁਧਾਰ ਟਰਸੱਟ ਬਿਲਡਿੰਗ ਵਿਚ ਕੀਤਾ ਗਿਆ। ਜਿਸ ਵਿਚ ਪਾਵਰਕਾਮ ਦੇ ਨਵਨਿਯੁਕਤ ਐਸ.ਐਸ.ਈ. ਸ੍ਰ. ਬਲਬੀਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾ ਵਜੋਂ ਐਕਸ.ਈ.ਐਨ. ਰਜਿੰਦਰ ਸਿੰਘ, ਐਸ.ਐਚ.ਓ. ਸਿਟੀ ਨਵਦੀਪ ਸਿੰਘ, ਉਦਯੋਗਪਤੀ ਅਸ਼ਵਨੀ ਕੋਹਲੀ, ਜੇ.ਸੀ.ਟੀ. ਮਿਲ ਦੇ ਜਨਰਲ ਮੈਨੇਜਰ ਹੁਸਨ ਲਾਲ ਅਤੇ ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਲਾਂਬਾ ਸ਼ਾਮਲ ਹੋਏ। ਇਸ ਦੌਰਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰਨਾ ਨੇ ਸ੍ਰ. ਬਲਬੀਰ ਸਿੰਘ ਨੂੰ ਐਸ.ਐਸ.ਈ. ਬਣਨ ਤੇ ਸਨਮਾਨਤ ਕੀਤਾ। ਵੱਖ ਵੱਖ ਬੁਲਾਰਿਆਂ ਨੇ ਨਵਨਿਯੁਕਤ ਐਸ.ਐਸ.ਈ. ਬਲਬੀਰ ਸਿੰਘ ਦਾ ਫਗਵਾੜਾ ‘ਚ ਤਾਇਨਾਤ ਹੋਣ ਤੇ ਸਵਾਗਤ ਕਰਦਿਆਂ ਕਿਹਾ ਕਿ ਉਹ ਇਕ ਬਹੁਤ ਹੀ ਇਮਾਨਦਾਰ ਅਤੇ ਡਿਊਟੀ ਪ੍ਰਤੀ ਸਮਰਪਿਤ ਅਧਿਕਾਰੀ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਸਭਾ ਦੇ ਨਾਲ ਜੁੜੇ ਹੋਏ ਹਨ ਅਤੇ ਸਮਾਜ ਸੇਵਾ ਵਿਚ ਵੀ ਉਹਨਾਂ ਦਾ ਹਮੇਸ਼ਾ ਵਢਮੁੱਲਾ ਯੋਗਦਾਨ ਰਹਿੰਦਾ ਹੈ। ਇਸ ਦੌਰਾਨ ਉਹਨਾਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਲਾਨਾ ਵਿਆਹ ਸਮਾਗਮ ‘ਚ ਸਹਿਯੋਗ ਦੇਣ ਵਾਲਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੌਰਾਨ ਫਗਵਾੜਾ ਸਿਟੀ ਦੇ ਐਸ.ਐਚ.ਓ. ਨਵਦੀਪ ਸਿੰਘ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇੰਸਪੈਕਟਰ ਨਵਦੀਪ ਸਿੰਘ ਨੇ ਸਰਬ ਨੌਜਵਾਨ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਨਿਭਾਈ ਗਈ। ਇਸ ਮੌਕੇ ਅਮਰੀਕ ਸਿੰਘ ਰਿਟਾ. ਐਸ.ਡੀ.ਓ., ਰੇਸ਼ਮ ਲਾਲ, ਰਣਜੀਤ ਮਲ•ਣ, ਪੰਜਾਬੀ ਸਿੰਗਰ ਮਨਮੀਤ ਮੇਵੀ, ਲਸ਼ਕਰ ਸਿੰਘ ਢੰਡਵਾੜਵੀ, ਜਸਵਿੰਦਰ ਫਗਵਾੜਾ, ਬਲਵਿੰਦਰ ਕੁਮਾਰ, ਪ੍ਰਭਲੀਨ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਫੋਰਮੈਨ, ਹੰਸਰਾਜ ਪਰਾਸ਼ਰ, ਰਜਿੰਦਰ ਕੁਮਾਰ ਏ.ਐਸ.ਆਈ., ਉਂਕਾਰ ਜਗਦੇਵ, ਨੀਤੂ ਗੁਡਿੰਗ, ਸੁਖਜੀਤ ਕੌਰ, ਚੇਤਨਾ ਰਾਜਪੂਤ, ਜਗਜੀਤ ਸਿੰਘ ਸੇਠ, ਨਰਿੰਦਰ ਸੈਣੀ, ਕੁਲਬੀਰ ਬਾਵਾ, ਡਾ. ਵਿਜੇ ਕੁਮਾਰ, ਆਰ.ਪੀ. ਸ਼ਰਮਾ, ਹੈੱਪੀ ਬਰੋਕਰ, ਹਰਵਿੰਦਰ ਸਿੰਘ, ਜਸ਼ਨ ਮਹਿਰਾ, ਜੋਗਿੰਦਰ ਕੁਮਾਰ, ਤੇਜਵਿੰਦਰ ਦੁਸਾਂਝ, ਡਾ. ਨਰੇਸ਼ ਬਿੱਟੂ, ਰਵੀ ਚੌਹਾਨ, ਸੱਬਾ ਪਲਾਹੀ, ਸਾਹਿਬਜੀਤ ਸਾਬੀ, ਯਤਿੰਦਰ ਰਾਹੀ, ਕੁਲਤਾਰ ਬਸਰਾ, ਰਮੇਸ਼ ਅਰੋੜਾ, ਰਾਜੀਵ ਦੀਕਸ਼ਿਤ, ਅਨੰਤ ਦੀਕਸ਼ਿਤ, ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।