ਫਗਵਾੜਾ 23 ਜਨਵਰੀ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ‘ਆਓ ਪੁੰਨ ਕਮਾਈਏ’ ਪ੍ਰੋਜੈਕਟ ਦੇ ਤਹਿਤ ਇਕ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਘਰੇਲੂ ਸਮਾਨ ਅਤੇ ਸ਼ਗਨ ਵਜੋਂ ਨਗਦੀ ਭੇਂਟ ਕੀਤੀ ਗਈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮੌਲੀ ਦੇ ਲੋੜਵੰਦ ਪਰਿਵਾਰ ਦੀ ਆਰਥਕ ਹਾਲਤ ਕਾਫੀ ਤਰਸਯੋਗ ਹੈ ਜਿਹਨਾਂ ਵਲੋਂ ਸਭਾ ਨਾਲ ਸੰਪਰਕ ਕਰਨ ਤੇ ਇਹ ਉਪਰਾਲਾ ਕਰਦੇ ਹੋਏ ਪਰਿਵਾਰ ਨੂੰ ਬਤੌਰ ਸ਼ਗਨ ਨਗਦੀ ਤੋਂ ਇਲਾਵਾ ਘਰੇਲੂ ਸਮਾਨ ਵਿਚ ਪੱਖਾ, ਸਿਲਾਈ ਮਸ਼ੀਨ, ਭਾਂਡੇ, ਲੜਕੀ ਦੇ ਸੂਟ, ਰਜਾਈਆਂ, ਸਿਰਹਾਣੇ ਆਦਿ ਭੇਂਟ ਕੀਤੇ ਗਏ ਹਨ। ਸਭਾ ਵਲੋਂ ਇਸ ਤਰ੍ਹਾਂ ਦੇ ਉਪਰਾਲਿਆਂ ਤੋਂ ਇਲਾਵਾ ਹਰ ਸਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਾਮੂਹਿਕ ਵਿਆਹ ਵੀ ਕਰਵਾਏ ਜਾਂਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸ੍ਰੀ ਹੁਸਨ ਲਾਲ ਜਨਰਲ ਮੈਨੇਜਰ ਜੇਸੀਟੀ ਫਗਵਾੜਾ ਅਤੇ ਸਾਬਕਾ ਕੌਂਸਲਰ ਅਨੁਰਾਗ ਮਨਖੰਡ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਲੋੜਵੰਦ ਪਰਿਵਾਰਾਂ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ। ਇਸ ਮੌਕੇ ਕੁਲਬੀਰ ਬਾਵਾ, ਉਂਕਾਰ ਜਗਦੇਵ, ਸੁਰਜੀਤ ਕੌਰ, ਪੰਜਾਬੀ ਗਾਇਕ ਮਨਮੀਤ ਮੇਵੀ, ਡਾ. ਵਿਜੇ ਕੁਮਾਰ, ਡਾ. ਸਾਗਰ, ਨੀਤੂ ਗੁਡਿੰਗ, ਚੇਤਨਾ ਰਾਜਪੂਤ, ਜਯੋਤੀ, ਮਨਦੀਪ ਕੌਰ, ਸੁਖਜੀਤ ਕੌਰ, ਜਗਜੀਤ ਸੇਠ, ਦਵਿੰਦਰ ਕੌਰ, ਅਨੁੰ, ਮਨੂੰ, ਸਰਬਜੀਤ ਕੌਰ, ਨਿਸ਼ਾ, ਸੇਜਲ, ਰਜਨੀ, ਅਮਨਪ੍ਰੀਤ ਕੌਰ ਆਦਿ ਹਾਜਰ ਸਨ।