ਫਗਵਾੜਾ(ਸ਼ਿਵ ਕੋੜਾ):- ਔਰਤਾਂ ਦੇ ਸ਼ਸ਼ਕਤੀਕਰਨ ਲਈ ਹੱਥੀਂ ਕਿੱਤਾ ਸਿਖਲਾਈ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ ਅਤੇ ਔਰਤਾਂ ਸਵੈ-ਨਿਰਭਰ ਬਣਕੇ ਸਮਾਜ ਵਿੱਚ ਮੋਹਰੀ ਰੋਲ ਅਦਾ ਕਰ ਸਕਦੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਪੀ. ਆਂਗਰਾ (ਏ.ਡੀ.ਸੀ. ਵਿਕਾਸ) ਨੇ ਸਰਬ ਨੌਜਵਾਨ ਸਭਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੋਸਵਾ ਚੰਡੀਗੜ੍ਹ ਦੀ ਸਹਾਇਤਾ ਨਾਲ ਚਲਾਏ ਜਾ ਰਹੇ ਦੋ ਵੋਕੇਸ਼ਨਲ ਕੋਰਸਾਂ (ਬਿਊਟੀਸ਼ੀਅਨ ਅਤੇ ਫੈਸ਼ਨ ਡਿਜ਼ਾਇਨਿੰਗ) ਦੇ ਸਰਟੀਫੀਕੇਟ ਵੰਡ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਮੌਕੇ ਆਪਣੇ ਸੰਬੋਧਨ ਵਿਚ ਕੀਤਾ। ਉਹਨਾਂ ਕੋਰਸ ਪੂਰਾ ਕਰਨ ਵਾਲੀਆਂ 50 ਸਿੱਖਿਆਰਥਣਾਂ ਨੂੰ ਸਰਟੀਫਿਕੇਟਾਂ ਤੋਂ ਇਲਾਵਾ 25 ਸਿਲਾਈ ਮਸ਼ੀਨਾ ਅਤੇ 25 ਮੇਕਅਪ ਕਿੱਟਾਂ ਦੀ ਵੰਡ ਕਰਦਿਆਂ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨ ਦੇ ਨਾਲ ਹੀ ਸਰਕਾਰੀ ਸਕੀਮਾਂ ਦੀ ਸਹਾਇਤਾ ਲੈਣ ਅਤੇ ਨਰਸਿੰਗ ਅਸਿੱਸਟੈਂਟ ਦਾ ਕੋਰਸ ਚਲਾਉਣ ਦਾ ਸੁਝਾਅ ਦਿੱਤਾ। ਨਾਲ ਹੀ ਦੱਸਿਆ ਕਿ ਅੱਜ ਦੇ ਸਮੇਂ ‘ਚ ਇਹ ਕਾਰਗਰ ਹੋ ਸਕਦਾ ਹੈ, ਕਿਉਂਕਿ ਬੁਢਾਪਾ ਕੇਅਰ ਅਤੇ ਬੱਚਾ ਕੇਅਰ ਸਮੇਂ ਦੀ ਲੋੜ ਹੈ। ਉਹਨਾ ਨੇ ਪੇਂਡੂ ਵਿਕਾਸ ‘ਚ ਨਵੀਆਂ ਤਕਨੀਕਾਂ ਵਰਤਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਬਹੁਤ ਘੱਟ ਇਹੋ ਜਿਹੀਆਂ ਸੰਸਥਾਵਾਂ ਹਨ ਜੋ ਜ਼ਮੀਨੀ ਪੱਧਰ ਤੇ ਕੰਮ ਕਰਦੀਆਂ ਹਨ। ਸਮਾਗਮ ਦੌਰਾਨ ਮੈਡਮ ਮਨਦੀਪ ਕੌਰ ਸਿੱਧੂ ਤਹਿਸੀਲਦਾਰ ਫਗਵਾੜਾ, ਪਵਨ ਕੁਮਾਰ ਨਾਇਬ ਤਹਿਸੀਲਦਾਰ ਫਗਵਾੜਾ, ਸੁਖਦੇਵ ਸਿੰਘ ਬੀ.ਡੀ.ਪੀ.ਓ ਫਗਵਾੜਾ, ਸੁਸ਼ੀਲ ਲਤਾ ਭਾਟੀਆ ਸੀ.ਡੀ.ਪੀ.ਓ. ਫਗਵਾੜਾ, ਅਮਿਤ ਕੁਮਾਰ ਪਲੇਸਪਮੈਂਟ ਅਫ਼ਸਰ ਅਤੇ ਸਤਪਾਲ ਲਾਂਬਾ ਤੋਂ ਇਲਾਵਾ ਪ੍ਰਸਿੱਧ ਐਡਵੋਕੇਟ ਅਤੇ ਲੇਖਕ ਡਾ: ਸੰਤੋਖ ਲਾਲ ਵਿਰਦੀ ਅਤੇ ਲੇਖਕ ਰਵਿੰਦਰ ਚੋਟ ਨੇ ਵੀ ਵੱਖੋ-ਵੱਖਰੇ ਵਿਸ਼ਿਆਂ ਸਬੰਧੀ ਵਿਚਾਰ ਪੇਸ਼ ਕਰਦਿਆਂ ਸਭਾ ਦੀਆਂ ਸਰਗਰਮੀਆਂ ਦੀ ਭਰਪੂਰ ਪ੍ਰਸੰਸਾ ਕੀਤੀ। ਪ੍ਰਸਿੱਧ ਲੇਖਕ ਗੁਰਮੀਤ ਸਿੰਘ ਪਲਾਹੀ ਨੇ ਸਭਾ ਦੀ ਪ੍ਰਾਪਤੀਆਂ ਅਤੇ ਪ੍ਰਾਜੈਕਟਾਂ ਬਾਰੇ ਦੱਸਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ 32 ਸਾਲਾਂ ਤੋਂ ਉਹ ਵੱਖੋ-ਵੱਖਰੇ ਪ੍ਰਾਜੈਕਟ ਚਲਾ ਰਹੇ ਹਨ ਪਰ ਕਿੱਤਾ ਮੁੱਖੀ ਕੋਰਸ ਚਲਾਕੇ ਉਹਨਾ ਨੂੰ ਵੱਧ ਤਸੱਲੀ ਮਿਲ ਰਹੀ ਹੈ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਮੁੱਖ ਮਹਿਮਾਨ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਦੋਸ਼ਾਲੇ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਡਾ: ਕੁਲਦੀਪ ਸਿੰਘ, ਨਿਰਜੰਨ ਸਿੰਘ ਬਿਲਖੁ, ਉਂਕਾਰ ਜਗਦੇਵ, ਡਾ: ਨਰੇਸ਼ ਕੁਮਾਰ ਬਿੱਟੂ, ਕੁਲਬੀਰ ਬਾਵਾ, ਪੰਜਾਬੀ ਗਾਇਕ ਮਨਮੀਤ ਮੇਵੀ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਗੁਰਦੀਪ ਸਿੰਘ ਤੁਲੀ, ਰਮਨ ਨਹਿਰਾ, ਰਵਿੰਦਰ ਸਿੰਘ ਰਾਏ, ਵਿਪਨ ਜੈਨ, ਅਸ਼ੋਕ ਸ਼ਰਮਾ, ਕੁਲਤਾਰ ਬਸਰਾ, ਜਗਜੀਤ ਸੇਠ, ਹਰਵਿੰਦਰ ਸਿੰਘ, ਬੀ.ਐਚ ਖਾਨ, ਦੀਪਕ ਚੰਦੇਲ, ਤਿ੍ਰਪਤਾ ਸ਼ਰਮਾ ਸਾਬਕਾ ਕੌਂਸਲਰ, ਪਿ੍ਰਤਪਾਲ ਕੌਰ ਤੁਲੀ, ਬਲਜੀਤ ਕੌਰ, ਦਵਿੰਦਰ ਸਿੰਘ ਕਲਰਕ, ਮੈਡਮ ਸੁਖਜੀਤ ਕੌਰ, ਨੀਤੂ ਗੁਡਿੰਗ, ਸਹਾਇਕ ਚੇਤਨਾ ਰਾਜਪੂਤ, ਸਾਕਸ਼ੀ, ਮੋਨਿਕਾ, ਰੇਨੂੰ, ਅੰਜੂ, ਮੰਜੂ, ਨਰਿੰਦਰ ਸੈਣੀ, ਸੁਖਵਿੰਦਰ ਕੌਰ, ਸੇਜਲ, ਦਵਿੰਦਰ ਕੌਰ, ਜੋਤੀ, ਸ਼ਿਵਾਨੀ ਆਦਿ ਹਾਜ਼ਰ ਸਨ।