ਫਗਵਾੜਾ 16 ਨਵੰਬਰ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪਵਨ ਕੁਮਾਰ ਬੀਸਲਾ ਨੂੰ ਪਾਵਰਕਾਮ ਦੇ ਸੁਪਰਡੈਂਟ ਇੰਜੀਨੀਅਰ (ਐਸ.ਈ.) ਪੇਂਡੂ ਖੇਤਰ, ਹੈੱਡ ਕੁਆਰਟਰ ਪਟਿਆਲਾ ਵਜੋਂ ਪਦਉੱਨਤ ਹੋਣ ਲਈ ਸਨਮਾਨ ਕਰਦਿਆਂ ਸੁੱਭ ਇੱਛਾਵਾਂ ਦਿੱਤੀਆਂ ਗਈਆਂ। ਇਸ ਸਮਾਗਮ ਦੀ ਪ੍ਰਧਾਨਗੀ ਸੰਜੀਵ ਕੁਮਾਰ ਮੈਂਬਰ ਇਲੈਕਟ੍ਰੀਸਿਟੀ ਲੋਕਪਾਲ ਪੰਜਾਬ ਸਰਕਾਰ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾ ਵਜੋਂ ਹਾਕੀ ਓਲੰਪੀਅਨ ਸ੍ਰ. ਸੁਰਿੰਦਰ ਸਿੰਘ ਸੋਢੀ (ਸੇਵਾ ਮੁਕਤ ਆਈ.ਜੀ. ਪੰਜਾਬ ਪੁਲਿਸ),  ਹਰਦੀਪ ਕੁਮਾਰ ਐਕਸੀਅਨ ਗੁਰਾਇਆ, ਸ੍ਰ. ਜਸਬੀਰ ਸਿੰਘ ਡੀ.ਐਸ.ਪੀ. ਲੁਧਿਆਣਾ, ਅਸ਼ਵਨੀ ਕੋਹਲੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਚੈਂਬਰ ਆਫ ਸਮਾਲ ਐਕਸਪੋਰਟਰਜ, ਸੀਨੀਅਰ ਆਪ ਆਗੂ ਸੰਤੋਸ਼ ਕੁਮਾਰ ਗੋਗੀ, ਸੰਜੀਵ ਕੁਮਾਰ ਅਤੇ ਹੋਰਨਾਂ ਨੇ ਐਸ.ਈ. (ਪਾਵਰਕਾਮ) ਪਵਨ ਕੁਮਾਰ ਬੀਸਲਾ ਨੂੰ ਪਦਉਂਨਤੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਇਕ ਬਹੁਤ ਹੀ ਨੇਕ ਅਤੇ ਕਾਬਿਲ ਅਧਿਕਾਰੀ ਹਨ ਜੋ ਬਤੌਰ ਐਸ.ਈ. ਹੋਰ ਵੀ ਵਧੀਆ ਸੇਵਾਵਾਂ ਪਾਵਰਕਾਮ ਨੂੰ ਦੇਣਗੇ। ਪਵਨ ਕੁਮਾਰ ਬੀਸਲਾ ਨੇ ਆਪਣੇ ਸਨਮਾਨ ਲਈ ਸਭਾ ਅਤੇ ਸਮੂਹ ਹਾਜਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਵਰਕਾਮ ਵਿੱਚ ਸਿਰਫ ਨੌਕਰੀ ਲਈ ਹੀ ਕੰਮ ਨਹੀਂ ਕਰ ਰਹੇ, ਸਗੋਂ ਲੋਕ ਸੇਵਾ ਉਹਨਾਂ ਦਾ ਮੁੱਖ ਮਿਸ਼ਨ ਹੈ। ਲੋਕ ਸੇਵਾ ਵਿੱਚ ਉਹਨਾਂ ਨੂੰ ਪਾਵਰਕਾਮ ਵਿਚ ਆਪਣੇ ਉੱਚ ਅਧਿਕਾਰੀ ਰਹੇ ਸ੍ਰੀ ਸੰਜੀਵ ਕੁਮਾਰ ਤੋਂ ਮਿਲੀ ਜਿਹਨਾਂ ਨੇ ਉਹਨਾਂ ਨੂੰ ਸਰਬ ਨੌਜਵਾਨ ਸਭਾ ਨਾਲ ਜੋੜਿਆ ਜੋ ਇਲਾਕੇ ਦੇ ਲੋਕਾਂ ਦੇ ਹਰ ਦੁਖਸੁੱਖ ਵਿਚ ਬਾਂਹ ਫੜਦੀ ਹੈ।  ਸੋਢੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਸਿਆਸਤ ਦੇ ਨਾਲ ਨਾਲ ਸੇਵਾ ਦੇ ਸੰਕਲਪ ਨੂੰ ਲੈਕੇ ਜ਼ਿੰਦਗੀ ‘ਚ ਤੁਰੇ ਹਨ ਅਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਸਭਾ ਦੇ ਸਾਥੀਆਂ ਦੇ ਸਹਿਯੋਗ ਨਾਲ ਆਪਣੀ ਜ਼ਿੰਦਗੀ ਲੋਕ ਸੇਵਾ ਨੂੰ ਸਮਰਪਿਤ ਕੀਤੀ ਹੋਈ ਹੈ ਅਤੇ ਉਹ ਸਿਆਸਤਦਾਨਾਂ, ਅਫਸਰਾਂ ਅਤੇ ਹਰ ਵਰਗ ਦੇ ਲੋਕਾਂ ਵਿੱਚੋਂ ਲੋਕ ਸੇਵਾ ਨੂੰ ਸਮਰਪਿਤ ਸ਼ਖਸੀਅਤਾਂ ਨਾਲ ਸਾਂਝ ਪਾ ਕੇ ਖੁਸ਼ੀ ਮਹਿਸੂਸ ਕਰਦੇ ਹਨ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਨਿਭਾਈ। ਇਸ ਮੌਕੇ ਐਸ.ਡੀ.ਓ. ਅਮਰਪ੍ਰੀਤ, ਐਸ.ਡੀ.ਓ. ਪਰਮਜੀਤ ਕੁਮਾਰ ਚਿਹੇੜੂ, ਐਸ.ਐਸ.ਈ. ਬਲਵੀਰ ਸਿੰਘ, ਰੇਸ਼ਮ ਲਾਲ ਪਾਵਰਕਾਮ, ਸੁਖਦੇਵ ਗੰਢਵਾਂ ਕਵੀ, ਰਵਿੰਦਰ ਸਿੰਘ ਰਾਏ ਕਵੀ, ਕੁਲਬੀਰ ਬਾਵਾ, ਉਂਕਾਰ ਜਗਦੇਵ, ਪੰਜਾਬੀ ਗਾਇਕ ਮਨਮੀਤ ਮੇਵੀ, ਖਤਰੀ ਸਭਾ ਦੇ ਪ੍ਰਧਾਨ ਰਮਨ ਨਹਿਰਾ, ਵਿਪਨ ਜੈਨ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਮਨਦੀਪ ਸੰਧੂ, ਦਵਿੰਦਰ ਸਿੰਘ, ਸਾਹਿਬਜੀਤ ਸਾਬੀ, ਡਾ. ਨਰੇਸ਼ ਬਿੱਟੂ, ਅਨੰਤ ਦੀਕਸ਼ਿਤ, ਰਾਜੀਵ ਦੀਕਸ਼ਿਤ, ਹਰਵਿੰਦਰ ਸਿੰਘ, ਨਰਿੰਦਰ ਸੈਣੀ, ਸੁਰਜੀਤ ਕੁਮਾਰ, ਜਸ਼ਨ ਮਹਿਰਾ, ਬੀ.ਐਚ. ਖਾਨ, ਵਿੱਕੀ ਹਦੀਆਬਾਦ, ਅਵਤਾਰ ਪੰਮਾ ਸ਼ਿਵ ਸੈਨਾ ਆਗੂ, ਰਾਜੇਸ਼ ਸ਼ਰਮਾ ਆਦਿ ਹਾਜਰ ਸਨ।