ਫਗਵਾੜਾ 04 ਅਗਸਤ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ 7 ਅਗਸਤ ਦਿਨ ਸ਼ਨੀਵਾਰ ਨੂੰ ਫਗਵਾੜਾ ਇਮਪਰੂਵਮੈਂਟ ਟਰੱਸਟ ਦੇ ਵਿਹੜੇ ਵਿੱਚ ਮਨਾਏ ਜਾ ਰਹੇ ਤੀਆਂ ਦਾ ਤਿਉਹਾਰ ਸਮਾਗਮ ਦੀਆਂ ਤਿਆਰੀਆਂ ਜਾਇਜਾ ਲੈਣ ਸਬੰਧੀ ਅੱਜ ਹੋਈ ਮੀਟਿੰਗ ਹੋਈ ਜਿਸ ਵਿਚ ਸ਼੍ਰੀਮਤੀ ਸੁਰਿੰਦਰ ਕੁਮਾਰੀ ਈ.ਓ ਇਮਪਰੂਵਮੈਂਟ ਟਰੱਸਟ ਫਗਵਾੜਾ ਅਤੇ ਪੰਜਾਬੀ ਲੋਕ ਗਾਇਕਾ ਬਲਜਿੰਦਰ ਰਿੰਪੀ ਵਿਸ਼ੇਸ਼ ਤੌਰ ‘ਤੇ ਪੁੱਜੇ। ਉਹਨਾਂ ਕਿਹਾ ਕਿ ਤੀਆਂ ਪੰਜਾਬੀ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ ਅਤੇ ਇਸ ਤੀਆਂ ਦੇ ਮੌਸਮ ‘ਚ ਪੰਜਾਬੀ ਮੁਟਿਆਰਾਂ ਪੂਰੇ ਚਾਅ, ਜਾਹੋ-ਜਲਾਲ ਨਾਲ ਆਪਣੇ ਹਿਰਦੇ ਦੀ ਵੇਦਨਾ ਪ੍ਰਗਟ ਕਰਦੀਆਂ ਹਨ ਅਤੇ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਉਹਨਾ ਕਿਹਾ ਕਿ ਮੌਜੂਦਾ ਪੀੜ੍ਹੀ ਨੂੰ ਆਪਣੇ ਪੰਜਾਬੀ ਸਭਿਆਚਾਰ, ਬੋਲੀ ਅਤੇ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਇਹੋ ਜਿਹੇ ਤਿਉਹਾਰ ਮਨਾਏ ਜਾਣੇ ਚਾਹੀਦੇ ਹਨ। ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੈਡਮ ਤਿ੍ਰਪਤਾ ਸ਼ਰਮਾ ਸਾਬਕਾ ਕੌਂਸਲਰ ਅਤੇ ਮੈਡਮ ਪਿ੍ਰਤਪਾਲ ਕੌਰ ਤੁੱਲੀ ਸਮਾਜ ਸੇਵਿਕਾ ਨੇ ਦੱਸਿਆ ਕਿ ਸਰਬ ਨੌਜਵਾਨ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੇ ਸਟਾਫ ਅਤੇ ਸਿੱਖਿਆਰਥਣਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਤੀਆਂ ਦਾ ਤਿਓਹਾਰ ਸਮਾਗਮ ਦੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਇਸ ਸਮਾਗਮ ਵਿਚ ਵੀ ਗਿੱਧਾ, ਕਿਕਲੀ, ਭੰਗੜਾ, ਲੋਕ ਬੋਲੀਆਂ ਤੇ ਪੰਜਾਬ ਦੇ ਲੋਕ ਗੀਤ ਮੁੱਖ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਮੈਡਮ ਸੁਖਜੀਤ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਚੇਤਨਾ ਰਾਜਪੂਤ, ਹਰਿਆਵਲ ਦਸਤੇ ਦੀ ਕੋਆਰਡੀਨੇਟਰ ਸ਼ਾਕਸੀ ਤਿ੍ਰਖਾ, ਦਵਿੰਦਰ ਕੌਰ, ਕੁਲਬੀਰ ਬਾਵਾ, ਜਗਜੀਤ ਸੇਠ, ਡਾ. ਨਰੇਸ਼ ਬਿੱਟੂ, ਰਣਜੀਤ ਰਾਜਾ, ਮਨਪ੍ਰੀਤ ਕੌਰ, ਰਿੰਪੀ, ਸ਼ਾਹੀਨ, ਤਿ੍ਰਸ਼ਾ, ਰੇਨੂੰ, ਸੋਨੀਆ, ਭਾਵਨਾ, ਸੁਨਾਲੀ, ਅੰਜਲੀ, ਮੋਨਾ, ਰਿੰਕੀ, ਚਾਂਦਨੀ, ਨਿਪੁੰਨ, ਜਪਜੀ ਕੌਰ, ਸ਼ਿਵਾਨੀ ਆਦਿ ਹਾਜ਼ਰ ਸਨ।