ਫਗਵਾੜਾ 28 ਅਕਤੂਬਰ (ਸ਼ਿਵ ਕੋੜਾ) ਛਿੰਨਮਸਤਿਕਾ ਮੰਦਰ ਮਾਤਾ ਚਿੰਤਪੁਰਨੀ ਪਿੰਡ ਸੰਗਤਪੁਰ ਤਹਿਸੀਲ ਫਗਵਾੜਾ ਵਿਖੇ 18ਵਾਂ ਸਲਾਨਾ ਜਾਗਰਣ ਅਤੇ ਭੰਡਾਰਾ ਮਾਤਾ  ਸ਼ਮੀ ਦੇਵਾ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ। ਸ਼ਾਮ 4 ਵਜੇ ਝੰਡੇ ਦੀ ਰਸਮ ਉਪੰਰਤ ਭੰਡਾਰੇ ਦੀ ਅਤੁੱਟ ਸੇਵਾ ਵਰਤਾਈ ਗਈ। ਭਗਵਤੀ ਜਾਗਰਣ ਦਾ ਸ਼ੁੱਭ ਅਰੰਭ ਰਾਤ 9 ਵਜੇ  ਗਣੇਸ਼ ਵੰਦਨਾ ਨਾਲ ਹੋਇਆ। ਜਾਗਰਮ ਵਿਚ ਪੰਕਜ ਪਿੰਕਾ ਐਂਡ ਮਿਊਜਿਕਲ ਗਰੁੱਪ ਤੇਹੰਗ ਅਤੇ ਹੋਰਨਾ ਜਾਗਰਣ ਮੰਡਲੀਆਂ ਨੇ ਰਾਤ ਭਰ ਮਹਾਮਾਈ ਦਾ ਸੁੰਦਰ ਗੁਣਗਾਨ ਕੀਤਾ। ਮਾਤਾ ਰਾਣੀ ਦਾ ਸੁੰਦਰ ਵਿਸ਼ਾਲ ਭਵਨ ਅਤੇ ਵੱਖ ਵੱਖ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਸਮੁੱਚੇ ਮੰਦਰ ਅਤੇ ਪੰਡਾਲ ਨੂੰ ਰੰਗ-ਵਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਵਿਸ਼ੇਸ਼ ਤੌਰ ਤੇ ਪੁੱਜੀਆਂ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਵਿਚ ਪ੍ਰੇਮਾ ਦੇਵਾ ਢੱਕ ਪੰਡੋਰੀ, ਬੀਬੀ ਸੁਰਜੀਤ ਕੌਰ ਅਕਾਲਗੜ, ਸੰਤ ਪ੍ਰੀਤਮ ਦਾਸ ਸੰਗਤਪੁਰ ਅਤੇ ਸਾਂਈ ਤਰਸੇਮ ਸੰਗਤਪੁਰ ਨੇ ਸੰਗਤਾਂ ਨੂੰ ਸਲਾਨਾ ਜਾਗਰਣ ਅਤੇ ਭੰਡਾਰੇ ਦੀ ਵਧਾਈ ਦਿੱਤੀ। ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ  ਸਨਮਾਨਿਤ ਕੀਤਾ ਗਿਆ। ਵੱਡੀ ਗਿਣਤੀ ਵਿਚ ਸੰਗਤਾਂ ਨੇ ਕੋਵਿਡ-19 ਕੋਰੋਨਾ ਮਹਾਮਾਰੀ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਭਰਪੂਰ ਹਾਜਰੀ ਲਗਵਾਈ।