
ਕਰਤਾਰਪੁਰ: ਸਵਰਗੀ ਰਾਕੇਸ਼ ਕੁਮਾਰ ਮਲਹੋਤਰਾ ਦੇ ਜਨਮ ਦਿਹਾੜੇ ਮੌਕੇ ਰਾਕੇਸ਼ ਕੁਮਾਰ ਮਲਹੋਤਰਾ ਮੈਮੋਰੀਅਲ ਚੈਰੀਟੇਬਲ ਸੁਸਾਇਟੀ (ਰਜਿ) ਵਲੋਂ ਐਸ.ਐਮ.ਓ ਕਰਤਾਰਪੁਰ ਡਾ.ਕੁਲਦੀਪ ਸਿੰਘ ਦੇ ਸਹਿਯੋਗ ਨਾਲ ਚੱਕਜਿੰਦਾ ਵਿਖੇ ਕੋਵਿਡ ਟੀਕਾਕਰਨ ਕੈੰਪ ਲਗਾਇਆ ਗਿਆ । ਕੈੰਪ ਦਾ ਉਦਘਾਟਨ ਕੌਂਸਲਰ ਤਮਨਰੀਤ ਕੌਰ ਨੇ ਕੀਤਾ । ਪੀ.ਐਚ.ਸੀ ਰੰਧਾਵਾ ਮਸੰਦਾਂ ਦੇ ਏ.ਐੱਮ.ਓ ਡਾ. ਹੇਮੰਤ ਮਲਹੋਤਰਾ, ਏ.ਐੱਨ.ਐੱਮ. ਜੋਤੀ ਸੁਮਨ, ਐਲ ਟੀ ਰਾਜਵੰਤ, ਸੀ.ਐਚ.ਓ ਪ੍ਰੀਤਿ ਅਤੇ ਫਾਰਮੇਸੀ ਅਧਿਕਾਰੀ ਖੁਸ਼ਬੂ ਦੀ ਟੀਮ ਨੇ 45 ਸਾਲ ਤੋਂ ਉਪਰ ਦੇ 100 ਵਿਅਕਤੀਆਂ ਦਾ ਟੀਕਾਕਰਨ ਕੀਤਾ । ਇਸ ਮੌਕੇ ਸੀਨੀਅਰ ਅਕਾਲੀ ਲੀਡਰ ਗੁਰਪ੍ਰੀਤ ਸਿੰਘ, ਸੋਸਾਇਟੀ ਵਲੋਂ ਸਵਿਤਾ ਮਲਹੋਤਰਾ, ਅਨਿਲ ਕੋਹਲੀ, ਅਮਿਤ ਸ਼ਰਮਾ, ਮਾਗਿੰਦਰ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚੱਕਜਿੰਦਾ ਦਾ ਸਟਾਫ਼ ਹਾਜਿਰ ਸਨ ।