ਜਲੰਧਰ: ਸਵੱਛ ਭਾਰਤ ਅਭਿਯਾਨ ਨੂੰ ਸਾਖਿਰ ਕਰਨ ਲਈ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾ ਅਨੂੰਸਾਰ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਖੇ “ਸਫ਼ਾਈ ਪੰਦਰਵਾੜਾ” ਚਲਾਇਆ ਗਿਆ।ਇਸ ਦੋਰਾਨ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾ ਨੇ ਮਿਲ ਕੇ ਸਫ਼ਾਈ ਵਿੱਚ ਹਿੱਸਾ ਲਿਆ।ਵਿਦਿਆਰਥੀਆਂ ਨੇ ਜਿੱਥੇ ਕਾਲਜ ਦੀਆਂ ਇਮਾਰਤਾ ਅਤੇ ਪਰਿਸਰ ਵਿੱਚੋ ਕੂੜਾ-ਕਰਕਟ ਸਾਫ਼ ਕੀਤਾ ਉੱਥੇ ਅਲੱਗ-ਅਲੱਗ ਢੰਗਾ ਨਾਲ ਇਸ ਦਾ ਸੁੰਦਰੀਕਰਨ ਵੀ ਕੀਤਾ।ਸਵੱਛਤਾ ਨੂੰ ਦਰਸਾਉਦਾ ਹੋਇਆ ਸੀ.ਡੀ.ਟੀ.ਪੀ. ਵਿਭਾਗ ਦੇ ਇੰਟ੍ਰਨਲ ਕੌਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਵਲੋਂ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਉਨ੍ਹਾਂ ਨੇ ਦੇਸ਼ ਦੀ ਸੱਵਛਥਾ ਪ੍ਰਤੀ ਜਾਗਰੂਕ ਕਰਦਿਆਂ ਰੁੱਖਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ, ਕੁਦਰਤੀ ਸੋਮਿਆਂ ਦੀ ਰੱਖਿਆ,ਪਛੂ-ਪੰਛੀਆਂ ਪ੍ਰਤੀ ਦਇਆ ,ਉਰਜਾ ਦੀ ਬੱਚਤ, ਹਵਾ-ਪਾਣੀ ਦੀ ਸੰਭਾਲ ,ਰੁੱਖ ਲਗਾਉਣ ਅਤੇ ਰੁੱਖ ਬਚਾਉਣ ਲਈ ਪ੍ਰੇਰਿਤ ਕੀਤਾ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਸਾਰੇ ਵਿਭਾਗਾਂ ਦਾ ਨਰੀਖਣ ਕੀਤਾ ਅਤੇ ਸਫ਼ਾਈ ਦੇਖ ਕੇ ਗੱਦ-ਗੱਦ ਹੋਏ।ੳਨ੍ਹਾਂ ਸਫ਼ਾਈ ਵਿੱਚ ਅੱਬਲ ਰਹਿਣ ਵਾਲੇ ਵਿਭਾਗਾਂ ਨੂੰ ਪੋ੍ਰਸਾਹਿਤ ਕਰਨ ਲਈ ਸਨਮਾਨਿਤ ਚਿੰਨ ਅਤੇ ਪ੍ਰਸ਼ੰਸਾ ਪੱਤਰ ਦੇਣ ਦੀ ਘੋਸ਼ਨਾ ਕੀਤੀ।ਅੰਤ ਵਿਚ ਸਾਰੇ ਵਿਭਾਗਾਂ ਦਾ ਪ੍ਰਸ਼ੰਸਾ ਸਹਿਤ ਧੰਨਵਾਦ ਕਰਦਿਆਂ ਸਫ਼ਾਈ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਦੀ ਅਪੀਲ ਕੀਤੀ। ਇਹ “ਪੰਦਰਵਾੜਾ” ਕਾਲਜ ਵਿੱਚ ਮੇਲੇ ਵਾਂਗ ਗੁਜਰਿਆ।