ਕੋਟਕਪੂਰਾ – ਅੱਜ ਸਵੇਰੇ ਇੱਥੇ ਮੁਹੱਲਾ ਨਿਰਮਾਣ ਪੁਰਾ ਵਿਖੇ ਇੱਕ ਸਹੁਰੇ ਵੱਲੋਂ ਗੋਲੀ ਮਾਰ ਕੇ ਆਪਣੀ ਨੂੰਹ ਦੀ ਹੱਤਿਆ ਕਰ ਦਿੱਤੇ ਜਾਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਕਿਸੇ ਗੱਲ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਤੋਂ ਬਾਅਦ 8:30 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਦੌਰਾਨ ਵੈਦ ਸ਼ਾਮ ਪੁਰੀ ਨੇ ਆਪਣੀ ਨੂੰਹ ਨੀਲਮ ਰਾਣੀ ਪਤਨੀ ਮਨੀਸ਼ ਪੁਰੀ ਨੂੰ ਬਾਰਾਂ ਬੋਰ ਦੀ ਰਾਈਫ਼ਲ ਨਾਲ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੇ ਥਾਣਾ ਸਿਟੀ ਕੋਟਕਪੂਰਾ ਦੇ ਐਸ.ਐਚ.ਓ ਇੰਸਪੈਕਟਰ ਹਰਪ੍ਰੀਤ ਸਿੰਘ ਤੇ ਏ.ਐਸ.ਆਈ ਸਤਪਾਲ ਸਿੰਘ ਮੌਕੇ ਤੇ ਪੁੱਜੇ ‘ਤੇ ਕਾਰਵਾਈ ਆਰੰਭ ਕਰ ਦਿੱਤੀ।