
ਜਲੰਧਰ 17 ਅਕਤੂਬਰ ( )ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ ਦੇ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਸਿੰਘ ਸਭਾ, ਅਮਨ ਨਗਰ, ਸਾਹਮਣੇ ਕੇ.ਐਮ.ਵੀ. ਕਾਲਜ਼ ਜਲੰਧਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ,ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਇਸਤ੍ਰੀ ਸਤਿਸੰਗ ਸਭਾ ਤੇ ਭਾਈ ਸੁਰਿੰਦਰ ਸਿੰਘ ਜਲੰਧਰ ਵਾਲੇ ਦੇ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਭਾਈ ਸਰਬਜੀਤ ਸਿੰਘ ਜੀ ਕਥਾ ਵਾਚਕ ਗੁਰੂ ਤੇਗ ਬਹਾਦਰ ਨਗਰ ਵਾਲੇ ਵਲੋਂ ਭਾਈ ਤਾਰੂ ਸਿੰਘ ਜੀ ਦੇ ਜੀਵਨ ਸਬੰਧੀ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਕੇ ਆਪਣੇ ਜੀਵਨ ਨੂੰ ਢਾਲਣ ਲਈ ਪ੍ਰੇਰਿਆ।ਇਸ ਮੌਕੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਕੇਸ ਨਾ ਕਤਲ ਕਰਨ ਲਈ ਪ੍ਰੇਰਿਆ ਗਿਆ।
ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਤਾਰੂ ਸਿੰਘ ਜੀ ਦੇ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਚਲਾਈ ਗਈ ਲਹਿਰ ” ਸਿੱਖੀ ਸਰੂਪ ਮੇਰਾ ਅਸਲੀ ਰੂਪ ” ਦੇ ਤਹਿਤ, ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਦੀ ਪ੍ਰੇਰਨਾ ਸਦਕਾ, ਪਤਿਤ ਹੋ ਚੁੱਕੇ ਵੀਰ ਜੋ ਕਿ ਮੁੜਕੇ ਸਿੱਖ਼ੀ ਸਰੂਪ ਵਿੱਚ ਪਰਤੇ ਹਨ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਦਸਤਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ ਵਲੋਂ ਨਿਭਾਈ ਗਈ।
ਇਸ ਮੌਕੇ ਕਮਲਜੀਤ ਸਿੰਘ ਭਾਟੀਆ, ਗੁਰਪ੍ਰਤਾਪ ਸਿੰਘ ਪੰਨੂ, ਭਾਈ ਛਨਬੀਰ ਸਿੰਘ, ਬੀਬੀ ਪ੍ਰਮਿੰਦਰ ਕੌਰ ਪੰਨੂ,ਚਰਨ ਸਿੰਘ ਮਕਸੂਦਾਂ, ਗੁਰਦੀਪ ਸਿੰਘ ਰਾਵੀ, ਰਣਜੀਤ ਸਿੰਘ ਰਾਣਾ, ਹਰਭਜਨ ਸਿੰਘ ਸੈਣੀ,ਰਵਿੰਦਰ ਸਿੰਘ ਸਵੀਟੀ, ਅਵਤਾਰ ਸਿੰਘ ਘੁੰਮਣ, ਅਮਰਪ੍ਰੀਤ ਸਿੰਘ ਮੌਂਟੀ, ਭਜਨ ਲਾਲ ਚੋਪੜਾ,ਪ੍ਰਵੇਸ਼ ਟਾਂਗਰੀ,ਮਨਿੰਦਰਪਾਲ ਸਿੰਘ ਗੁੰਬਰ, ਗੁਰਪ੍ਰੀਤ ਸਿੰਘ ਖਾਲਸਾ, ਸਤਿੰਦਰ ਸਿੰਘ ਪੀਤਾ, ਰਾਜਵੰਤ ਸਿੰਘ ਸੁੱਖਾ, ਕੁਲਦੀਪ ਸਿੰਘ ਪਾਇਲਟ, ਗੁਰਜੀਤ ਸਿੰਘ ਮਰਵਾਹਾ, ਸੇਵਾ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ ਬਾਂਸਲ, ਕਸਤੂਰੀ ਲਾਲ, ਸੁਭਾਸ਼ ਸੋਂਧੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਅਮਿਤ ਮੈਣੀ, ਗੁਰਜੀਤ ਸਿੰਘ ਪੋਪਲੀ, ਹਰਵਿੰਦਰ ਸਿੰਘ ਰਾਜੂ ਭਾਟੀਆ, ਮਨਿੰਦਰ ਸਿੰਘ ਨਾਟੀ, ਅੰਮ੍ਰਿਤ ਪਾਲ ਸਿੰਘ ਭਾਟੀਆ, ਨਰਿੰਦਰ ਸਿੰਘ ਚੀਮਾ, ਹਰਜਿੰਦਰ ਸਿੰਘ ਢੀਂਡਸਾ, ਠੇਕੇਦਾਰ ਰਘਬੀਰ ਸਿੰਘ, ਦਰਸ਼ਨ ਸਿੰਘ ਗੋਬਿੰਦ ਨਗਰ, ਹਕੀਕਤ ਸਿੰਘ ਸੈਣੀ, ਸਤਨਾਮ ਸਿੰਘ ਲਾਇਲ, ਅਵਤਾਰ ਸਿੰਘ ਸੈਂਹਬੀ, ਕਮਲੇਸ਼ ਕੁਮਾਰ ਧੰਨੋਵਾਲੀ, ਬਾਲ ਕਿਸ਼ਨ ਬਾਲਾ,ਪੁਰਨ ਸਿੰਘ ਰਠੋਰ,ਕੇਵਲ ਸਿੰਘ, ਜਗਵਿੰਦਰ ਸਿੰਘ ਸੋਨੀ, ਸੁਰਿੰਦਰ ਸਿੰਘ ਬਿੱਟੂ, ਮਨਮੋਹਨ ਟਾਕ, ਜਗਦੀਸ਼ ਸਿੰਘ ਕਾਲਾ,ਜੈਦੀਪ ਸਿੰਘ ਬਾਜਵਾ, ਸਤਨਾਮ ਸਿੰਘ ਵਿੱਕੀ, ਰਵਿੰਦਰ ਸਿੰਘ ਬੱਬੂ, ਪ੍ਰਵਿੰਦਰ ਸਿੰਘ ਬਬਲੂ, ਮਨਦੀਪ ਸਿੰਘ ਗੋਲਡੀ, ਮਹਿੰਦਰ ਪਾਲ ਸਿੰਘ ਬਾਵਾ, ਤਰਨਜੀਤ ਸਿੰਘ ਗੱਗੂ, ਨਵਦੀਪ ਸਿੰਘ ਸੈਂਹਬੀ, ਹਰਨਮਨਪ੍ਰੀਤ ਸਿੰਘ,ਗੁਰਮੀਤ ਸਿੰਘ ਰਾਏਪੁਰ, ਜਗਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਭੁੱਲਰ, ਹਰਬੰਸ ਸਿੰਘ ਗੁਰੂ ਨਾਨਕਪੁਰਾ,ਲਾਲੀ ਭਾਟੀਆ ਆਦਿ ਹਾਜ਼ਰ ਸਨ।