ਜਲੰਧਰ: ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਵਕਤਾ ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ -20 ਡਾ ਜਸਲੀਨ ਸੇਠੀ ਨੇ ਸਾਬਕਾ ਪ੍ਰਧਾਨ
ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਕਾਂਗਰਸ ਭਵਨ
ਜਲੰਧਰ ਵਿਖੇ ਉਨ੍ਹਾਂ ਦੀ ਪ੍ਰਤੀਮਾ ਅੱਗੇ ਫੁੱਲ ਭੇਟ ਕੀਤੇ।
ਡਾ ਜਸਲੀਨ ਸੇਨੀ ਨੇ ਕਿਹਾ ਕਿ ਮਹਿਲਾਵਾਂ ਦੇ ਲਈ ਇੰਦਰਾ ਗਾਂਧੀ
ਇੱਕ ਅਦਰਸ਼ ਹਨ। ਉਨ੍ਹਾਂ ਨੇ ਜਿਸ ਹੌਸਲੇ ਨਾਲ ਕੰਮ ਕੀਤੇ ਫੈਸਲੇ ਲਏ
ਅਤੇ ਮਰਦ ਪ੍ਰਧਾਨ ਸਮਾਜ ਵਿੱਚ ਆਪਣੀ ਬੁੱਧੀ, ਆਪਣੀ ਰਾਜਨੀਤਿਕ
ਸੂਝ-ਬੂਝ ਨਾਲ ਆਪਣਾ ਲੋਹਾ ਮਨਵਾਉਣ ਕਰਕੇ ਉਨ੍ਹਾਂ ਨੂੰ ਆਇਰਨ ਲੇਡੀ
ਦਾ ਦਰਜਾ ਦਿੱਤਾ ਗਿਆ ਹੈ। ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿਚ
ਰਾਜਨੀਤੀ ਵਿੱਚ ਮਹਿਲਾਵਾ ਦੀ ਭਾਗੇਦਾਰੀ ਇੰਦਰਾ ਗਾਂਧੀ ਜੀ ਦੀ
ਰਾਜਨੀਤੀ ਦੇ ਸਫ਼ਰ ਨਾਲ ਮਿਲੀ ਹੈ। ਸਾਨੂੰ ਸਾਰਿਆ ਨੂੰ ਉਨ੍ਹਾਂ ਤੇ ਮਾਣ
ਹੈ ਉਨ੍ਹਾਂ ਦੀ ਰਾਹ ਤੇ ਚਲਦੇ ਹੋਏ ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ
ਕੇਂਪਟਨ ਅਮਰਿੰਦਰ ਸਿੰਘ ਜੀ ਨੇ 33% ਸੇ 50% ਮਹਿਲਾਵਾਂ ਦਾ
ਰਾਖਵਾਕਰਣ ਕਰਕੇ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਮੀਲ ਪੱਥਰ
ਰੱਖਿਆ ਹੈ। ਇਸ ਮੌਕੇ ਗੁਰਮੀਤ, ਸ਼ਬਨਮ, ਰੀਮਾ ਆਦਿ ਮਹਿਲਾ ਕਾਂਗਰਸ ਵਰਕਰ ਮੌਜੂਦ ਸਨ।