ਫਗਵਾੜਾ 20 ਅਕਤੂਬਰ (ਸ਼ਿਵ ਕੌੜਾ) ਸਥਾਨਕ ਪੁਲਿਸ ਸਾਂਝ ਕੇਂਦਰ ਫਗਵਾੜਾ ਦੇ ਨਵ-ਨਿਯੁਕਤ ਇੰਚਾਰਜ ਇੰਸਪੈਕਟਰ ਕੈਲਾਸ਼ ਕੋਰ ਨੇ ਆਪਣਾ ਅਹੁਦਾ ਸੰਭਾਲ ਕੰਮਕਾਰ ਸ਼ੂਰੁ ਕਰ ਦਿੱਤਾ ਹੈ। ਅਹੁਦਾ ਸੰਭਾਲਣ ਉਪਰੰਤ ਇੰਸਪੈਕਟਰ ਕੈਲਾਸ਼ ਕੋਰ ਨੇ ਪੁਲਿਸ ਸਾਂਝ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਾਂਝ ਕੇਂਦਰ ਨਾਲ ਸਬੰਧਤ ਕੋਈ ਵੀ ਲਟਕਿਆ ਮਾਮਲਾ ਹੋਵੇ ਤਾ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਕੰਮ ‘ਚ ਉਹ ਕਿਸੇ ਵੀ ਤਰ੍ਹਾਂ ਦੀ ਦੇਰੀ ਬਰਦਾਸ਼ਤ ਨਹੀਂ ਕਰਨਗੇ ਅਤੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਹੋ ਕੰਮ ਕਰਨਗੇ। ਇੰਸਪੈਕਟਰ ਕੈਲਾਸ਼ ਕੋਰ ਨੇ ਦੱਸਿਆ ਕਿ ਪੁਲਿਸ ਅਤੇ ਪਬਲਿਕ ਚ ਆਪਸੀ ਤਾਲਮੇਲ ਨੂੰ ਬੜ੍ਹਾਵਾ ਦੇਣ ਅਤੇ ਦੋਵਾਂ ‘ਚ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਅਤੇ ਪੁਲਿਸ ਪ੍ਰਤੀ ਲੋਕਾਂ ਦੇ ਡਰ ਨੂੰ ਦੂਰ ਕਰਨ ਲਈ ਸਾਂਝ ਪ੍ਰੋਜੈਕਟਾ ਦੀ ਸ਼ੁਰੂਆਤ ਕੀਤੀ ਗਈ ਸਰਕਾਰ ਵੱਲੋਂ ਰਾਈਟ ਟੂ ਸਰਵਿਸ ਐਕਟ 2011 ਦੇ ਤਹਿਤ ਦਿੱਤੀਆਂ ਜਾਣ ਵਾਲੀਆਂ 44 ਤਰ੍ਹਾਂ ਦੀਆ ਸੇਵਾਵਾਂ ਦਾ ਲੋਕ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਂਝ ਪ੍ਰੋਜੈਕਟਾਂ ਦਾ ਉਦੇਸ਼ ਪੁਲਸ ਅਤੇ ਪਬਲਿਕ ਦੀ ਆਪਸੀ ਸਾਂਝ ਨੂੰ ਵਧਾਉਣਾ ਹੈ, ਪੁਲਿਸ ਦੀਆ ਸੇਵਾਵਾਂ ਨੂੰ ਲੋਕਾਂ ਪ੍ਰਤੀ ਸਰਲ ਬਣਾਉਣਾ , ਪੁਲਿਸ ਦੀਆ ਸੇਵਾਵਾ ਅਤੇ ਪਬਲਿਕ ਡਿਲਿੰਗ ਨੂੰ ਸਰਲ ਬਣਾਉਣਾ , ਨਾਗਰਿਕਾਂ ਦੇ ਅਧਿਕਾਰਾਂ ਦਾ ਸਨਮਾਣ ਕਰਨਾ , ਲੋਕਾਂ ਚ ਵਿਸ਼ਵਾਸ ਪੈਦਾ ਕਰਕੇ ਉਨ੍ਹਾਂ ਦੇ ਸਹਿਯੋਗ ਨਾਲ ਕ੍ਰਾਈਮ ਗ੍ਰਾਫ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਾਂਝ ਕੇਂਦਰ ਦੇ ਮੈਂਬਰਾਂ ਦੇ ਸਹਿਯੋਗ ਨਾਲ ਨਸ਼ਿਆਂ ਨੂੰ ਠੱਲ੍ਹ ਪਾਉਣ , ਭਰੂਣ ਹੱਤਿਆਂ ਨੂੰ ਰੋਕਣ , ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਲਜਾਂ ਸਕੂਲਾਂ ਵਿੱਚ ਜਾ ਕੇ ਸੈਮੀਨਾਰ ਆਯੋਜਿਤ ਕਰਨਗੇ ਤਾਂ ਜੋ ਇਲਾਕੇ ਵਿੱਚ ਭਰੂਣ ਹੱਤਿਆ, ਨਸ਼ਿਆਂ ਨੂੰ ਰੋਕਣ ਸਮੇਤ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਵਧੇਰੇ ਯਤਨ ਕੀਤੇ ਜਾਣਗੇ। ਇਸ ਮੌਕੇ ਡਾ. ਰਮਨ ਸ਼ਰਮਾ, ਡਾ. ਮਲਕੀਅਤ ਸਿੰਘ ਰਘਬੋਤਰਾ, ਸਾਬਕਾ ਕੌਂਸਲਰ ਸਰਬਜੀਤ ਕੌਰ, ਜਸਵਿੰਦਰ ਸਿੰਘ ਭਗਤਪੁਰਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਏ. ਐਸ. ਆਈ. ਇਕਬਾਲ ਸਿੰਘ,ਏ.ਐਸ. ਆਈ. ਹਰਭਜਨ ਸਿੰਘ, ਕਾਂਸਟੇਬਲ ਮੀਨਾ, ਆਦਿ ਤੋਂ ਇਲਾਵਾ ਸਾਂਝ ਦੀ ਮੈਂਬਰ, ਅਤੇ ਪੁਲਿਸ ਕਰਮਚਾਰੀ ਹਾਜਰ ਸਨ।