ਫਗਵਾੜਾ 9 ਮਾਰਚ (ਸ਼਼ਿਵ ਕੋੋੜਾ) ਸਿਹਤ ਵਿਭਾਗ ਵਲੋਂ ਮਿਸ਼ਨ ਫਤਿਹ ਹੇਠ ਦੂਸਰੀ ਲੜੀ ਵਿਚ 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ ਲਗਾਈ ਜਾ ਰਹੀ ਕੋਵਿਡ-19 ਕੋਰੋਨਾ ਵੈਕਸੀਨ ਮੁਹਿਮ ਤਹਿਤ ਅੱਜ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਵੈਕਸੀਨ ਦੀ ਪਹਿਲੀ ਡੋਜ ਲਈ। ਵੈਕਸੀਨ ਦਾ ਇੰਜੇਕਸ਼ਨ ਲਗਵਾਉਣ ਉਪਰੰਤ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵੈਕਸੀਨ ਦਾ ਇੰਜਕੈਸ਼ਨ ਲਗਵਾ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਵੈਕਸੀਨ ਲਗਵਾਉਣ ਤੋਂ ਬਾਅਦ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਤਕਲੀਫ ਮਹਿਸੂਸ ਨਹੀਂ ਹੋ ਰਹੀ। ਉਹਨਾਂ ਵਿਧਾਨਸਭਾ ਗਲਕਾ ਫਗਵਾੜਾ ਦੇ ਸਮੂਹ ਬਜੁਰਗਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕੋਰੋਨਾ ਦੇ ਖਾਤਮੇ ਲਈ ਬਿਨਾਂ ਡਰ ਅਤੇ ਘਬਰਾਹਟ ਤੋਂ ਇੰਜੇਕਸ਼ਨ ਲਗਵਾਉਣ। ਸ਼ਹਿਰ ਵਿਚ ਵੱਧਦੇ ਕੋਰੋਨਾ ਕੇਸਾਂ ਦੀ ਰੋਕਥਾਮ ਲਈ ਸਾਵਧਾਨੀ ਤੋਂ ਇਲਾਵਾ ਵੈਕਸੀਨ ਹੀ ਜਰੀਆ ਹੈ। ਉਹਨਾਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੁਚੱਜੇ ਢੰਗ ਨਾਲ ਸਿਹਤ ਵਿਭਾਗ ਵਲੋਂ ਮੁਹਿਮ ਨੂੰ ਅੱਗੇ ਤੋਰਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਸਿਵਲ ਹਸਪਤਾਲ ਫਗਵਾੜਾ ਦੇ ਐਸ.ਐਮ.ਓ. ਡਾ. ਕਮਲ ਕਿਸ਼ੋਰ ਸਮੇਤ ਹੋਰ ਮੈਡੀਕਲ ਸਟਾਫ ਹਾਜਰ ਸੀ।