ਫਗਵਾੜਾ 14 ਦਸੰਬਰ (ਸ਼ਿਵ ਕੋੜਾ) ਬਹੁਜਨ ਸਮਾਜ ਪਾਰਟੀ ਦੀ ਇਕ ਜਰੂਰੀ ਮੀਟਿੰਗ ਫਗਵਾੜਾ ਦੇ ਮੁਹੱਲਾ ਪੀਪਾਰੰਗੀ ਵਿਖੇ ਹੋਈ ਜਿਸਦੀ ਪ੍ਰਧਾਨਗੀ ਚਿਰੰਜੀ ਲਾਲ ਕਾਲਾ ਨੇ ਕੀਤੀ। ਮੀਟਿੰਗ ‘ਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਅਤੇ ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਬਸਪਾ ‘ਚ ਸ਼ਾਮਲ ਹੋਏ ਸਾਬਕਾ ਸਰਪੰਚ ਪੁਰਸ਼ੋਤਮ ਲਾਲ ਦਾ ਨਿੱਘਾ ਸਵਾਗਤ ਕੀਤਾ ਗਿਆ। ਰਮੇਸ਼ ਕੌਲ ਨੇ ਸਾਬਕਾ ਸਰਪੰਚ ਪੁਰਸ਼ੋਤਮ ਲਾਲ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਵਾਰਡ ਦਾ ਪ੍ਰਧਾਨ ਐਲਾਨਿਆ ਤੇ ਨਾਲ ਹੀ ਪੀਪਾਰੰਗੀ ਦੇ ਸਮੂਹ ਬਸਪਾ ਵਰਕਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਨਵ ਨਿਯੁਕਤ ਵਾਰਡ ਪ੍ਰਧਾਨ ਪੁਰਸ਼ੋਤਮ ਲਾਲ ਦੇ ਨਾਲ ਬਸਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇ ਅਤੇ ਸੂਬੇ ਤੇ ਕੇਂਦਰ ਸਰਕਾਰਾਂ ਦੀਆਂ ਕਿਸਾਨ ਮਾਰੂ ਤੇ ਮਜਦੂਰ ਮਾਰੀ ਨੀਤੀਆਂ ਨਾਲ ਜਾਣੂ ਰਵਾਇਆ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ, ਭਾਜਪਾ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਇਸ ਲਈ ਵਰਕਰ ਪੂਰੀ ਮਿਹਨਤ ਕਰਦੇ ਹੋਏ ਆਉਂਦੀਆਂ ਕਾਰਪੋਰੇਸ਼ ਚੋਣਾਂ ‘ਚ ਬਸਪਾ ਦੇ ਵੱਧ ਤੋਂ ਵੱਧ ਕੌਂਸਲਰਾਂ ਨੂੰ ਜਿਤਾ ਕੇ ਫਗਵਾੜਾ ਨਗਰ ਨਿਗਮ ਵਿਚ ਭੇਜਣ। ਇਸ ਮੌਕੇ ਲੇਖਰਾਜ ਜਮਾਲਪੁਰ ਜੋਨ ਇੰਚਾਰਜ, ਮਨੋਹਰ ਲਾਲ ਜੱਖੂ ਇੰਚਾਰਜ ਹਲਕਾ, ਮਨੀ ਅੰਬੇਡਕਰ, ਪੁਰਸ਼ੋਤਮ ਲਾਲ, ਸੁਨੀਲ ਦੱਤ, ਦੇਸਰਾਜ, ਸਵਰਨ ਸਿੰਘ, ਰਜਿੰਦਰ ਕੁਮਾਰ, ਮੁਕੇਸ਼ ਕੁਮਾਰ, ਨਿਰਮਲ, ਕਿਸ਼ੋਰ, ਸੋਮਨਾਥ ਆਦਿ ਹਾਜਰ ਸਨ।