ਜਲੰਧਰ (12-07-2021)) ਸੀਮਤ ਪਰਿਵਾਰ ਰੱਖ ਕੇ ਬੱਚਿਆਂ ਦਾ ਪਾਲਣ-ਪੋਸ਼ਣ ਬਿਹਤਰ ਢੰਗ ਨਾਲ ਕੀਤਾ ਜਾ ਸਕਦਾ ਹੈ। ਬੱਚਿਆਂ ਨੂੰ
ਚੰਗੀ ਸਿਹਤ ਅਤੇ ਚੰਗੀ ਸਿੱਖਿਆ ਦਿੱਤੀ ਜਾ ਸਕਦੀ ਹੈ। ਸੀਮਤ ਪਰਿਵਾਰ ਦੇ ਫਾਇਦਿਆਂ ਦਾ ਜਿਕਰ ਕਰਦਿਆਂ ਜਿਲ੍ਹਾ ਸਮੂਹ ਸਿੱਖਿਆ ਤੇ
ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ ਵਲੋਂ ਪੀ.ਪੀ. ਯੂਨਿਟ, ਜਿਲ੍ਹਾ ਹਸਪਤਾਲ ਜਲੰਧਰ ਵਿਖੇ ਨਰਸਿੰਗ ਟ੍ਰੇਨੀਜ਼ ਨੂੰ ਆਮ ਲੋਕਾਂ ਨੂੰ
ਪਰਿਵਾਰ ਨਿਯੋਜਨ ਦੇ ਸਥਾਈ ਤੇ ਅਸਥਾਈ ਸਾਧਨਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਡਿਪਟੀ
ਸਮੂਹ ਸਿੱਖਿਆ ਸੂਚਨਾ ਅਫ਼ਸਰ ਜਸਵਿੰਦਰ ਕੌਰ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ਼ ਸ਼ਰਮਾ, ਐਲ.ਐਚ.ਵੀ. ਸਤਵਿੰਦਰ ਕੌਰ,
ਰਮੇਸ਼ ਕੁਮਾਰ ਅਤੇ ਨਰਸਿੰਗ ਟ੍ਰੇਨੀਜ਼ ਹਾਜ਼ਰ ਸਨ।
ਇਸ ਮੌਕੇ ਕਿਰਪਾਲ ਸਿੰਘ ਝੱਲੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਰਥਕ ਕੱਲ ਦੀ ਸ਼ੁਰੂਆਤ ਪਰਿਵਾਰ ਨਿਯੋਜਨ ਦੇ ਨਾਲ
ਹੀ ਹੈ, ਇਸ ਲਈ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਪਰਿਵਾਰ ਭਲਾਈ ਦੀਆਂ ਸੇਵਾਵਾਂ ਦਾ ਲਾਭ ਲੈਣਾ ਚਾਹੀਦਾ ਹੈ।
ਲਗਾਤਾਰ ਵੱਧਦੀ ਆਬਾਦੀ ਇਕ ਚਿੰਤਾ ਦਾ ਵਿਸ਼ਾ ਹੈ। ਅਨਪੜ੍ਹਤਾ, ਬੇਰੁਜਗਾਰੀ, ਭੁੱਖਮਰੀ ਅਤੇ ਗਰੀਬੀ ਬੇਕਾਬੂ ਆਬਾਦੀ ਦਾ ਨਤੀਜਾ
ਹਨ। ਵੱਧ ਰਹੀ ਆਬਾਦੀ ਦੀ ਇਸ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਪਰਿਵਾਰਕ ਯੋਜਨਾਬੰਦੀ ਵਰਗੇ ਹੱਲ ਹਨ ਪਰ ਲੋਕਾਂ ਨੂੰ
ਜਾਗਰੂਕਤਾ ਦੀ ਘਾਟ ਕਾਰਨ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਵਿਸ਼ਵ ਆਬਾਦੀ ਦਿਵਸ 11 ਜੁਲਾਈ ਨੂੰ ਦੁਨੀਆਂ ਭਰ
ਵਿੱਚ ਲੋਕਾਂ ਨੂੰ ਵੱਧ ਰਹੀ ਆਬਾਦੀ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਵਿਸ਼ਵ ਆਬਾਦੀ ਦਿਵਸ-2021 ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸਮਰੱਥ ਰਾਸ਼ਟਰ ਅਤੇ
ਪਰਿਵਾਰ ਦੀ ਪੂਰੀ ਜਿੰਮੇਵਾਰੀਦੇ ਮੰਤਵ ਤਹਿਤ 11 ਜੁਲਾਈ ਤੋਂ 24 ਜੁਲਾਈ 2021 ਤੱਕ ਜਨਸੰਖਿਆ ਸਥਿਰਤਾ ਪੰਦਰਵਾੜਾ
ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜਿਲ੍ਹੇ ਭਰ ਵਿੱਚ ਕਮਿਊਨਿਟੀ ਹੈਲਥ ਸੈਂਟਰ. ਸਬ ਡਵਿਜ਼ਨ ਹਸਪਤਾਲ ਅਤੇ ਜਿਲ੍ਹਾ ਹਸਪਤਾਲ ਵਿਖੇ
ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਪਰਿਵਾਰ ਨੂੰ ਸੀਮਤ ਰੱਖਣ ਦੇ ਮੱਦੇਨਜ਼ਰ ਨਲਬੰਦੀ ਅਤੇ ਨਸਬੰਦੀ ਆਪਰੇਸ਼ਨ ਕੀਤੇ ਜਾ ਰਹੇ
ਹਨ ਅਤੇ ਲੋਕਾਂ ਨੂੰ ਪਰਿਵਾਰ ਸੀਮਤ ਰੱਖਣ ਲਈ ਅਸਥਾਈ ਸਾਧਨਾਂ ਦਾ ਲਾਭ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਨੇ ਕਿਹਾ ਕਿ ਵੱਡਾ ਪਰਿਵਾਰ ਕਿਸੇ ਪਰਿਵਾਰ ਦੇ ਸਰਵਪੱਖੀ ਵਿਕਾਸ ਦੇ ਰਾਹ
ਵਿੱਚ ਰੋੜਾ ਬਣਦਾ ਹੈ। ਛੋਟਾ ਪਰਿਵਾਰ ਹੀ ਸੁਖੀ ਜੀਵਨ ਦਾ ਆਧਾਰ ਹੈ ਅਤੇ ਲੋਕਾਂ ਨੂੰ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਨੂੰ ਧਿਆਨ ਵਿੱਚ
ਰੱਖਦੇ ਹੋਏ ਪਰਿਵਾਰ ਨੂੰ ਸੀਮਤ ਰੱਖਣਾ ਚਾਹੀਦਾ ਹੈ।

ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ
ਦਫ਼ਤਰ ਸਿਵਲ ਸਰਜਨ ਜਲੰਧਰ