ਜਲੰਧਰ :- ਸਾਲ 2021-22 ਦਾ ਕੇਂਦਰੀ ਬਜਟ ਕਿਸਾਨ, ਗ਼ਰੀਬ ਅਤੇ ਆਮ ਭਾਰਤ ਵਾਸੀ ਲਈ ਮਾਰੂ ਬਜਟ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬੀਆਂ ਨੂੰ 3 ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਅੰਦੋਲਨ ਦੀ ਸਜ਼ਾ ਦਿੱਤੀ ਹੈ। ਪੰਜਾਬ ਲਈ ਬਜਟ ਵਿੱਚ ਕੁਝ ਵੀ ਨਹੀਂ। ਸਰਕਾਰ ਨੇ ਸਾਰਾ ਧਿਆਨ ਕੌਮੀ ਜਾਇਦਾਦਾਂ ਆਪਣੇ ਕਾਰਪੋਰੇਟ ਵਪਾਰੀ ਦੋਸਤਾਂ ਨੂੰ ਵੇਚਣ ‘ਤੇ ਹੀ ਕੇਂਦਰਿਤ ਕੀਤਾ ਹੈ।