ਫਗਵਾੜਾ 10 ਮਾਰਚ (ਸ਼਼ਿਵ ਕੋੋੜਾ) ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੀ ਇਕ ਜਰੂਰੀ ਮੀਟਿੰਗ ਚਿਰੰਜੀ ਲਾਲ ਕਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸ੍ਰੀ ਰਮੇਸ਼ ਕੌਲ ਜਨਰਲ ਸਕੱਤਰ ਪੰਜਾਬ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਜਦਕਿ ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ, ਸ੍ਰੀ ਲੇਖ ਰਾਜ ਜਮਾਲਪੁਰ ਜੋਨ ਇੰਚਾਰਜ, ਸ੍ਰੀ ਮਨੋਹਰ ਲਾਲ ਜੱਖੂ ਹਲਕਾ ਇੰਚਾਰਜ, ਇੰਜ ਪ੍ਰਦੀਪ ਮੱਲ ਵਾਈਸ ਪ੍ਰਧਾਨ ਤੋਂ ਇਲਾਵਾ ਸਕੱਤਰ ਅਮਰਜੀਤ ਖੁੱਤਣ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਸ੍ਰੀ ਰਮੇਸ਼ ਕੌਲ ਨੇ ਦੱਸਿਆ ਕਿ ਬਸਪਾ ਵਲੋਂ ਫਗਵਾੜਾ ‘ਚ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਵਸ ਦੇ ਸਬੰਧ ਵਿਚ 15 ਮਾਰਚ ਨੂੰ ‘ਪੰਜਾਬ ਬਚਾਓ ਹਾਥੀ ਯਾਤਰਾ’ ਤਹਿਤ ਵਿਸ਼ਾਲ ਮੋਟਰਸਾਇਕਲ ਰੈਲੀ ਆਯੋਜਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਇਹ ਮੋਟਰਸਾਇਕਲ ਰੈਲੀ ਸਵੇਰੇ 10 ਵਜੇ ਆਰੰਭ ਹੋਵੇਗੀ। ਜਿਸ ਵਿਚ ਘੱਟ ਤੋਂ ਘੱਟ ਦੋ ਸੌ ਮੋਟਰਸਾਇਕਲ ਸ਼ਾਮਿਲ ਹੋਣਗੇ। ਉਹਨਾਂ ਸਮੂਹ ਵਰਕਰਾਂ ਨੂੰ ਹਦਾਇਤ ਕੀਤੀ ਕਿ ਰੈਲੀ ਵਿਚ ਸ਼ਾਮਲ ਹੋਣ ਸਮੇਂ ਮੋਟਰਸਾਇਕਲਾਂ ਦੇ ਅੱਗੇ ਵੱਡੇ ਸੋਟੇ ਵਿਚ ਨੀਲੇ ਝੰਡੇ ਜਰੂਰ ਲਗਾਉਣ ਅਤੇ ਜਾਂ ਪਿੱਛੇ ਬੈਠੇ ਸਾਥੀ ਦੇ ਹੱਥ ਵਿਚ ਵੱਡਾ ਨੀਲਾ ਝੰਡਾ ਝੂਲਦਾ ਹੋਵੇ। ਇਸ ਮੋਟਰਸਾਈਕਲ ਰੈਲੀ ਦੀ ਅਗਵਾਈ ਇਕ ਫੋਰ ਵਹੀਲਰ/ਛੋਟਾ ਹਾਥੀ ਕਰੇਗਾ ਜਿਸ ਨੂੰ ਰੱਥ ਦੇ ਰੂਪ ਵਿਚ ਸਜਾਇਆ ਜਾਵੇਗਾ। ਮੋਟਰਸਾਇਕਲ ਰੈਲੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਇਲਾਵਾ ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡਾਂ ‘ਚ ਵੀ ਜਾਵੇਗੀ। ਮੀਟਿੰਗ ਦੌਰਾਨ ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਨੇ ਗੁਰਦਿੱਤਾ ਰਾਮ ਬੰਗੜ ਨੂੰ ਜ਼ਿਲਾ ਕਪੂਰਥਲਾ ਦੇ ਇੰਚਾਰਜ ਦੀ ਜੁੰਮੇਵਾਰੀ ਦਿੱਤੀ ਜਦਕਿ ਅਸ਼ੋਕ ਰਾਮਪੁਰਾ ਨੂੰ ਜਨਰਲ ਸਕੱਤਰ ਸ਼ਹਿਰੀ, ਬੰਟੀ ਟਿੱਬੀ ਨੂੰ ਵਾਈਸ ਪ੍ਰਧਾਨ ਸ਼ਹਿਰੀ, ਅਰੁਣ ਸੁੰਮਨ ਨੂੰ ਸ਼ਹਿਰੀ ਸਕੱਤਰ ਥਾਪਿਆ ਗਿਆ। ਇਸ ਤੋਂ ਇਲਾਵਾ 2 ਅਪ੍ਰੈਲ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਬਲਵਿੰਦਰ ਬੋਧ, ਦਿਹਾਤੀ ਪ੍ਰਧਾਨ ਪਰਮਿੰਦਰ ਬੋਧ, ਕੁਲਦੀਪ ਭੱਟੀ, ਦੇਸਰਾਜ ਕਾਂਸ਼ੀ ਨਗਰ, ਹਰਭਜਨ ਰਾਮਪੁਰ ਸੁੰਨੜਾ, ਬਲਵੀਰ ਬੇਗਮਪੁਰਾ, ਪਿਆਰਾ ਭਾਣੋਕੀ, ਉਂਕਾਰ ਪਲਾਹੀ ਗੇਟ, ਗੋਲਡੀ, ਰਾਕੇਸ਼ ਬੰਗੜ, ਬੰਟੀ ਕੋਰਸ, ਸੁਰਜੀਤ ਭੁੱਲਾਰਾਈ, ਚਰਨਜੀਤ ਚੱਕ ਹਕੀਮ, ਚਰਨਜੀਤ ਜੱਖੂ ਆਦਿ ਹਾਜ਼ਰ ਸਨ।