ਇਹ ਆਮ ਦੇਖਣ ਵਿਚ ਆਇਆ ਹੈ ਕਿ ਸਿਆਸੀ ਨੇਤਾ ਆਪਣੇ ਮੰਤਵਾਂ ਨੂੰ ਪੂਰਨ ਕਰਨ ਲਈ ਸਿਰਪਾਓ ਸਾਹਿਬ ਧਾਰਮਿਕ ਚਿੰਨ੍ਹਾਂ ਦੀ ਬੜੀ ਦੁਰਵਰਤੋਂ ਕਰਦੇ ਹਨ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਪਰਮਿੰਦਰ ਸਿੰਘ ਦਸਮੇਸ਼ ਨਗਰ ਗੁਰਵਿੰਦਰ ਸਿੰਘ ਸਿੱਧੂ ਸਤਪਾਲ ਸਿੰਘ ਸਿਦਕੀ ਅਤੇ ਵਿੱਕੀ ਖਾਲਸਾ ਬਸਤੀ ਮਿੱਠੂ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਸਿਆਸੀ ਲੋਕਾਂ ਨੇ ਜਿਸ ਤਰਾਂ ਸਿਰਪਾਓ ਸਾਹਿਬ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਹੈ ਸਿੱਖ ਮਾਨਤਾਵਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ ਉਸ ਦੀ ਕੋਈ ਮਿਸਾਲ ਨਹੀਂ ਮਿਲਦੀ ਸਿੱਖ ਆਗੂਆਂ ਨੂੰ ਸਿੱਖ ਸੰਸਥਾਵਾਂ ਜਿਨ੍ਹਾਂ ਵਿੱਚ ਤਖ਼ਤਾਂ ਦੇ ਜਥੇਦਾਰ ਦਮਦਮੀ ਟਕਸਾਲ ਦੇ ਮੁਖੀ ਰਾਜਨੀਤਕ ਦਲਾਂ ਦੇ ਮੁਖੀਆਂ ਬੁੱਢਾ ਦਲ ਨਿਹੰਗ ਜਥੇਬੰਦੀਆਂ ਵੱਖ-ਵੱਖ ਸੰਪਰਦਾਵਾਂ ਸਮੂਹ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਦੇ ਮੁਖੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਸਭ ਨੂੰ ਰਲ ਕੇ ਸਿਰਪਾਓ ਸਾਹਿਬ ਸਿੱਖ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਅਤੇ ਸਿੱਖ ਮਰਿਆਦਾਵਾਂ ਨੂੰ ਬਹਾਲ ਕਰਵਾਉਣ ਲਈ ਰਲ ਕੇ ਉਪਰਾਲਾ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਰਾਜਸੀ ਲੋਕ ਆਪਣੇ ਨਿੱਜੀ ਲਾਲਚਾਂ ਪਿੱਛੇ ਕੌਮ ਦੀ ਹੋਰ ਵੀ ਦੁਰਗਤੀ ਕਰ ਦੇਣਗੇ ਇਸ ਮੌਕੇ ਤੇ oਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਸਤਨਾਮੀਆ ਹਰਪਾਲ ਸਿੰਘ ਪਾਲੀ ਚੱਢਾ ਪਰਜਿੰਦਰ ਸਿੰਘ ਹਰਵਿੰਦਰ ਸਿੰਘ ਚਿਤਕਾਰਾ ਨਰਿੰਦਰ ਸਿੰਘ ਗੁਰਦੀਪ ਸਿੰਘ ਲੱਕੀ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਰੋਬਿਨ ਸੰਨੀ ਓਬਰਾਏ ਪ੍ਰਭਜੋਤ ਸਿੰਘ ਖਾਲਸਾ ਅਰਵਿੰਦਰ ਸਿੰਘ ਬੱਬਲੂ ਲਖਵੀਰ ਸਿੰਘ ਲੱਕੀ ਤੇਜਿੰਦਰ ਸਿੰਘ ਸੰਤਨਗਰ ਜਤਿੰਦਰ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਹਰਜੀਤ ਸਿੰਘ ਬਾਬਾ ਬਲਜੀਤ ਸਿੰਘ ਸੰਟੀ ਮਨਮਿੰਦਰ ਸਿੰਘ ਭਾਟੀਆ
ਆਦਿ ਹਾਜਰ ਸਨ।