ਜਲੰਧਰ : ਸਿਵਲ ਸਰਜਨ ਜਲੰਧਰ ਡਾ.ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਲੋਕਾਂ ਨੂੰ ਕੋਰੋਨਾ
ਵਾਇਰਸ ਸਬੰਧੀ ਜਾਣਕਾਰੀ ਦੇਣ ਲਈ ਸਮੁੱਚੇ ਜਿਲ੍ਹੇ ਵਿੱਚ ਲਗਾਤਾਰ ਜਨ-ਜਾਗਰੂਕਤਾ ਫੈਲਾਈ ਜਾ ਰਹੀ ਹੈ ।ਜਿਲ੍ਹਾ ਅੇਪੀਡਿਮੋਲਜਿਸਟ
ਡਾ.ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਸੋਮਵਾਰ ਨੂੰ ਨੋਵਲ ਕਰੋਨਾ ਵਾਇਰਸ ਜਾਗਰੂਕਤਾ ਸੈਮੀਨਾਰ ਸਰਕਾਰੀ ਹਾਈ ਸਕੂਲ
,ਰੈਣਕ ਬਾਜ਼ਾਰ ਜਲ਼ੰਧਰ-4 ਵਿਖੇ ਆਯੋਜਿਤ ਕੀਤਾ ਗਿਆ।ਇਸ ਮੌਕੇ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ
ਸੂਚਨਾ ਅਫਸਰ, ਹੈੱਡ ਮਿਸਟ੍ਰੈੱਸ ਜਗਪ੍ਰੀਤ ਕੌਰ, ਜਗਤ ਰਾਮ ਭੱਟੀ ਅਸਿਸਟੈਂਟ ਮਲੇਰੀਆ ਅਫਸਰ , ਮਨਜੀਤ
ਸਿੰਘ ਸਿਹਤ ਕਰਮਚਾਰੀ, ਸਕੂਲ ਅਧਿਆਪਿਕਾਵਾਂ ਹਰਜਿੰਦਰ ਕੌਰ,ਸਤਨਾਮ ਕੌਰ,ਸੁਮਿਧੀ ,
ਮੋਨਿਕਾ,ਪ੍ਰਿਅੰਕਾ,ਅਨੀਤਾ,ਊਸ਼ਾ,ਗੀਤਾ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਜਿਲ੍ਹਾ ਐਪੀਡਿਮੋਲੋਜਿਸਟ ਡਾ ਸਤੀਸ਼ ਕੁਮਾਰ ਨੇ ਨੋਵਲ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ
ਭਾਵੇਂ ਇਸ ਦਾ ਅਜੇ ਕੋਈ ਇਲਾਜ ਨਹੀਂ ਹੈ ਫਿਰ ਵੀ ਇਸ ਵਾਇਰਸ ਬਾਰੇ ਜਾਗਰੂਕਤਾ ਹੋਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ
।ਉਨ੍ਹਾਂ ਕਿਹਾ ਕਿ ਹੱਥਾਂ ਨੂੰ ਸਾਫ ਸੁਥਰਾ ਰੱਖਿਆ ਜਾਵੇ, ਥੋੜ੍ਹੇ ਥੋੜੇ੍ਹ ਸਮੇਂ ਤੋਂ ਬਾਅਦ ਹੱਥਾਂ ਨੂੰ
ਸਾਬੁਣ ਨਾਲ ਚੰਗੀ ਤਰਾਂ ਧੋਇਆ ਜਾਵੇ।ਭੀੜ-ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ ਕੀਤਾ ਜਾਵੇ ਅਤੇ ਵਿਅਕਤੀ ਤੋਂ
ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।ਕੋਰੋਨਾ ਵਾਇਰਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ
ਕਿਹਾ ਕਿ ਇਸ ਵਿੱਚ ਵਿਅਕਤੀ ਨੂੰ ਬੁਖਾਰ ਹੋਣਾ , ਜ਼ੁਕਾਮ ,ਨੱਕ ਵਗਣਾ ਅਤੇ ਗਲੇ ਵਿੱਚ ਖਾਰਿਸ਼ ਹੁੰਦੀ ਹੈ ਅਤੇ ਵਿਅਕਤੀ ਸਾਹ
ਲੈਣ ਵਿੱਚ ਤਕਲੀਫ ਮਹਿਸੂਸ ਕਰਦਾ ਹੈ।ਅਜਿਹੇ ਚਿੰਨ੍ਹ ਪਾਏ ਜਾਣ ਦੀ ਸੂਰਤ ਵਿੱਚ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ
ਕੀਤਾ ਜਾਵੇ।ਉਨ੍ਹਾ ਕਿਹਾ ਕਿ ਜਦ ਮਰੀਜ਼ ਖਾਂਸੀ ਕਰਦਾ ਹੈ ਜਾਂ ਛਿੱਕਦਾ ਹੈ ਤਾਂ ਵਾਇਰਸ ਆਸ ਪਾਸ ਮੌਜੂਦ ਵਿਅਕਤੀਆਂ ਤੱਕ
ਫੈਲਦਾ ਹੈ ਅਤੇ ਨਾਲ ਹੀ ਨਜ਼ਦੀਕ ਮੌਗ਼ੂਦ ਵਸਤਾਂ ਤੇ ਵੀ ਪੁੰਹਚ ਜਾਂਦਾ ਹੈ । ਇਸ ਲਈ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ
ਖਾਂਸੀ ਕਰਦੇ ਹੋਏ ਜਾਂ ਛਿੱਕਦੇ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ ਨਾਲ ਢੱਕ ਲਿਆ ਜਾਵੇ।ਸਿਹਤ ਵਿਭਾਗ ਵੱਲੋਂ ਕੋਰੋਨਾ
ਵਾਇਰਸ ਦੇ ਛੱਕੀ ਮਰੀਜ਼ਾਂ ਉੱਤੇ 28 ਦਿਨਾਂ ਤੱਕ ਨਜ਼ਰ ਰੱਖੀ ਜਾ ਰਹੀ ਹੈ। ਪਾਲਤੂ ਅਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ
ਸੰਪਰਕ ਨਾ ਰੱਖੋ , ਘਰੇਲੂ ਨੁਸਖਿਆਂ ਨਾਲ ਇਲਾਜ ਨਾ ਕਰੋ, ਸਗੋਂ ਮਾਹਿਰ ਡਾਕਟਰ ਦੀ ਸਲਾਹ ਨਾਲ ਦਵਾਈ ਲਓ।
ਇਸ ਮੋਕੇ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਕਿਹਾ ਕਿ ਸਿਹਤ ਵਿਭਾਗ ਜਲੰਧਰ
ਵਲੋਂ ਜ਼ਿਲ੍ਹਾ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਅਤੇ ਵੈਂਟੀਲੇਟਰ ਸੁਵਿਧਾ ਉਪਲੱਬਧ ਕਰਵਾਈ ਗਈ ਹੈ।ਉਨ੍ਹਾਂ ਕਿਹਾ ਕਿ ਜੇਕਰ
ਉਪਰੋਕਤ ਲਿਖੇ ਲੱਛਣ ਦਿਖਾਈ ਦੇਣ ਤਾਂ ਬਿਨ੍ਹਾ ਦੇਰੀ ਕੀਤੇ ਨਜਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਜਾਂ ਹੇਠ ਲਿਖੇ ਨੰਬਰਾਂ ਤੇ
ਸੰਪਰਕ ਕਰੋ: 24 7 ਸਿਹਤ ਮੰਤਰਾਲੇ ਦਾ ਕਾਲ ਸੈਂਟਰ 011-23978046 , ਪੰਜਾਬ ਸਟੇਟ ਕੰਟਰੋਲ ਰੂਮ ਨੰ +91-88720-
90029 , ਜ਼ਿਲ੍ਹਾ ਜਲੰਧਰ ਕੰਟਰੋਲ ਰੂਮ ਨੰ 0181-2224848 ਅਤੇ ਜ਼ਿਲ੍ਹਾ ਐਪੀਡੈਮੀਅੋਲੋਜਿਸਟ ਜਲੰਧਰ 81988-31888 ਅਤੇ
ਹੋਰ ਵਧੇਰੇ ਜਾਣਕਾਰੀ ਲਈ 24ਣ7 ਟੋਲ ਫਰੀ ਮੈਡੀਕਲ ਹੈਲਪ ਲਾਈਨ ਨੰਬਰ ਡਾਇਲ ਕਰੋ 104 । ਜਗਤ ਰਾਮ ਭੱਟੀ ਸਹਾਇਕ ਮਲੇਰੀਆ
ਅਫਸਰ ਵਲੋਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਣ ਸ਼ੈਲੀ ਅਪਣਾਉਣ ਲਈ ਪੇ੍ਰਰਿਤ ਕੀਤਾ ਗਿਆ। ਮਨਜੀਤ ਸਿੰਘ ਸਿਹਤ
ਕਰਮਚਾਰੀ ਨੇ ਵਿਦਿਆਰਥੀਆਂ ਨੂੰ ਹੱਥਾਂ ਦੀ ਸਾਫ-ਸਫਾਈ ਬਾਰੇ ਦਸਦਿਆਂ ਹੱਥ ਧੋਣ ਦੀ ਠੀਕ ਵਿਧੀ ਬਾਰੇ ਵੀ ਜਾਣਕਾਰੀ
ਦਿੱਤੀ ।
ਅੰਤ ਵਿੱਚ ਸਕੂਲ ਮੁਖੀ ਜਗਪ੍ਰੀਤ ਕੌਰ ਵਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਅਤੇ
ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਤੋਂ ਬਚਾਓ ਨੂੰ ਮੁੱਖ ਰਖਦਿਆਂ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ
ਵਾਇਰਸ ਸਬੰਧੀ ਦਿੱਤੀ ਜਾਣਕਾਰੀ ਤੇ ਅਮਲ ਕੀਤਾ ਜਾਵੇ ਅਤੇ ਇਹ ਜਾਣਕਾਰੀ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਹੋਰ ਲੋਕਾਂ
ਨਾਲ ਵੀ ਸਾਂਝੀ ਕੀਤੀ ਜਾਵੇ।ਇਸ ਮੌਕੇ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਆਈ.ਈ.ਸੀ ਮਟੀਰੀਅਲ ਪੈਂਫਲੈਟਸ
ਵੀ ਤਕਸੀਮ ਕੀਤੇ ਗਏ।