ਜਲੰਧਰ : ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੀ ਪ੍ਰਧਾਨਗੀ ਵਿੱਚ ਵੀਰਵਾਰ ਨੂੰ ਦਫਤਰ ਸਿਵਲ
ਸਰਜਨ ਜਲੰਧਰ ਵਿਖੇ ਚਾਈਲਡ ਡੈੱਥ ਰਿਵਿਊ ਮੀਟਿੰਗ ਆਯੋਜਿਤ ਹੋਈ ਜਿਸ ਦੌਰਾਨ ਜਿਲ੍ਹੇ ਵਿੱਚ ਸਤੰਬਰ ਅਤੇ ਅਕਤੂਬਰ
ਮਹੀਨਿਆਂ ਦੌਰਾਨ ਜਣੇਪੇ ਦੌਰਾਨ ਜਾਂ ਜਨਮ ਦੇ ਇੱਕ ਸਾਲ ਦੇ ਅੰਦਰ ਅੰਦਰ ਹੋਈਆਂ ਇੰਨਫੈਂਟਸ ਡੈੱਥਸ ਹੋਣ
ਦੇ ਕਾਰਣ ਪਤਾ ਲਗਾਉਣ ਅਤੇ ਭਵਿੱਖ ਵਿੱਚ ਉਨ੍ਹਾਂ ਕਾਰਣਾਂ ਨੂੰ ਦੂਰ ਕਰਨ ਸੰਬੰਧੀ ਸਮੀਖਿਆ ਕੀਤੀ
ਗਈ।ਮੀਟਿੰਗ ਵਿੱਚ ਜਿਲ੍ਹਾ ਟੀਕਾਕਰਨ ਅਫਸਰ ਡਾ. ਸੀਮਾ, ਡਾ. ਭੁਪਿੰਦਰਪਾਲ ਸਿੰਘ ਰੰਧਾਵਾ ਐਸ.ਐਮ.ਓ
ਆਦਮਪੁਰ, ਡਾ. ਅਰੁਣਾ ਐਸ.ਐਮ.ਓ. ਜੰਡਿਆਲਾ, ਡਾ. ਐਸ.ਐਮ.ਓ. ਜਮਸ਼ੇਰ ਖਾਸ, ਡਾ. ਡਾ.ਵਰਿੰਦਰ ਜਗਤ
ਐਸ.ਐਮ.ਓ. ਮਹਿਤਪੁਰ ,ਡਾ.ਸਤੀਸ਼ ਕੁਮਾਰ ਜਿ੍ਹਲਾ ਅੇਪੀਡਿਮੋਲੋਜਿਸਟ ,ਡਾ.ਹਰੀਸ਼ ਕੁਮਾਰ ਭਾਰਦਵਾਜ
ਐਮ.ਓ.,ਡਾ.ਹਰਕਮਲਜੀਤ ਸਿੰਘ , ਡਾ. ਗੁਰਮੀਤ ਕੌਰ ਐਮ.ਓ.( ਗਾਇਨੀ),ਡਾ.ਸੰਜੀਵ ਕੁਮਾਰ ਐਮ.ਓ.(ਪਾਇਡੈਟਰਿਕ),
ਡਾ.ਕਸ਼ਮੀਰੀ ਲਾਲਐਮ.ਓ ਬਿਲਗਾ, ਡਾ.ਸੁਰਭੀ ਯੂ.ਸੀ.ਪੀ.ਸੀ., ਸ਼੍ਰੀਮਤੀ ਨੀਲਮ ਕੁਮਾਰੀ ਡਿਪਟੀ ਐਮ.ਈ.ਆਈ.ਓ.,
ਜਯੋਤੀ ਕੰਪਿਊਟਰ ਸਹਾਇਕ ਅਤੇ ਸੰਬੰਧਿਤ ਏ.ਅੇਨ.ਐਮਜ਼. ਮੌਜੂਦ ਸਨ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਵੱਲੋਂ ਇੰਨਫੈਂਟਸ ਮੌਤਾਂ ਦੇ ਕਾਰਨਾਂ ਫ਼#39;ਤੇ ਵਿਚਾਰ
ਚਰਚਾ ਕੀਤੀ ਗਈ ਅਤੇ ਭਵਿੱਖ ਵਿੱਚ ਉਹਨਾਂ ਕਾਰਨਾਂ ਨੂੰ ਦੂਰ ਕਰਨ ਲਈ ਉਪਰਾਲੇ ਕਰਨ ਦੀਆਂ ਹਦਾਇਤਾਂ ਕੀਤੀਆਂ
ਗਈਆਂ।ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਹਾਈ ਰਿਸਕ ਤੇ ਹੈ ਤਾਂ ਉਸ ਨੂੰ ਤਰੁੰਤ ਬੱਚਿਆਂ ਦੇ ਰੋਗਾਂ ਦੇ
ਮਾਹਿਰ ਡਾਕਟਰ ਕੋਲ ਪਹੁੰਚਾਇਆ ਜਾਵੇ। ਇਸ ਬਾਰੇ ਆਸ਼ਾ ਵਰਕਰ ਨੂੰ ਟ੍ਰੇਂਡ ਕੀਤਾ ਜਾਵੇ ਕਿ ਬੱਚਾ ਜਿਆਦਾ
ਰੋਂਦਾ ਹੈ, ਜਿਆਦਾ ਸੌਂਦਾ ਹੈ ਅਤੇ ਖਾਣਾ ਪੀਣਾ ਛੱਡ ਗਿਆ ਹੈ ਤਾਂ ਆਸ਼ਾ ਵਰਕਰ ਘਰ ਵਾਲਿਆਂ ਨੂੰ
ਸਮਝਾ ਕੇ ਵੱਡੇ ਹਸਪਤਾਲ ਵਿੱਚ ਬੱਚਿਆ ਦੇ ਮਾਹਿਰ ਡਾਕਟਰ ਕੋਲ ਭੇਜਣਾ ਯਕੀਨੀ ਬਣਾਉਣ ਤਾਂ ਜੋ ਬੱਚਿਆਂ ਦਾ ਇਲਾਜ
ਸਮੇਂ ਸਿਰ ਕੀਤਾ ਸਕੇ ਅਤੇ ਮੌਤ ਦਰ ਨੂੰ ਘਟਾਇਆ ਜਾ ਸਕੇ।ਇਸ ਬਾਬਤ ਇੱਕ ਲਿਸਟ ਹਰੇਕ ਐਸ.ਐਮ.ਓ. ਦੇ ਕੋਲ
ਵੀ ਹੋਣੀ ਚਾਹੀਦੀ ਹੈ ਤਾਂ ਜੋ ਪਹਿਲਾਂ ਤੋਂ ਐਕਸ਼ਨ ਪਲਾਨ ਬਣਾਇਆ ਜਾਵੇ ਅਤੇ ਉਸ ਔਰਤ ਦਾ ਸੁਰੱਖਿਅਤ ਜਣੇਪਾ
ਮੁਮਕਿਨ ਬਣਾਇਆ ਜਾ ਸਕੇ।ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ ਤਹਿਤ ਹਰ
ਮਹੀਨੇ ਦੀ 9 ਤਰੀਕ ਨੂੰ ਸਾਰੀਆਂ ਗਰਭਵਤੀ ਔਰਤਾਂ ਦਾ ਸਪੈਸ਼ਲਿਸਟ ਡਾਕਟਰ ਵੱਲੋਂ ਮੁਫਤ ਚੈਕਅਪ ਅਤੇ ਇਲਾਜ ਕੀਤਾ
ਜਾ ਰਿਹਾ ਹੈ।
ਡਾ. ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੰਤਵ ਜਣੇਪੇ ਦੌਰਾਨ ਹੋਣ ਵਾਲੇ ਬੱਚਿਆਂ ਦੀ ਮੌਤ ਦੀ ਦਰ
ਨੂੰ ਘਟਾਉਣਾ ਹੈ।ਉਹਨਾਂ ਨੇ ਜੱਚਾ-ਬੱਚਾ ਸਿਹਤ ਸੰਭਾਲ ਦੀਆਂ ਸੇਵਾਵਾਂ ਦੇਣ ਵਾਲੇ ਹਸਪਤਾਲਾਂ ਅਤੇ
ਨਰਸਿੰਗ ਹੋਮਸ ਨੂੰ ਹਦਾਇਤਾਂ ਵੀ ਦਿੱਤੀਆਂ ਕਿ ਜੇਕਰ ਕਿਸੇ ਬੱਚੇ ਦੀ ਵਿਗੜੀ ਹੋਈ ਹਾਲਤ ਵਿੱਚ ਉਹਨਾਂ ਕੋਲ
ਆਉਂਦੀ ਹੈ ਤਾਂ ਉਸਨੂੰ ਮੁੱਢਲਾ ਇਲਾਜ ਦੇ ਕੇ ਹੀ ਦੂਜੇ ਹਸਪਤਾਲ ਵਿੱਚ ਰੈਫਰ ਕੀਤਾ ਜਾਵੇ।ਉਹਨਾਂ ਇਹ ਵੀ
ਕਿਹਾ ਕਿ ਰੈਫਰ ਕੀਤੇ ਜਾਣ ਤੋਂ ਬਾਅਦ ਸਬੰਧਿਤ ਹਸਪਤਾਲ ਨੂੰ ਫੋਨ ਰਾਹੀਂ ਮਰੀਜ ਭੇਜਣ ਅਤੇ ਉਸਦੀ ਹਾਲਤ ਬਾਰੇ
ਸੰਖੇਪ ਜਾਣਕਾਰੀ ਦੇ ਦਿੱਤੀ ਜਾਵੇ। ਡਾਕਟਰਾਂ ਅਤੇ ਸਟਾਫ ਦਾ ਮਰੀਜਾਂ ਨਾਲ ਵਤੀਰਾ ਹਮਦਰਦੀ ਭਰਿਆ ਹੋਣਾ ਚਾਹੀਦਾ
ਹੈ। ਬੱਚੇ ਦੀ ਮੌਤ ਹੋਣ ਦੇ ਕਾਰਨਾਂ ਸਬੰਧੀ ਰਿਕਾਰਡ ਮੁਕੰਮਲ ਕਰਕੇ ਮੀਟਿੰਗ ਵਿੱਚ ਲਿਆਂਦਾ ਜਾਵੇ । ਮੀਟਿੰਗ
ਦੌਰਾਨ ਸਿਵਲ ਸਰਜਨ ਵੱਲੋਂ ਏ. ਈ. ਐਫ. ਆਈ. ( ਅੇਡਵਰਸ ਏਫੈਕਟਸ ਫਾਲੋਇੰਗ ਇਮੂਨਾਈਜੇਸ਼ਨ ) ਬਾਰੇ
ਹਦਾਇਤਾਂ ਦਿੰਦਿਆਂ ਕਿਹਾ ਬੱਚਿਆਂ ਦੇ ਟੀਕਾਕਰਨ ਉਪਰੰਤ ਹੋਣ ਵਾਲੇ ਪ੍ਰਭਾਵਾਂ ਪ੍ਰਤੀ ਸੁਚੇਤ ਹੋਇਆ ਜਾਵੇ
ਅਤੇ ਕੋਈ ਅਣਗਹਿਲੀ ਨਾ ਵਰਤੀ ਜਾਵੇ।ਟੀਕਾਕਰਨ ਦੇ ਲਈ ਸੈਂਟਰ ਤੇ ਆਉਣ ਵਾਲੇ ਬੱੱਚਿਆਂ ਦੇ ਮਾਪਿਆਂ ਤੋਂ
ਬੱੱਚੇ ਦੇ ਪਕੋ/ ਇਹ ਜਾਣਕਾਰੀ ਜਰੂਰ ਲੈ ਲਈ ਜਾਵੇ ਕਿ ਬੱੱਚੇ ਨੂੰ ਬੁਖਾਰ ਤਾਂ ਨਹੀਂ, ਬੱੱਚੇ ਦੀ ਮੈਡੀਕਲ ਹਿਸਟਰੀ
ਪੱੁੱਛੀ ਜਾਵੇ।ਇਹ ਪੁੱਛਿਆ ਜਾਵੇ ਕਿ ਕਦੇ ਵੀ ਬੱੱਚੇ ਨੂੰ ਪਹਿਲਾਂ ਕੋਈ ਟੀਕਾ ਲੱੱਗਣ ਤੋਂ ਬਾਅਦ ਕੋਈ ਬੁਰਾ
ਪ੍ਰਭਾਵ ਤਾਂ ਨਹੀਂ ਪਿਆ। ਬੱੱਚੇ ਨੂੰ ਲਗਾਏ ਗਏ ਟੀਕੇ ਬਾਰੇ ਦੱੱਸਣ ਬਾਰੇ ਕਿ ਇਹ ਟੀਕਾ ਬੱੱਚੇ ਨੂੰ
ਕਿਸ ਬਿਮਾਰੀ ਤੋਂ ਬਚਾਵੇਗਾ।ਅਗਲਾ ਟੀਕਾ ਲਗਣ ਦੀ ਮਿਤੀ।ਬੱੱਚੇ ਦੇ ਮਾਪਿਆਂ ਨੂੰ ਟੀਕਾ ਲੱਗਣ ਤੋਂ ਬਾਅਦ
ਆਉਣ ਵਾਲੇ ਬਦਲਾਵਾਂ ਸੰਬਧੀ ਜਾਣਕਾਰੀ ਦਿੱਤੀ ਜਾਵੇ। ਜਿਲ੍ਹੇ ਵਿੱਚ ਟੀਕਾਕਰਨ ਪੋ੍ਰਗਰਾਮ ਨੂੰ ਸੁਚਾਰੂ ਢੰਗ ਨਾਲ
ਚਲਾਉਣ ਰਾਸ਼ਟਰੀਆ ਬਾਲ ਸਵਾਸਥ ਕਾਰਿਆਕਰਮ ਤਹਿਤ ਸਕੂਲੀ ਬੱਚਿਆਂ ਅਤੇ ਆਂਗਨਵਾੜੀਆਂ ਵਿੱਚ ਹਾਜ਼ਰ ਬੱਚਿਆਂ
ਦੀ ਸਿਹਤ-ਜਾਂਚ ਕਰਨ ਅਤੇ ਸਿਹਤ ਸਿੱਖਿਆ ਦੇਣ ਵਿੱਚ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਵੀ ਕੀਤੀ ਗਈ।