ਜਲੰਧਰ – (ਗੁਰਦੀਪ ਸਿੰਘ ਹੋਠੀ ) – ਕਰੋਨਾ ਵਾਇਰਸ ਦੇ ਕਾਰਨ ਪੰਜਾਬ ਵਿੱਚ ਸਰਕਾਰ ਤੇ ਸਿਹਤ ਮਹਿਕਮੇ ਵੱਲੋਂ ਸਰਕਾਰੀ ਹਸਪਤਾਲਾਂ ,ਡਿਸਪੈਂਸਰੀਆਂ ਵਿੱਚ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ ਦੀਆਂ ਛੁੱਟੀਆਂ ਬੰਦ ਕੀਤੀਆਂ ਗਈਆਂ ਹਨ । ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਸਟਾਫ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਗਏ ਹਨ । ਪ੍ਰੰਤੂ ਇਸ ਦੇ ਬਾਵਜੂਦ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਮੈਡੀਕਲ ਅਫ਼ਸਰ ਡਾਕਟਰ ਪਰੀਆ ਭਾਰਤੀ ਸ਼ੂਗਰ ਤੇ ਦਿਲ ਦੇ ਰੋਗਾਂ ਦੇ ਮਾਹਰ , (OOAT) ਸੈਂਟਰ ਵਿੱਚ ਤਾਇਨਾਤ ਕੌਂਸਲਰ ਤਾਨੀਆ , ਫਾਰਮਿਸਟ ਰੀਤੂ ਜੁਲਕਾ (RBSK) ਤਿੰਨੋਂ ਹੀ ਤੇਈ ਤਰੀਕ ਤੋਂ ਡਿਊਟੀ ਤੇ ਹਾਜ਼ਰ ਨਹੀਂ ਹੋ ਰਹੇ ਹਨ । (OOAT) ਸੈਂਟਰ ਵਿੱਚ ਤਾਇਨਾਤ ਸਟਾਫ ਨਰਸ ਰਾਜਦੀਪ ਕੌਰ ਜੋ ਕਿ ਇੱਕੀ ਤਰੀਕ ਤੋਂ ਲੈ ਕੇ ਪੱਚੀ ਤਰੀਕ ਤਕ ਗੈਰ ਹਾਜ਼ਰ ਰਹੀ, 26 ਮਾਰਚ ਨੂੰ ਉਸ ਨੇ ਡਿਊਟੀ ਮੁੜ ਜੁਆਇਨ ਕੀਤੀ ।
ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਸਟਾਫ਼ ਦੀ ਕਮੀ ਹੋਣ ਕਾਰਨ OOAT ਸੈਂਟਰ ਵਿਖੇ ਦਵਾਈ ਲੈਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹਰ ਰੋਜ਼ ਹੀ ਨਵੇਂ ਕਾਰਡ ਬਣਾਉਣ ਲਈ ਮਰੀਜ਼ ਆਉਂਦੇ ਹਨ । ਪ੍ਰੰਤੂ ਕੌਂਸਲਰ ਤਾਨੀਆ ਗੈਰ ਹਾਜ਼ਰ ਹੋਣ ਕਰਕੇ ਮਰੀਜ਼ਾਂ ਦੇ ਨਵੇਂ ਕਾਰਡ ਨਹੀਂ ਬਣਾਏ ਜਾ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਦਵਾਈ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ । ਇਲਾਕੇ ਦੇ ਲੋਕਾਂ ਦੀ ਸਿਹਤ ਮਹਿਕਮੇ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇ । OOAT ਸੈਂਟਰ ਵਿੱਚ ਦਵਾਈ ਲੈਣ ਆਉਣ ਵਾਲੇ ਮਰੀਜ਼ਾਂ ਦੇ ਨਵੇਂ ਕਾਰਡ ਤੁਰੰਤ ਬਣਾਏ ਜਾਣ ।
* ਕੀ ਕਹਿੰਦੇ ਹਨ ਡਾਕਟਰ ਕਮਲਪਾਲ ਸਿੱਧੂ ਐੱਸ ਐਮ ਓ ਕਾਲਾ ਬੱਕਰਾ
ਇਸ ਸਬੰਧੀ ਡਾ. ਕਮਲਪਾਲ ਸਿੱਧੂ ਐਸਐਮਓ ਕਾਲਾ ਬੱਕਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਗੈਰ ਹਾਜ਼ਰ ਰਹਿਣ ਵਾਲੇ ਸਟਾਫ਼ ਨਾਲ ਫੋਨ ਤੇ ਸੰਪਰਕ ਕੀਤਾ ਗਿਆ । ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਰੋਨਾ ਬਿਮਾਰੀ ਦੇ ਡਰ ਕਾਰਨ ਉਹ ਡਿਊਟੀ ਤੇ ਨਹੀਂ ਆ ਸਕਦੇ । ਇਸ ਸਬੰਧੀ ਉਨ੍ਹਾਂ ਸਿਵਲ ਸਰਜਨ ਜਲੰਧਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ਵਿੱਚ ਗ਼ੈਰਹਾਜ਼ਰ ਰਹਿਣ ਵਾਲੇ ਸਟਾਫ਼ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ । ਤੇ ਉਨ੍ਹਾਂ ਗੈਰ ਹਾਜ਼ਰ ਰਹਿਣ ਵਾਲੇ ਸਟਾਫ਼ ਦੀ ਜਗ੍ਹਾ ਹੋਰ ਸਟਾਫ ਦੀ ਵੀ ਮੰਗ ਕੀਤੀ ਹੈ । ਤਾਂ ਜੋ ਕਿ ਦਵਾਈ ਲੈਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆ ਸਕੇ ।

ਜੇਕਰ ਇਸੇ ਤਰ੍ਹਾਂ ਸਿਹਤ ਵਿਭਾਗ ਦੇ ਡਾਕਟਰ ਜਾਂ ਅਧਿਕਾਰੀ ਘਰਾਂ ਵਿੱਚ ਬੈਠੇ ਰਹਿਣਗੇ ਤਾਂ ਅਮ ਜਨਤਾ ਦਾ ਕੀ ਬਣੇਗਾ * ਬਿਨਾਂ ਦੱਸੇ ਜੇ ਕਰ ਡਾਕਟਰ ਛੁੱਟੀ ਕਰ ਕੇ ਘਰਾਂ ਵਿੱਚ ਬੈਠੇ ਰਹਿਣਗੇ ਤਾਂ ਅਮ ਜਨਤਾ ਦਾ ਕੀ ਬਣੇਗਾ * ਸਿਹਤ ਵਿਭਾਗ ਨੂੰ ਹੁਣ ਜਾਗਣਾ ਚਾਹੀਦਾ ਹੈ * ੲਹ ਸਹਿਯੋਗ ਕਿਸ ਤਰ੍ਹਾਂ ਕਰਨਗੇ *ਸਿਵਲ ਸਰਜਨ ਅਤੇ ਅਮਰਜੰਸੀ ਨੰਬਰ ਵੀ ਨਹੀਂ ਚੱਲਦੇ