ਜਲੰਧਰ 15 ਅਪ੍ਰੈਲ 2020
ਜ਼ਿਲ ਦੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦੀ ਆਈਸੋਲੇਸ਼ਨ ਵਿੱਚ ਕੋਵਿਡ-19 ਦੀ ਸ਼ੱਕੀ ਮਰੀਜ਼ ਜੋ ਕਿ ਮਾਨਸਿਕ ਪਰੇਸਾਨੀ ਵਿਚੋਂ ਲੰਘ ਰਹੇ ਹਨ ਦਾ ਮਨੋਬਲ ਉਚਾ ਚੁੱਕਣ ਲਈ ਸਿਹਤ ਵਿਭਾਗ ਵਲੋਂ ਵਿਸ਼ੇਸ਼ ਪਹਿਲ ਕਰਦਿਆਂ ਕਾਊਂਸਲਿੰਗ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ , ਇਸ ਨਾਲ ਜਿਥੇ ਸ਼ੱਕੀ ਮਰੀਜ਼ਾਂ ਦਾ ਮਾਨਸਿਕ ਤੌਰ ‘ਤੇ ਮਨੋਬਲ ਉਚਾ ਹੋਵੇਗਾ ਉਥੇ ਉਨਾਂ ਦੀ ਸਿਹਤ ਵਿੱਚ ਵੀ ਸੁਧਾਰ ਆਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਹੋਣ ਦੇ ਨਾਲ ਨਾਲ ਕੋਰੋਨਾਵਾਇਰਸ ਦੀਆਂ ਸ਼ੱਕੀ ਖ਼ਬਰਾਂ ਵੀ ਉਨ•ਾਂ ਵਿੱਚ ਡਰ ਪੈਦਾਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਇਸ ਸਥਿਤੀ ਵਿੱਚ ਉਨ•ਾਂ ਦੇ ਪਰਿਵਾਰਿਕ ਮੈਂਬਰ ਉਨਾਂ ਨੂੰ ਨਹੀ ਮਿਲ ਪਾਉਂਦੇ ਜਿਸ ਕਰਕੇ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ ਤੇ ਉਨਾ ਦੀ ਮਾਨਸਿਕ ਸਥਿਤੀ ਪ੍ਰਭਾਵਿਤ ਹੁੰਦੀ ਹੈ।
ਉਨ•ਾਂ ਕਿਹਾ ਕਾਊਂਸਲਿੰਗ ਅਜਿਹੇ ਮਰੀਜਾਂ ਨੂੰ ਜਾਗਰੂਕ ਕਰਨ ਲਈ ਬਹੁਤ ਜਰੂਰੀ ਹੈ ਤਾਂ ਕਿ ਉਹ ਮਾਨਸਿਕ ਤੌਰ ‘ਤੇ ਪ੍ਰਭਾਵਿਤ ਨਾ ਹੋ ਸਕਣ। ਉਨ•ਾਂ ਕਿਹਾ ਕਿ ਕਾਊਂਸਲਿੰਗ ਇਨਾਂ ਮਰੀਜਾਂ ਦੇ ਕੋਰੋਨਾ ਵਾਇਰਸ ਪ੍ਰਤੀ ਸ਼ੰਕਿਆਂ ਨੂੰ ਦੂਰ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ।
ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਜ਼ਿਲ•ੇ ਵਿੱਚ ਇਸ ਔਖੀ ਘੜੀ ਦੌਰਾਨ ਲੋਕਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ।
ਮੈਡੀਕਲ ਸੁਪਰਡੰਟ ਡਾ.ਮਨਦੀਪ ਕੌਰ ਮਾਂਗਟ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਕਾਂਊਸਲਰਾਂ ਦੀਆਂ ਡਿਊਟੀਆਂ ਲਗਾ ਦਿੱਤੀਆ ਹਨ ਅਤੇ ਉਹ ਸੁਰੱਖਿਆ ਦਾ ਪੂਰਾ ਧਿਆਨ ਰੱਖਦੇ ਹੋਏ ਸੈਂਟਰਾਂ ਵਿੱਚ ਆ ਕੇ ਕਾਊਂਸਲਿੰਗ ਸੈਸ਼ਨ ਕਰਵਾਉਂਦੇ ਹਨ। ਉਨ•ਾਂ ਕਿਹਾ ਕਿ ਇਨਾਂ ਕਾਊਂਸਲਿੰਗ ਸੈਸ਼ਨਾਂ ਦੇ ਵਧੀਆਂ ਨਤੀਜੇ ਆਏ ਹਨ ਅਤੇ ਇਸ ਨਾਲ ਮਰੀਜ਼ਾਂ ਦੇ ਮਾਨਸਿਕ ਤਣਾਅ ਵਿਚ ਕਮੀ ਆਉਣ ਨਾਲ ਉਹ ਵਧੀਆ ਹੁੰਗਾਰਾ ਦਿੰਦੇ ਹਨ। ਉਨ•ਾਂ ਕਿਹਾ ਕਿ ਕਾਊਂਸਲਰਾਂ ਵਲੋਂ ਹਰ ਦਿਨ ਆਈਸੋਲੇਸ਼ਨ ਵਾਰਡ ਵਿੱਚ ਆ ਕੇ ਸ਼ੱਕੀ ਮਰੀਜ਼ਾਂ ਨੂੰ ਮਜ਼ਬੂਤ ਇੱਛਾ ਸ਼ਕਤੀ ਨਾਲ ਪੈਦਾ ਹੋਈ ਸਥਿਤੀ ਦਾ ਟਾਕਰਾ ਕਰਨ ਦੇ ਯੋਗ ਹੋ ਸਕਣਗੇ। ।
——————–