ਜਲੰਧਰ: ਸਿਹਤ ਵਿਭਾਗ ਜਲੰਧਰ ਵਲੋਂ “ ਜ਼ਿਲ਼੍ਹਾ ਪੱਧਰੀ ਆਓ ਮਨਾਈਏ ਧੀਆਂ ਦੀ ਲੋਹੜੀ ” ਸਮਾਰੋਹ
ਦਾ ਆਯੋਜਨ ਕਰਕੇ ਧੀਆਂ ਦੀ ਲੋਹੜੀ ਪਾ ਕੇ ਸਮਾਜ ਨੂੰ ਬੇਟੀਆਂ ਦੀ ਲੋਹੜੀ ਪਾਉਣ ਦਾ ਚੰਗਾ ਸੁਨੇਹਾ
ਦਿੱਤਾ ਗਿਆ।ਇਸ ਸ਼ੁਭ ਅਵਸਰ ਤੇ ਸਿਹਤ ਵਿਭਾਗ ਜਲੰਧਰ ਵੱਲੋਂ 31 ਬੱਚੀਆਂ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਤੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ਅਤੇ ਕਿਹਾ ਕਿ
ਸਮਾਜ ਹੁਣ ਬਦਲ ਰਿਹਾ ਹੈ ਤੇ ਲੜਕੇ-ਲੜਕੀ ਦਾ ਭੇਦਭਾਵ ਬਿਲਕੁਲ ਖਤਮ ਕਰਕੇ ਦੋਵਾਂ ਨੂੰ ਅੱੱਗੇ ਵੱੱਧਣ ਦੇ ਬਰਾਬਰ
ਅਵਸਰ ਦਿੱਤੇ ਜਾਣੇ ਚਾਹੀਦੇ ਹਨ ਅਤੇ ਮਾਪਿਆਂ ਨੂੰ ਲੜਕੀਆਂ ਪ੍ਰਤੀ ਸਾਕਾਰਤਮਕ ਸੋਚ ਰੱਖਣ ਦੀ ਲੋੜ ਹੈ।ਅੱੱਜ
ਲੜਕੀਆਂ ਕਿਸੇ ਵੀ ਖੇਤਰ ਵਿੱੱਚ ਮੁੰਡਿਆ ਨਾਲੋਂ ਘੱੱਟ ਨਹੀਂ ਹਨ ।ਸਮਾਜਿਕ , ਰਾਜਨੀਤੀ , ਖੇਡਾਂ , ਕਲਾ , ਵਿਗਿਆਨ
ਸਮੇਤ ਹਰ ਖੇਤਰ ਵਿੱੱਚ ਕੁੜੀਆਂ ਨੇ ਆਪਣੀ ਕਾਬਲੀਅਤ ਨਾਲ ਵੱੱਖਰੀ ਪਹਿਚਾਣ ਬਣਾਈ ਹੈ।ਹੁਣ ਲੋੜ ਹੈ ਤਾਂ ਸਾਡੇ
ਸਾਰਿਆਂ ਨੂੰ ਲੜਕੀਆਂ ਪ੍ਰਤੀ ਆਪਣੀ ਸੋਚ ਬਦਲਣ ਦੀ ਤਾਂ ਜੋ ਉਨ੍ਹਾਂ ਵੀ ਬਰਾਬਰ ਮੌਕੇ ਮਿਲਣ ਤਾਂ ਜੋ ਉਹ ਪੜ-
ਲਿਖ ਕੇ ਆਪਣਾ, ਮਾਪਿਆਂ ਦਾ ਅਤੇ ਸਮਾਜ ਦਾ ਨਾਂ ਰੋਸ਼ਨ ਕਰ ਸਕਣ।ਉਨ੍ਹਾ ਕਿਹਾ ਕਿ ਸਿਹਤ ਵਿਭਾਗ ਵੀ ਲੜਕੀ
ਨੂੰ ਕੁੱੱਖ ਵਿੱੱਚ ਹੀ ਮਾਰ ਦੇਣ ਦੇ ਘਿਨੋਣੇ ਕੰਮ ਦੀ ਨਿੰਦਾ ਕਰਦਾ ਹੈ ਅਤੇ ਪੀ.ਸੀ ਅਤੇ ਪੀ.ਐਨ.ਡੀ.ਟੀ ਐਕਟ ਦੀ
ਪਾਲਣਾ ਕਰਨਾ ਯਕੀਨੀ ਬਣਾੳਂੁਦਾ ਹੈ ਅਤੇ ਅਜਿਹਾ ਕੰਮ ਕਰਨ ਵਾਲੇ ਸਕੈiਨੰਗ ਸੈਂਟਰਾਂ ਖਿਲਾਫ ਸਖਤ
ਕਾਰਵਾਈ ਕਰਦਾ ਹੈ। ਡਾ. ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਫ਼ਤੁੋਟ; ਬੇਟੀ ਬਚਾਓ – ਬੇਟੀ
ਪੜ੍ਹਾਓ ਫ਼ਤੁੋਟ; ਵਿਸ਼ੇ ਤੇ ਆਧਾਰਿਤ ਸੈਮੀਨਾਰ ਵੀ ਆਯੋਜਿਤ ਕਰਵਾਏ ਜਾਂਦੇ ਹਨ ਉਨ੍ਹਾ ਕਿਹਾ ਕਿ ਆਓ ਅੱੱਜ ਸਾਰੇ
ਕੇ ਇਹ ਪ੍ਰਣ ਲਈਏ ਕਿ ਸਮਾਜ ਵਿੱੱਚ ਆਪਣੇ ਆਲੇ-ਦੁਆਲੇ ਕੁੜੀਆਂ ਦੇ ਨਾਲ ਹੁੰਦੇ ਵਿਤਕਰੇ ਨੂੰ
ਰੋਕੀਏ। ਉਨਾ ਕਿਹਾ ਕਿ ਅੱੱਜ ਕੁੜੀਆਂ ਦੀ ਲੋਹੜੀ ਪਾਉਣ ਦਾ ਇੱੱਕੋ ਮਕਸਦ ਹੈ ਕਿ ਸਮਾਜ ਨੂੰ ਇੱੱਕ ਚੰਗਾ
ਸੁਨੇਹਾ ਦਿੱੱਤਾ ਜਾਵੇ ਕਿ ਜੇਕਰ ਮੁੰਡੇ ਘਰ ਦਾ ਦੀਪਕ ਨੇ ਤਾਂ ਕੁੜੀਆਂ ਵੀ ਘਰ ਦੀ ਰੋਣਕ ਹੁੰਦੀਆਂ ਹਨ।ਧੀਆਂ
ਦਾ ਹਰ ਦੁੱੱਖ-ਸੁੱੱਖ ਵਿੱੱਚ ਮਾਪਿਆਂ ਦਾ ਸਾਥ ਦਿੰਦੀਆਂ ਹਨ।ਸਮਾਜ ਵਿੱੱਚ ਮੁੰਡਿਆ ਦੇ ਨਾਲ –ਨਾਲ ਕੁੜੀਆਂ
ਦਾ ਵੀ ਬਰਾਬਰ ਯੋਗਦਾਨ ਹੈ।ਦੋਵੇਂ ਮਿਲਕੇ ਇੱੱਕ ਵਧੀਆਂ ਸਮਾਜ ਦਾ ਨਿਰਮਾਣ ਕਰ ਸਕਦੇ ਹਨ।ਇਸ ਮੌਕੇ ਤੇ ਡਾ.
ਵੰਦਨਾ ਸੱਗੜ ਸੀਨੀਅਰ ਮੈਡੀਕਲ ਅਫਸਰ ਅੱਪਰਾ ਦੀ ਟੀਮ ਅਤੇ ਆਸ਼ਾ ਵਰਕਰ ਵੱਲੋਂ ਬੋਲੀਆਂ ਅਤੇ ਲੋਹੜੀ ਦੇ ਗੀਤ ਵੀ
ਗਾਏ ਗਏ।ਇਸ ਮੌਕੇ ਤੇ ਡਾ . ਸੁਰਿੰਦਰ ਕੁਮਾਰ ਜ਼ਿਲਾ੍ਹ ਪਰਿਵਾਰ ਭਲਾਈ ਅਫਸਰ, ਡਾ.ਸੀਮਾ ਜ਼ਿਲ੍ਹਾ ਟੀਕਾਕਰਨ
ਅਫਸਰ, ਡਾ. ਟੀ.ਪੀ.ਸਿੰਘ ਸਹਾਇਕ ਸਿਹਤ ਅਫਸਰ, ,ਡਾ. ਸੁਰਿੰਦਰ ਸਿੰਘ ਜ਼ਿਲ੍ਹਾ ਸਿਹਤ ਅਫਸਰ,ਡਾ. ਗੁਰਮੀਤ ਕੌਰ ਦੁੱਗਲ
ਸਹਾਇਕ ਸਿਵਲ ਸਰਜਨ, ਡਾ.ਸਤਿੰਦਰ ਪਵਾਰ ਜ਼ਿਲ੍ਹਾ ਡੈਂਟਲ ਸਿਹਤ ਅਫਸਰ, ਡਾ. ਰਾਜੀਵ ਸ਼ਰਮਾ ਜ਼ਿਲ੍ਹਾ ਟੀ.ਬੀ ਅਫਸਰ. , ਡਾ. ਜੋਤੀ
ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ, ਜ਼ਿਲ੍ਹੇ ਦੇ ਸਮੂਹ ਐਸ.ਐਮ.ਓਜ., ਸ਼੍ਰੀ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ
ਤੇ ਸੂਚਨਾ ਅਫਸਰ, ਸ੍ਰੀਮਤੀ ਨੀਲਮ ਕੁਮਾਰੀ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਸਮੂਹ ਬਲਾਕ
ਐਕਸਟੈਂਸ਼ਨ ਅੇਜੂਕੇਟਰਜ, ਅਰਬਨ ਮੈਡੀਕਲ ਅਫਸਰਜ, ਬਹੁ ਮੰਤਵੀ ਸਿਹਤ ਕਰਮਚਾਰੀ(ਪੁਰਸ਼),ਏ.ਐਨ.ਐਮਜ਼ ਅਤੇ
ਸਿਹਤ ਵਿਭਾਗ ਦਾ ਸਮੂਹ ਸਟਾਫ ਮੌਜੂਦ ਸਨ ।