ਜਲੰਧਰ (01-11-2021) ਸੈਂਟ੍ਰਲ ਵਿਜਿਲੈਂਸ ਬਿਊਰੋ (ਸੀਵੀਸੀ) ਵੱਲੋਂ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ
ਕਰਨ ਹਿੱਤ 26 ਅਕਤੂਬਰ 2021 ਤੋਂ 1 ਨਵੰਬਰ 2021 ਤੱਕ ਵਿਜਿਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਸ ਦੇ
ਚੱਲਦਿਆਂ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਵੀ ਜਨ ਜਾਗਰੂਕਤਾ ਪੰਫਲੈਟ ਰੀਲੀਜ਼ ਕੀਤਾ ਗਿਆ। ਇਸ
ਮੌਕੇ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ.ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਰਮਨ ਗੁਪਤਾ, ਜਿਲ੍ਹਾ
ਟੀਕਾਕਰਨ ਅਫਸਰ ਡਾ.ਰਾਕੇਸ਼ ਕੁਮਾਰ ਚੌਪੜਾ,ਜਿਲ੍ਹਾ ਡੈਂਟਲ ਅਫਸਰ ਡਾ.ਬਲਜੀਤ ਕੌਰ ਰੂਬੀ, ਐਪੀਡਿਮੋਲੋਜਿਸਟ ਡਾ.ਪਰਮਵੀਰ ਸਿੰਘ,
ਡਿਪਟੀ ਐਮ.ਈ.ਆਈ.ਓ.ਪਰਮਜੀਤ ਕੌਰ ਅਤੇ ਬੀ.ਸੀ.ਸੀ.ਕੋਆਰਡੀਨੇਟਰ ਨੀਰਜ ਸ਼ਰਮਾ ਵੀ ਮੌਜੂਦ ਸਨ।
ਡਾ. ਰਣਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਿਜਿਲੈਂਸ ਜਾਗਰੂਕਤਾ ਹਫ਼ਤਾ ਮਨਾਉਣ ਸੰਬੰਧੀ ਲਈ ਹਰ ਸਾਲ
ਇੱਕ ਵਿਸ਼ੇਸ਼ ਨਾਅਰਾ ਦਿੱਤਾ ਜਾਂਦਾ ਹੈ। ਇਸ ਵਾਰ ਸੈਂਟ੍ਰਲ ਵਿਜਿਲੈਂਸ ਬਿਊਰੋ (ਸੀਵੀਸੀ) ਦੁਆਰਾ ”ਇਮਾਨਦਾਰੀ ਨਾਲ ਸਵੈ-
ਨਿਰਭਰਤਾ” ਨੂੰ ਥੀਮ ਵਜੋਂ ਚੁਣਿਆ ਗਿਆ ਹੈ। ਇਸ ਜਾਗਰੂਕਤਾ ਹਫ਼ਤੇ ਦੌਰਾਨ, ਭ੍ਰਿਸ਼ਟਾਚਾਰ ਨਾਲ ਨਜਿੱਠਣ ਸਬੰਧੀ ਵਿਜਿਲੈਂਸ
ਬਿਊਰੋ ਵੱਲੋਂ ਭ੍ਰਸ਼ਟਾਚਾਰ ਦੇ ਖਾਤਮੇ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।
ਸਿਵਲ ਸਰਜਨ ਵੱਲੋਂ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾਉਣ, ਲੋਕਾਂ ਨਾਲ ਚੰਗਾ
ਵਤੀਰਾ ਅਪਨਾਉਣ ਅਤੇ ਭ੍ਰਿਸ਼ਟਾਚਾਰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ ਖ਼ਾਤਰ ਸੰਕਲਪ ਲੈਣ ਲਈ ਕਿਹਾ ਗਿਆ। ਉਨ੍ਹਾਂ
ਦੱਸਿਆ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਕੰਮ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਡੀ.ਐਸ.ਪੀ. ਆਰਥਿਕ
ਅਪਰਾਧ ਸ਼ਾਖਾ ਯੂਨਿਟ ਜਲੰਧਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਲੈਣਾ ਜਾਂ ਦੇਣਾ ਦੋਵੇਂ ਹੀ ਕਾਨੂੰਨਨ
ਅਪਰਾਧ ਹਨ। ਇਹ ਜੁਰਮ ਅਪਰਾਧ ਦੇ ਦਾਇਰੇ ਵਿੱਚ ਆਉਂਦਾ ਹੈ ਅਤੇ ਅਪਰਾਧੀ ਲਈ ਕਾਨੂੰਨਨ ਸਖਤ ਸਜਾ ਦਾ ਵੀ ਪ੍ਰਾਵਧਾਨ ਹੈ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਐਂਟੀ ਕਰੱਪਸ਼ਨ ਬਿਊਰੋ (ਏ.ਸੀ.ਬੀ.) ਦੇ ਟੋਲ ਫ੍ਰੀ ਨੰਬਰ
1064 'ਤੇ ਸੂਚਨਾ ਦਿੱਤੀ ਜਾ ਸਕਦੀ ਹੈ।