ਜਲੰਧਰ (6 ਜੁਲਾਈ, 2022): ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਅਨੁਸਾਰ ਸਰਕਾਰ ਖਾਣ-ਪੀਣ ਦੀਆਂ ਵਸਤੂਆਂ ਦੀ ਸੁਰੱਖਿਆ, ਗੁਣਵੱਤਾ ਦੇ ਮਿਆਰ ਅਤੇ ਨਿੱਜੀ ਸਾਫ-ਸਫਾਈ ਵਰਗੇ ਮੁਦਿੱਆਂ ਬਾਰੇ ਜਾਗਰੂਕਤਾ ਲਿਆਉਣ ਲਈ ਫੂਡ ਬਿਜਨਸ ਆਪਰੇਟਰਾਂ ਨੂੰ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਵੱਲੋਂ ਜਿਲ੍ਹਾ ਸਿਹਤ ਅਫ਼ਸਰ ਡਾ. ਨਰੇਸ਼ ਕੁਮਾਰ ਬਾਠਲਾ ਅਤੇ ਫੂਡ ਸੇਫਟੀ ਅਫਸਰਾਂ ਨਾਲ ਮੀਟਿੰਗ ਕੀਤੀ ਗਈ।

ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਰੋਜਾਨਾ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਲਿਆਉਣ ਦੇ ਮਕਸਦ ਨਾਲ ਫੂਡ ਸੇਫਟੀ ਐਕਟ ਅਧੀਨ ਫੂਡ ਬਿਜਨਸ ਆਪਰੇਟਰਾਂ ਨੂੰ ਫੂਡ ਸੇਫਟੀ ਦੀ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਰਾਜ ਵਿਚ ਟ੍ਰੇਨਿੰਗ ਦੇਣ ਲਈ ਵਿਭਾਗ ਵੱਲੋਂ ਸੂਚੀਬੱਧ ਟ੍ਰੇਨਿੰਗ ਪਾਰਟਨਰਸ ਵਿੱਚੋਂ 19 ਟ੍ਰੇਨਿੰਗ ਪਾਰਟਨਰਸ ਨੂੰ ਚੁਣਿਆ ਗਿਆ ਹੈ।

ਜਿਲ੍ਹਾ ਸਿਹਤ ਅਫਸਰ ਡਾ. ਨਰੇਸ਼ ਕੁਮਾਰ ਬਾਠਲਾ ਨੇ ਦੱਸਿਆ ਕਿ ਜਿਲਾ ਜਲੰਧਰ ਵਿਚ ਹਰ ਖਾਣ-ਪੀਣ ਦਾ ਕੰਮ ਕਰਨ ਵਾਲੇ ਹੋਟਲ, ਰੈਸਟੋਰੇਂਟ, ਰੇਹੜੀ-ਫੜੀ, ਕਰਿਆਣਾ ਮਰਚੈਟ, ਡਿਸਟ੍ਰੀਬਿਊਟਰ, ਡੇਅਰੀ, ਹਲਵਾਈ, ਹਸਪਤਾਲ ਅਤੇ ਸਕੂਲ-ਕਾਲਜਾਂ ਵਿਚ ਚਲਦੀਆਂ ਮੈਸ-ਕੰਨਟੀਨਾਂ, ਕੇਮਿਸਟ ਸ਼ੋਪ, ਦੋਧੀ, ਹਰ ਤਰਾਂ ਦੇ ਫੂਡ ਮੈਨੁਫੇਕਚਰਜ਼, ਵੇਰਕਾ/ਅਮੂਲ ਆਦਿ ਬੂਥ, ਫੂਡ ਚੇਨਜ਼, ਵੇਅਰਹਾਊਸ, ਬੇਕਰੀ, ਸਲਾਟਰ ਹਾਊਸ ਆਦਿ ਨੂੰ ਟ੍ਰੇਨਿੰਗ ਲੈਣਾ ਅਤੇ ਫੂਡ ਸੇਫਟੀ ਲਾਇਸੈਂਸ ਜਾਂ ਰਜਿਸਟਰੇਸ਼ਨ ਲੈਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫੂਡ ਆਪਰੇਟਰਾਂ ਨੂੰ 30 ਜੁਲਾਈ ਤੱਕ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ਜਿਲਾ ਸਿਹਤ ਅਫਸਰ ਜਲੰਧਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਿਲਾ ਜਲੰਧਰ ਵਿੱਚ ਫੂਡ ਬਿਜਨਸ ਉਪਰੇਟਰਾਂ ਨੂੰ ਟਰੇਨਿੰਗ ਦੇਣ ਦੇ ਲਈ ਅੰਬਿਕਾ ਕਾਰਡਜ਼ ਨੂੰ ਜਲੰਧਰ 1 ਅਤੇ ਜਲੰਧਰ 2, ਫਸੇਟੋ ਨਾਮਕ ਫਰਮ ਨੂੰ ਜਲੰਧਰ 3, ਜਲੰਧਰ 4 ਅਤੇ ਜਲੰਧਰ 5, ਇਹ ਕੰਮ ਪੰਜਾਬ ਸਰਕਾਰ ਵੱਲੋਂ ਦਿਤਾ ਗਿਆ ਹੈ। ਕਾਰੋਬਾਰੀਆਂ ਨੂੰ ਵਧੀਆ ਕਵਾਲਟੀ ਦੀਆਂ ਵਸਤਾਂ ਦਾ ਉਤਪਾਦ ਅਤੇ ਵਿਕਰੀ ਯਕੀਨੀ ਬਣਾਉਣ ਲਈ ਇਹ ਟਰੇਨਿੰਗ ਸਹਾਇਕ ਸਾਬਤ ਹੋਏਗੀ। ਉਨ੍ਹਾਂ ਦੱਸਿਆ ਕਿ ਟਰੇਨਿੰਗ ਦੇਣ ਲਈ ਉਪਰੋਕਤ ਕੰਪਨੀ ਦੇ ਨੁਮਾਇੰਦੇ ਜਲੰਧਰਸ਼ਹਿਰ/ਕਸਬੇ ਵਿਚ ਬਕਾਇਦਾ ਕੈਂਪ ਲਗਾ ਕਿ ਕਾਰੋਬਾਰੀਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਟਰੇਨਿੰਗ ਦੇਣਗੇ ਅਤੇ ਕਾਰੋਬਾਰੀਆਂ ਨੂੰ ਚੰਗੀ ਕੁਆਲਟੀ ਦਾ ਫੂਡ ਬਣਾਉਣ ਅਤੇ ਵੇਚਣ ਵਿਚ ਹੁਨਰਮੰਦ ਬਣਾਉਣਗੇ।