ਜਲੰਧਰ  : ਸਿਹਤ ਵਿਭਾਗ ਪੰਜਾਬ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਪੰਜਾਬ ਵਿੱਚੋਂ ਮੀਜ਼ਲ ਅਤੇ
ਰੂਬੈਲਾ ਬੀਮਾਰੀ ਨੂੰ ਖਤਮ ਕਰਨ ਦੇ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਸਾਲ 2023 ਤੱਕ
ਇਸਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।ਸ਼ੁੱਕਰਵਾਰ ਨੂੰ ਜਿਲ੍ਹਾ ਸਿਖਲਾਈ
ਕੇਂਦਰ ਜਲੰਧਰ ਵਿਖੇ ਮੀਜ਼ਲ-ਰੂਬੈਲਾ ਇਰੈਡੀਕੇਸ਼ਨ ਕਾਰਜਕ੍ਰਮ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।
ਵਰਕਸ਼ਾਪ ਵਿੱਚ ਜਿਲ੍ਹਾ ਟੀਕਾਕਰਨ ਅਫਸਰ ਡਾ. ਸੀਮਾ, ਵਿਸ਼ਵ ਸਿਹਤ ਸੰਗਠਨ ਦੇ ਸਰਵੀਲੈਂਸ ਮੈਡੀਕਲ ਅਫਸਰ ਡਾ. ਰਿਸ਼ੀ
ਸ਼ਰਮਾ, ਜਿਲ੍ਹਾ ਅੇਪੀਡੀਮੋਲੋਜਿਸਟ ਡਾ. ਸਤੀਸ਼ ਕੁਮਾਰ,  ਕਿਰਪਾਲ ਸਿੰਘ ਝੱਲੀ ਜਿਲ੍ਹਾ ਸਮੂਹ ਸਿੱਖਿਆ ਤੇ
ਸੂਚਨਾ ਅਫਸਰ , ਅਰਬਨ ਮੈਡੀਕਲ ਅਫਸਰ, ਨੋਡਲ ਅਫਸਰ, ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ
ਐਲ.ਐਚ.ਵੀਜ਼.(ਜਲੰਧਰ ਅਰਬਨ) ਸ਼ਾਮਲ ਹੋਏ।
ਵਰਕਸ਼ਾਪ ਦੌਰਾਨ ਆਪਣੇ ਸੰਬੋਧਨ ਵਿੱਚ ਜਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਨੇ ਕਿਹਾ ਕਿ ਖਸਰਾ ਇੱਕ
ਜਾਨਲੇਵਾ ਬੀਮਾਰੀ ਹੈ ਅਤੇ ਬੱਚਿਆਂ ਵਿੱਚ ਅਪਾਹਜਤਾ ਅਤੇ ਮੌਤ ਦੇ ਵੱਡੇ ਕਾਰਣਾਂ ਵਿੱਚੋਂ ਇੱਕ ਹੈ।ਇਹ
ਇੱਕ ਇਨਫੈਕਸ਼ਨ ਦੀ ਬੀਮਾਰੀ ਹੈ ਅਤੇ ਇਹ ਇੱਕ ਪ੍ਰਭਾਵਿਤ ਮਨੁੱਖ ਦੇ ਖੰਘਣ ਅਤੇ ਛਿੱਕਣ ਨਾਲ ਫੈਲਦੀ
ਹੈ।ਤੇਜ਼ ਬੁਖਾਰ ਦੇ ਨਾਲ ਚਮੜੀ ਉੱਤੇ ਦਿਖਾਈ ਪੈਣ ਵਾਲੇ ਲਾਲ ਚਕਤੇ,ਖਾਂਸੀ,ਨੱਕ ਵਗਣਾ ਅਤੇ ਅੱਖਾਂ ਲਾਲ
ਹੋਣਾ ਖਸਰੇ ਦੇ ਮੁੱਖ ਲੱਛਣ ਹਨ। ਉਨ੍ਹਾਂ ਕਿਹਾ ਕਿ ੇਰੂਬੇਲਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ
ਗਰਭ ਅਵਸਥਾ ਦੇ ਦੌਰਾਨ ਰੂਬੇਲਾ ਦੇ ਇਨਫੈਕਸ਼ਨ ਨਾਲ ਮਾਂ ਤੋਂ ਜੰਮੇ ਬੱਚੇ ਵਿੱਚ ਲੰਬੇ ਸਮੇਂ ਜਨਮਜਾਤ
ਵਿਸੰਗਤੀਆਂ ਤੋਂ ਪੀੜ੍ਹਿਤ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।ਇਸ ਨਾਲ ਅੱਖਾਂ
(ਗੁਲੋਕੋਮਾ,ਮੋਤੀਆਬਿੰਦ),ਕੰਨ ( ਬੋਲਾਪਣ),ਦਿਮਾਗ(ਮਾਇਕਰੋਸਿਫਲੀ,ਦਿਮਾਗੀ ਕਮਜ਼ੋਰੀ)ਅਤੇ ਦਿਲ ਦੀ
ਬੀਮਾਰੀ ਦਾ ਖਤਰਾ ਵੱਧ ਜਾਂਦਾ ਹੈ।ਸਾਲ 2018 ਵਿੱਚ ਸਰਕਾਰ ਵੱਲੋਂ ਮੀਜ਼ਲ-ਰੂਬੈਲਾ ਟੀਕਾਕਰਨ ਦੇ ਲਈ ਸਕੂਲਾਂ
ਵਿੱਚ ਮੈਗਾ ਕੈਂਪ ਲਗਾਏ ਗਏ ਸਨ, ਜਿਸ ਸਦਕਾ 15 ਸਾਲ ਦੀ ਉਮਰ ਤੱਕ ਦੇ ਤਕਰੀਬਨ 90 ਫੀਸਦੀ ਬੱਚਿਆਂ ਵਿੱਚ
ਇਨ੍ਹਾਂ ਬੀਮਾਰੀਆਂ ਤੋਂ ਲੜਨ ਦੀ ਸਮਰੱਥਾ ਆ ਗਈ ਹੈ।ਹੁਣ ਵਿਭਾਗ ਦਾ ਟੀਚਾ ਮੀਜ਼ਲ-ਰੂਬੈਲਾ ਟੀਕਾਕਰਨ
ਨੂੰ 100 ਫੀਸਦੀ ਕਰਨਾ ਹੈ। ਇਸਦੇ ਨਾਲ-ਨਾਲ ਵਿਸ਼ਵ ਸਿਹਤ ਸੰਗਠਨ ਵੱਲੋਂ ਕੇਸ ਅਧਾਰਿਤ ਜਾਂਚ ਦੀ ਪ੍ਰਣਾਲੀ
ਸ਼ੁਰੂ ਕੀਤੀ ਗਈ ਹੈ, ਜਿਸਦੇ ਤਹਿਤ 15 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਵਿੱਚ ਮੀਜ਼ਲ ਦਾ ਕੇਸ ਰਿਪੋਰਟ ਹੋਣ ਦੀ
ਸੂਰਤ ਵਿੱਚ ਉਸਦਾ ਬਲਡ ਸੈਂਪਲ ਲੈ ਕੇ, ਜਾਂਚ ਪੀਜੀਆਈ ਚੰਡੀਗੜ੍ਹ ਤੋਂ ਕਰਵਾਈ ਜਾਵੇਗੀ।ਜਿਸ ਵੀ ਖੇਤਰ ਵਿੱਚ
ਅਜੀਹਾ ਕੇਸ ਸਾਹਮਣੇ ਆਏਗਾ, ਉਸ ਖੇਤਰ ਦਾ ਸਰਵੇ ਕਰਵਾਇਆ ਜਾਵੇਗਾ, ਤਾਂ ਜੋ ਜੇਕਰ ਉਸ ਖੇਤਰ ਵਿੱਚ
ਕੋਈ ਹੋਰ ਕੇਸ ਹੋਵੇ ਤਾਂ ਉਸਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਅਤੇ ਹਾਈ ਰਿਸਕ
ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਨੂੰ ਸਾਰੇ ਟੀਕੇ ਲਗਾਉਣਾ ਵੱਡੀ ਚੁਨੌਤੀ ਹੁੰਦਾ ਹੈ, ਕਿਉਂਕਿ
ਅਜੀਹੇ ਬੱਚਿਆਂ ਵਿੱਚੋਂ ਕਈਆਂ ਨੂੰ ਸਾਰੀਆਂ ਡੋਜ਼ ਨਹੀਂ ਲੱਗ ਪਾਉਂਦੀਆਂ। ਹੁਣ ਵਿਭਾਗ ਅਜਿਹੇ ਪਾਕੇਟਸ
ਤੇ ਖਾਸ ਧਿਆਨ ਦੇ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਪੋਲੀਓ ਦੀ ਤਰ੍ਹਾਂ ਹੀ ਇਨ੍ਹਾਂ ਬੀਮਾਰੀਆਂ ਨੂੰ
ਵੀ ਜੜ ਤੋਂ ਖਤਮ ਕਰ ਦਿੱਤਾ ਜਾਵੇਗਾ।
ਵਰਕਸ਼ਾਪ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਸਰਵੀਲੈਂਸ ਮੈਡੀਕਲ ਅਫਸਰ ਡਾ. ਰਿਸ਼ੀ ਸ਼ਰਮਾ ਨੇ ਵਿਸ਼ਵ ਪੱਧਰ ਤੇ
ਮੀਜ਼ਲ-ਰੂਬੈਲਾ ਬੀਮਾਰੀ ਅਤੇ ਇਸਦੀ ਰੋਕਥਾਮ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ
ਦਿੱਤੀ ਅਤੇ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਬੀਮਾਰੀ ਦੀ ਰੋਕਥਾਮ ਦੀਆਂ ਕੋਸ਼ਿਸ਼ਾਂ ਅਤੇ ਇਸ ਵਿੱਚ ਮਿਲੀ
ਸਫਲਤਾ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਮੀਜ਼ਲ-ਰੁਬੇਲਾ ਤੋਂ ਬਚਾਓ ਲਈ 9 ਮਹੀਨੇ ਤੋਂ 15 ਸਾਲ ਤੱਕ ਦੀ
ਉਮਰ ਦੇ ਬੱਚੇ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ।ਖਸਰਾ-ਰੂਬੇਲਾ ਦਾ ਟੀਕਾ ਸਰਕਾਰੀ ਸਿਹਤ ਕੇਂਦਰਾਂ
ਵਿੱਚ ਮੁਫਤ ਲਗਾਇਆ ਜਾਂਦਾ ਹੈ।ਇਸ ਸੰਬੰਧੀ ਜਾਣਕਾਰੀ ਲੈਣ ਲਈ ਏ.ਐਨ.ਐਮ./ਆਸ਼ਾ ਅਤੇ
ਆਂਗਨਵਾੜੀ ਭੇਣ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।ਜਿਲ੍ਹਾ ਐਪੀਡਿਮੋਲੋਜਿਸਟ ਡਾ. ਸਤੀਸ਼ ਕੁਮਾਰ ਨੇ ਮੀਜ਼ਲ-
ਰੂਬੈਲਾ ਕੇਸਾਂ ਦੀ ਪਛਾਣ, ਪਛਾਣ ਤੋਂ ਬਾਅਦ ਮਰੀਜ ਦੀ ਦੇਖਰੇਖ ਅਤੇ ਬਲੱਡ ਸੈਂਪਲ ਲੈਣ ਤੋਂ ਲੈ ਕੇ
ਲੈਬੋਰੇਟਰੀ ਭੇਜਣ ਤੱਕ ਦੀ ਪ੍ਰਕਿਰਿਆ ਬਾਰੇ ਸਿਖਲਾਈ ਦਿੱਤੀ।ਉਹਨਾਂ ਕਿਹਾ ਕਿ ਲੋਕ ਇਨ੍ਹਾਂ ਬੀਮਾਰੀਆਂ ਬਾਰੇ
ਜਾਗਰੂਕ ਹੋਣ, ਰਵਾਇਤੀ ਤਰੀਕਿਆਂ ਦੀ ਥਾਂ ਡਾਕਟਰੀ ਇਲਾਜ ਕਰਵਾਉਣ ਅਤੇ ਕਿਸੇ ਵੀ ਕੇਸ ਦੀ ਸੂਚਨਾ ਵਿਭਾਗ ਤੱਕ
ਪਹੁੰਚਾਉਣ, ਤਾਂ ਜੋ ਬੀਮਾਰੀਆਂ ਦੇ ਖਾਤਮੇ ਵਿੱਚ ਮਦਦ ਮਿਲ ਸਕੇ। ਕਿਰਪਾਲ ਸਿੰਘ ਝੱਲੀ ਜਿਲ੍ਹਾ ਸਮੂਹ
ਸਿੱਖਿਆ ਤੇ ਸੂਚਨਾ ਅਫਸਰ ਨੇ ਬੀਮਾਰੀਆਂ ਤੋਂ ਬਚਾਓ ਲਈ ਜਨ ਜਾਗਰੂਕਤਾ ਦੀ ਮਹੱਤਵਪੂਰਣ ਭੁਮਿਕਾ
ਹੁੰਦੀ ਹੈ।ਬੀਮਾਰੀਆਂ ਹੋਣ ਦੇ ਕਾਰਣਾਂ ਅਤੇ ਲੱਛਣਾਂ ਬਾਰੇ ਜਾਣੂ ਹੋ ਕੇ ਬਹੁਤ ਸਾਰੀਆਂ ਬਿਮਾਰੀਆਂ
ਤੋਂ ਬਚਿਆ ਜਾ ਸਕਦਾ ਹੈ ।