ਜਲੰਧਰ (4 ਜੁਲਾਈ, 2022): ਸਿਹਤ ਵਿਭਾਗ ਜਲੰਧਰ ਵੱਲੋਂ “ਇੰਟੈਂਸੀਫਾਈਡ ਡਾਇਰੀਆ ਕੰਟਰੋਲ ਫੋਰਟਨਾਈਟ (ਆਈ.ਡੀ.ਸੀ.ਐਫ਼)” ਦੀ ਰਸਮੀ ਸ਼ੁਰੂਆਤ ਸੋਮਵਾਰ ਨੂੰ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਮੌਜੂਦਗੀ ਵਿੱਚ ਆਸ਼ਾ ਵਰਕਰ ਵੱਲੋਂ ਅਰਬਨ ਸੀ.ਐਚ.ਸੀ. ਬਸਤੀ ਗੁਜਾਂ ਵਿਖੇ ਬੱਚੇ ਨੂੰ ਓ.ਆਰ.ਐਸ. ਦਾ ਘੋਲ ਪਿਲਾ ਕੇ ਕੀਤੀ ਗਈ। ਸਿਵਲ ਸਰਜਨ ਡਾ. ਰਮਨ ਸ਼ਰਮਾ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੌਪੜਾ ਵੱਲੋਂ ਸੀ.ਐਚ.ਸੀ. ਦੇ ਸਟਾਫ਼ ਨੂੰ ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਵਲੋਂ ਬੱਚਿਆਂ ‘ਚ ਡਾਇਰੀਆ (ਦਸਤ) ਕਾਰਨ ਹੋਣ ਵਾਲੀਆਂ ਮੌਤਾਂ ‘ਤੇ ਕਾਬੂ ਪਾਉਣ ਲਈ 4 ਜੁਲਾਈ ਤੋਂ 17 ਜੁਲਾਈ ਤੱਕ “ਇੰਟੈਂਸੀਫਾਈਡ ਡਾਇਰੀਆ ਕੰਟਰੋਲ ਫੋਰਟਨਾਈਟ” ਮਨਾਇਆ ਜਾ ਰਿਹਾ ਹੈ, ਜਿਸਦੇ ਤਹਿਤ ਏ.ਐਨ.ਐਮਜ਼. ਅਤੇ ਆਸ਼ਾ ਵੱਲੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਾਲੇ ਘਰਾਂ ਵਿਚ ਓ. ਆਰ. ਐਸ. ਦੇ ਪੈਕਟ ਵੰਡੇ ਜਾ ਰਹੇ ਹਨ ਤਾਂ ਕਿ ਲੋੜ ਪੈਣ ਤੇ ਬੱਚੇ ਨੂੰ ਘਰ ਵਿਚ ਹੀ ਜੀਵਨ ਰਖਿਅਕ ਘੋਲ ਤਿਆਰ ਕਰ ਕੇ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ. ਦਾ ਘੋਲ ਪਿਲਾਇਆ ਜਾਵੇ ਅਤੇ ਦਸਤ ਬੰਦ ਹੋਣ ‘ਤੇ ਓ.ਆਰ.ਐਸ. ਦੀ ਖੁਰਾਕ ਦੇਣਾ ਬੰਦ ਕਰਕੇ 14 ਦਿਨ ਜਿੰਕ ਦੀ ਗੋਲੀ ਦੇਣਾ ਸ਼ੁਰੂ ਕੀਤਾ ਜਾਵੇ ਤਾਂ ਜੋ ਬੱਚੇ ਨੂੰ ਦਸਤ ਅਤੇ ਨਮੂਨੀਆ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ, ਉਨ੍ਹਾਂ ਕਿਹਾ ਕਿ ਜਿੰਕ ਦੀ ਗੋਲੀ ਬੱਚੇ ਦੀ ਭੁੱਖ ਤੇ ਵਜਨ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ ਅਤੇ ਬੱਚੇ ਦੀ ਸਰੀਰਕ ਸਮਰੱਥਾ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਦਸਤਾਂ ਤੋਂ ਬਚਾਉ ਲਈ ਜ਼ਰੂਰੀ ਹੈ ਕਿ ਬਾਹਰਲੇ ਖਾਣੇ ਤੋਂ ਬਚਿਆ ਜਾਵੇ ‘ਤੇ ਖਾਣਾ ਹੱਥ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਪਕਾਇਆ ਤੇ ਖਾਇਆ ਜਾਵੇ।
ਜਿਲ੍ਹਾ ਟੀਕਾਰਨ ਅਫ਼ਸਰ ਡਾ. ਰਾਕੇਸ਼ ਚੌਪੜਾ ਵੱਲੋਂ ਓ.ਆਰ.ਐਸ. ਦਾ ਘੋਲ ਬਣਾਉਣ ਅਤੇ ਪਿਲਾਉਣ ਦੀ ਵਿਧੀ ਸੰਬਧੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਕਿਹਾ ਕਿ ਓ.ਆਰ.ਐਸ. ਦੇ ਘੋਲ ਦੇ ਨਾਲ-ਨਾਲ ਦੁੱਧ ਚੁੰਘਦੇ ਬੱਚੇ ਨੂੰ ਜਿਆਦਾ ਵਾਰ ਅਤੇ ਜਿਆਦਾ ਦੇਰ ਤੱਕ ਦੁੱਧ ਪਿਲਾਉਣਾ ਚਾਹੀਦਾ ਹੈ, ਜੇਕਰ ਬੱਚਾ ਕੁੱਝ ਵੀ ਨਹੀਂ ਪੀ ਰਿਹਾ ਤਾਂ ਤੁਰੰਤ ਨਜਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਜਿੰਕ ਦੀ ਖੁਰਾਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਮਹੀਨੇ ਤੋਂ 6 ਮਹੀਨੇ ਤੱਕ ਦੇ ਬੱਚੇ ਨੂੰ ਅੱਧੀ ਜਿੰਕ ਦੀ ਗੋਲੀ (10 ਮਿਲੀਗ੍ਰਾਮ) ਮਾਂ ਦੇ ਦੁੱਧ ਨਾਲ, 6 ਮਹੀਨੇ ਅਤੇ 6 ਮਹੀਨੇ ਤੋਂ ਵੱਧ ਉਮਰ ਦੇ ਬੱਚੇ ਨੂੰ ਇਕ ਗੋਲੀ (20 ਮਿਲੀਗ੍ਰਾਮ) ਸਾਫ਼ ਪਾਣੀ ਵਿੱਚ ਜਾਂ ਮਾਂ ਦੇ ਦੁੱਧ ਨਾਲ ਦਿੱਤੀ ਜਾ ਸਕਦੀ