ਫਗਵਾੜਾ : ਭਾਈ ਘਨਈਆ ਜੀ ਸੇਵਾ ਸਿਮਰਨ ਕੇਂਦਰ , ਚਾਹਲ ਨਗਰ , ਫਗਵਾੜਾ ਵਿਖੇ ਕਰਵਾਇਆਂ ਗਿਆ । ਇਸ ਮੋਕੇ ਅਲੱਗ ਅਲੱਗ ਬੁਲਾਰਿਆ ਨੇ ਜਿੱਥੇ ਘੱਟ ਗਿਣਤੀ ਕੌਮਾਂ ਦੀ ਏਕਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ ਉੱਥੇ ਇਸ ਜੰਗ ਦੇ ਸ਼ਹੀਦਾਂ ਦੇ ਚਰਨਾਂ ਚ ਨਮਨ ਕਰਦਿਆਂ ਮਾਣਮੱਤੇ ਇਤਿਹਾਸ ਤੌ ਸੰਗਤਾਂ ਨੂੰ ਜਾਣੂ ਕਰਵਾਇਆਂ ! ਖ਼ਾਸ ਤੋਰ ਤੇ ਬੁਲਾਰਿਆਂ ਵਜੋ ਅੰਬੇਦਕਰ ਸੈਨਾ ਮੂਲਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ , ਜਾਮਾ ਮਸਜਿਦ ਫਗਵਾੜਾ ਤੌ ਇਮਾਮ ਸਾਹਿਬ ਉਵੈਸ਼ ਉਰ ਰਹਿਮਾਨ , ਮੁਸਲਿਮ ਆਗੂ ਸਰਬਰ ਗੁਲਾਮ ਸੱਬਾ . ਤੇ ਜੂਨ 1984 ਦੇ ਇਤਿਹਾਸ ਦੇ ਪਿਛੋਕੜ ਤੇ 1 ਤੌ 6 ਜੂਨ ਦੇ ਇਤਿਹਾਸ ਬਾਰੇ ਅਲਾਇੰਸ ਦੇ ਕੋਆਰਡੀਨੇਟਰ ਸਿੱਖ ਪ੍ਰਚਾਰਕ ਪਰਮਪਾਲ ਸਿੰਘ ਸਭਰਾਂ ਨੇ ਸੰਗਤਾਂ ਨਾਲ ਸਾਂਝ ਪਾਈ । ਹਰ ਸਾਲ ਦੀ ਤਰਾਂ ਇਸ ਸਾਲ ਵੀ ਇਹ ਦਿਹਾੜਾ ਘੱਟਗਿਣਤੀ ਕੌਮਾਂ ਦੀ ਏਕਤਾ ਨੂੰ ਸਮਰਪਿਤ ਕਰਕੇ ਕਰਵਾਇਆਂ ਗਿਆ ।
ਇਸ ਮੋਕੇ ਇੱਕ ਲੋੜਵੰਦ ਗੁਰਸਿੱਖ ਜੋ ਕਿ ਫੇਰੀ ਲਾ ਕੇ ਸਾਮਾਨ ਵੇਚਦਾ ਸੀ , ਜੋ ਲਾਕਡਾਊਨ ਦੌਰਾਨ ਆਪਣਾ ਸਾਰਾ ਸ਼ਰਮਾਇਆ ਖਰਚ ਕਰ ਚੁੱਕਾ ਸੀ , ਨੂੰ ਮੁੜ ਤੌ ਅਾਪਣੀ ਕਿਰਤ ਸ਼ੁਰੂ ਕਰਨ ਲਈ ਮਾਇਕ ਸਹਾਇਤਾ ਦਿੱਤੀ ਗਈ ! ਇਸ ਮੌਕੇ
ਸਿੱਖਸ ਫਾਰ ਇਕੁਐਲਿਟੀ ਫਾਂਊਡੇਸ਼ਨ ਦੇ ਡਾਇਰੈਕਟਰ ਸੁਖਦੇਵ ਸਿੰਘ ਫਗਵਾੜਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਵੱਲੋਂ ਆਏ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ । ਇਸ ਮੋਕੇ ਅਮਰਜੀਤ ਸਿੰਘ ਸੰਧੂ , ਹਰਪ੍ਰੀਤ ਸਿੰਘ , ਇਕਬਾਲ ਸਿੰਘ , ਸਰਬਜੀਤ ਸਿੰਘ , ਜਗਪ੍ਰੀਤ ਸਿੰਘ , ਪਰਮਜੀਤ ਸਿੰਘ , ਅੰਮਿ੍ਰਤਪਾਲ ਸਿੰਘ , ਰਣਜੀਤ ਸਿੰਘ , ਗੁਰਵਿੰਦਰ ਸਿੰਘ , ਗੁਰਮੀਤ ਸਿੰਘ , ਸੁਖਵਿੰਦਰ ਸਿੰਘ , ਸਿਮਰਨਜੀਤ ਸਿੰਘ , ਹਜ਼ਾਰਾ ਸਿੰਘ ਆਦਿ ਹਾਜ਼ਰ ਸਨ