ਜਲੰਧਰ (ਨਿਤਿਨ ) :ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਸੀ, ਜਿਸ ਵਿਚ ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘ ਸਿੰਘਣੀਆਂ ਅਤੇ ਭੁਝੰਗੀ ਸ਼ਹੀਦ ਹੋਏ ਸਨ। ਜਿਸ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ,ਭਾਈ ਅਮਰੀਕ ਸਿੰਘ,ਭਾਈ ਸੁਬੇਗ ਸਿੰਘ ਤੇ ਬਾਬਾ ਠਾਰਾ ਸਿੰਘ ਸਮੇਤ ਅਨੇਕਾਂ ਸੂਰਬੀਰਾਂ ਨੇ ਸ਼ਹੀਦੀ ਜਾਮ ਪੀਤਾ ਸੀ। ਅੱਜ 39 ਸਾਲ ਹੋ ਗਏ ਹਨ, ਇਸ ਦੀ ਯਾਦ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਆਪਣੇ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਰੋਸ ਮਾਰਚ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਪਟੇਲ ਚੋਕ ਤੋਂ ਆਰੰਭ ਹੋਇਆ, ਇਸ ਵਿੱਚ ਜਿਲਾ ਭਰ ਤੋ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਦੇ ਜਥਿਆਂ ਸਮੇਤ ਹਾਜਰ ਸੰਗਤਾਂ ਸ਼ਾਮਲ ਹੋਈਆਂ,ਸੰਗਤਾਂ ਵੱਲੋਂ ਵੱਖ ਵੱਖ ਨਾਹਰਿਆਂ ਨਾਲ ਜਿਨ੍ਹਾਂ ਵਿੱਚ ਅਕਾਲ ਤਖਤ ਮਹਾਨ ਹੈ ਸਿਖ ਕੌਮ ਦੀ ਸ਼ਾਨ ਹੈ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ,ਰਾਜ ਕਰੇਗਾ ਖਾਲਸਾ,ਪੰਥ ਕੀ ਜੀਤ ਦੇ ਜੈਕਾਰੇ ਗੁੰਜਾਏ ਜਾ ਰਹੇ ਸਨ। ਅਤੇ ਸੰਗਤਾ ਨੇ ਆਪਣੇ ਹਥਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਖਾਲਸਾਈ ਨਿਸ਼ਾਨ ਤੇ ਵਖ ਵਖ ਜੈਕਾਰਿਆ ਵਾਲੇ ਬੈਨਰ ਵੀ ਫੜੇ ਹੋਐ ਸਨ,ਮਾਰਚ ਦੇ ਰਸਤੇ ਵਿਚ ਸੰਗਤਾਂ ਲਈ ਵੱਖ-ਵੱਖ ਲੰਗਰ ਲਗਾਏ ਗਏ,ਇਹ ਮਾਰਚ ਪਟੇਲ ਚੌਂਕ ਤੋਂ ਹੁੰਦਾ ਹੋਇਆ ਬਸਤੀ ਅੱਡਾ,ਬਾਲਮੀਕੀ ਚੌਂਕ,ਨਕੋਦਰ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਮਾਪਤ ਹੋਇਆ। ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਨੌਜਵਾਨ ਮਾਰਚ ਦੇ ਨਾਲ-ਨਾਲ ਚੱਲ ਰਹੇ ਸਨ,ਮਾਰਚ ਪੂਰਨ ਰੂਪ ਵਿੱਚ ਸ਼ਾਂਤਮਈ ਸੀ, ਸੰਗਤਾਂ ਨਾਲ ਨਾਲ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਇਸ ਮੋਕੇ ਤੇ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ,ਗੁਰਵਿੰਦਰ ਸਿੰਘ ਨਾਗੀ,ਗੁਰਵਿੰਦਰ ਸਿੰਘ ਸਿੱਧੂ,ਬਾਬਾ ਪਲਵਿੰਦਰ ਸਿੰਘ,ਸਤਪਾਲ ਸਿੰਘ ਸਿਦਕੀ,ਮਨਜੀਤ ਸਿੰਘ ਠੁਕਰਾਲ,ਸੁਖਜੀਤ ਸਿੰਘ ਡਰੋਲੀ,ਤਜਿੰਦਰ ਸਿੰਘ ਸੰਤ ਨਗਰ,ਹਰਜੋਤ ਸਿੰਘ ਲੱਕੀ,ਹਰਪ੍ਰੀਤ ਸਿੰਘ ਰੋਬਿਨ,ਗੁਰਦੀਪ ਸਿੰਘ ਲੱਕੀ,ਪ੍ਰਬਜੋਤ ਸਿੰਘ ਖਾਲਸਾ,ਹੀਰਾ ਭਾਟੀਆ,ਜਸਵਿੰਦਰ ਸਿੰਘ ਜਸੀ,ਅਮ੍ਰਿਤਪਾਲ ਸਿੰਘ ਧਨੋਵਾਲੀ,ਡਾਕਟਰ ਬੀਰਾ,ਰਣਜੀਤ ਸਿੰਘ,ਸੰਨੀ ਸਿੰਘ ਉਬਰਾਏ,ਸਰਬਜੀਤ ਸਿੰਘ,ਪਰਮਿੰਦਰ ਸਿੰਘ ਟਕਰ,ਲਖਬੀਰ ਸਿੰਘ ਲੱਕੀ,ਮਨਜੀਤ ਸਿੰਘ ਰੇਰੂ,ਜਸਵਿੰਦਰ ਸਿੰਘ ਸਾਹਨੀ,ਹਰਪ੍ਰੀਤ ਸਿੰਘ ਸੋਨੂੰ,ਅਮਨਦੀਪ ਸਿੰਘ ਬੱਗਾ,ਰਾਜਿੰਦਰ ਸਿੰਘ ਮਿਗਲਾਨੀ,ਜਗਜੀਤ ਸਿੰਘ ਗਾਬਾ,ਕਵਲਜੀਤ ਸਿੰਘ ਟੋਨੀ,ਅਮਰਜੀਤ ਸਿੰਘ ਗੁਰਦੇਵ ਨਗਰ,ਚਰਨਜੀਤ ਸਿੰਘ ਸੇਠੀ,ਰਣਜੀਤ ਸਿੰਘ ਰਾਜ ਨਗਰ,ਹਰਸ਼ਾ ਸਿੰਘ,ਅਭਿਸੇਕ ਸਿੰਘ,ਜਤਿੰਦਰ ਸਿੰਘ ਕੋਹਲੀ,ਬਲਜੀਤ ਸਿੰਘ ਸੰਟੀ,ਹਰਭਜਨ ਸਿੰਘ,ਅਰਵਿੰਦਰ ਸਿੰਘ,ਜਸਬੀਰ ਸਿੰਘ,ਗੁਰਮੀਤ ਸਿੰਘ ਚਾਨੀਆ,ਹਰਪ੍ਰੀਤ ਸਿੰਘ,ਪਰਮਜੀਤ ਸਿੰਘ ਕਾਨਪੁਰੀ,ਚਰਨਜੀਤ ਸਿੰਘ ਭੋਲਾਵਾਸੀ,ਕੁਲਵੰਤ ਸਿੰਘ ਦਾਲਮ,ਜਗਜੀਤ ਸਿੰਘ ਜਗੀ,ਲਖਬੀਰ ਸਿੰਘ ਸੋੰਟੀ,ਰਣਜੀਤ ਸਿੰਘ ਗੋਲਡੀ,ਪਰਮਪ੍ਰੀਤ ਸਿੰਘ ਵਿੱਟੀ,ਗੁਰਜੀਤ ਸਿੰਘ ਪੋਪਲੀ,ਆਦਿ ਹਾਜਰ ਸਨ