ਬੀਤੇ ਦਿਨ ਸ਼ੀਨਅਰ ਸਿਟੀਜ਼ਨ ਕੌਸ਼ਲ(ਰਜਿ) ਕੋਰਟ ਕੰਪਲੈਕਸ ਵਲੋਂ ਕੌਮਾਤਰੀ ਦਿਵਸ ਤੇ ਧੀਮਾਨ ਫਿਲਮ ਸਿਟੀ ਫਗਵਾੜਾ
ਵਿਖੇ ਸੰਸਥਾ ਪ੍ਰਧਾਨ ਰਵਿੰਦਰ ਚੋਟ ਦੀ ਪ੍ਰਧਾਨਗੀ ਅਤੇ ਦੇਖ-ਰੇਖ ਵਿੱਚ ਭਰਵਾਂ ਸਮਾਗਮ ਕਰਵਾਇਆ ਗਿਆ। ਇਥੇ ਬੋਲਦਿਆਂ
ਰਵਿੰਦਰ ਚੋਟ ਨੇ ਦੱਸਿਆ ਕਿ ਸਰਕਾਰ ਸੰਵਿਧਾਨਕ ਤੌਰ ਤੇ ਬਚਨ ਵੱਧ ਹੈ ਕਿ ਉਹ ਬਜ਼ੁਰਗਾਂ ਨੂੰ ਸਤਿਕਾਰ ਨਾਲ ਜੀਉਣ ਦਾ,ਚੰਗੀ
ਸਿਹਤ ਦਾ ਅਤੇ ਸਿਰ ਤੇ ਛੱਤ ਦਾ ਪ੍ਰਬੰਧ ਕਰੇ।ਇਸ ਸਮਾਗ਼ਮ ਨੂੰ ਸੰਬੋਧਨ ਕਰਦਿਆਂ ਵੱਡੇ ਕਾਰੋਵਾਰੀ ਅਸ਼ਵਨੀ ਕੋਹਲੀ ਨੇ ਕਿਹਾ ਕਿ
ਬਜ਼ੁਰਗਾਂ ਦੇ ਸਤਿਕਾਰ,ਸਿਹਤ ਅਤੇ ਸਮਾਜਿਕ ਹਾਲਾਤਾਂ ਨੂੰ ਸੁਧਾਰਨ ਲਈ ਸਰਕਾਰਾਂ ਪੂਰਾ ਧਿਆਨ ਨਹੀ ਦੇ ਰਹੀਆਂ ।ਉਮਰ ਵੱਧ
ਹੋਣ ਕਰਕੇ ਉਹਨਾਂ ਦਾ ਸਿਹਤ ਬੀਮਾ ਵੀ ਨਹੀ ਹੁੰਦਾ ਤੇ ਕਈ ਘਰਾਂ ਵਿੱਚ ਵੀ ਉਹਨਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ।ਪ੍ਰਸਿੱਧ
ਪੱਤਰਕਾਰ ਟੀ ਡੀ ਚਾਵਲਾ ਨੇ ਵੀ ਸਰਕਾਰ ਨੂੰ ਬਜ਼ੁਰਗਾਂ ਦੀ ਰੱਖਿਆ ਲਈ ਕਾਰਗਰ ਸੁਝਾਆ ਦਿੱਤੇ ।ਇਸ ਸਮਾਗ਼ਮ ਵਿੱਚ ਉੱਘੇ
ਸਿਖਿਆ ਸ਼ਾਸ਼ਤਰੀ ਪ੍ਰਿਸੀਪਲ ਕੈਲਾਸ਼ ਨਾਥ ਭਰਦਵਾਜ ਨੂੰ ਉਹਨਾਂ ਦੀਆਂ ਜੀਵਨ ਭਰ ਦੀਆਂ ਸਮਾਜ ਸੁਧਾਰ ਦੀਆਂ ਗਤੀਵਿਧੀਆਂ
ਲਈ ਅਤੇ ਇਸ ਸੰਸਥਾ ਦੀ ਨਿਸ਼ਕਾਮ ਸੇਵਾ ਲਈ ਸਨਮਾਨ ਕੀਤਾ ਗਿਆ।ਇਸ ਸਮਾਗ਼ਮ ਵਿੱਚ ਰਮੇਸ਼ ਧੀਮਾਨ,ਪੱਤਰਕਾਰ ਟੀ ਡੀ
ਚਾਵਲਾ,ਰੂਪ ਲਾਲ,ਤਾਰਾ ਚੰਦ ਚੁੰਬਰ, ਡਾਕਟਰ ਕੈਲਾਸ਼ ਨਾਥ ਭਰਦਵਾਜ,ਪ੍ਰਦੀਪ ਧੀਮਾਨ,ਗੁਲਜ਼ਾਰ ਸਿੰਘ, ਬ੍ਰਹੱਮ ਦੱਤ ਅਤੇ ਅੱਜ ਦੇ
ਸਮਾਘਮ ਦੇ ਪ੍ਰਬੰਧ ਕਰਤਾ ਪਵਨ ਕਾਲਰਾ ਨੇ ਬਜ਼ੁਰਗਾਂ ਦੀ ਹਾਲਤ ਬਾਰੇ ਆਪਣੇ ਵਿਚਾਰ ਰੱਖੇ। ਇਸ ਭਰਵੇ ਇਕੱਠ ਨੇ ਸਰਕਾਰ ਤੋਂ
ਮੰਗ ਕੀਤੀ ਕਿ ਹਰ ਸ਼ਹਿਰ ਵਿੱਚ ਇਕ ਵਧੀਆਂ ਬਜ਼ੁਰਗ ਘਰ ਬਣਾਇਆ ਜਾਵੇ,ਸਿਹਤ ਵਿਭਾਗ ਵਲੋਂ ਬਜ਼ੁਰਗਾਂ ਦੀ ਸਿਹਤ ਵਲ
ਵਿਸ਼ੇਸ਼ ਧਿਆਨ ਦਿਤਾ ਜਾਵੇ ਅਤੇ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਸੁਰੱਕੀਆ ਦਾ ਯੋਗ ਪ੍ਰਬੰਧ ਕੀਤਾ ਜਾਵੇ।ਹੋਰਾਂ ਤੋਂ ਇਲਾਵਾਇਸ
ਸਮੇਂਕੇ ਕੇ ਕੰਦਾ,ਗੁਰਦੀਪ ਵੱਧਵਾ,ਖਰੈਤੀ ਲਾਲ,ਅਮਰੀਕ ਸਿੰਘ ਵਿਰਦੀ,ਪ੍ਰੇਮ ਬਜ਼ਾਜ਼,ਕੇ ਜੀ ਚੋਪੜਾ,ਮਨਮੋਹਣ ਸਿੰਘ,ਕੇ ਕੇ ਸੇਠੀ ਅਤੇ
ਧੀਮਾਨ ਫਿਲਮ ਸਿਟੀ ਨਾਲ ਸਬੰਧਤ ਸਾਥੀ ਹਾਜ਼ਰ ਸਨ।