ਜਲੰਧਰ :  ਸੀ.ਪੀ.ਆਈ. ( ਐਮ. ) ਦੀ ਕੇਂਦਰੀ ਕਮੇਟੀ ਦੇ ਸੱਦੇ ਅਨੁਸਾਰ ਜ਼ਿਲ•ਾ ਕਮੇਟੀ ਜਲੰਧਰ – ਕਪੂਰਥਲਾ ਵਲੋਂ ਮਹਾਨ ਅਕਤੂਬਰ ਇਨਕਲਾਬ ਦੀ 103ਵੀਂ ਵਰੇਗੰਢ ਜ਼ਿਲ•ਾ ਦਫ਼ਤਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਜਲੰਧਰ ਵਿਖੇ ਪੂਰੇ ਇਨਕਲਾਬੀ ਜ਼ੋਸ਼ੋ ਖਰੋਸ਼ੋ ਨਾਲ ਮਨਾਈ ਗਈ। ਇਸ ਮੌਕੇ ਤੇ ਹੋਏ ਇੱਕ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਕੀਤੀ ਅਤੇ ਇਸ ਵਿੱਚ ਦੋਹਾਂ ਜ਼ਿਲਿ•ਆਂ ਵਿਚੋਂ ਚੋਣਵੇਂ ਪਰ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮਹਾਨ ਅਕਤੂਬਰ ਇਨਕਲਾਬ ਜਿਸ ਨੂੰ ਕਮਿਊਨਿਸਟ ਇਨਕਲਾਬ , ਬਾਲਸ਼ਵਿਕ ਇਨਕਲਾਬ , ਸੋਵੀਅਤ ਇਨਕਲਾਬ ਸਮੇਤ ਹੋਰ ਵੀ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ , ਸੰਸਾਰ ਇਤਿਹਾਸ ਦੀ ਇੱਕ ਅਜਿਹੀ ਮਹਾਨਤਮ ਘਟਨਾ ਸੀ ਜਿਸ ਨੇ ਮਹਾਨ ਲੇਨਿਨ ਦੀ ਅਗਵਾਈ ਵਿੱਚ ਧਰਤੀ ਦੇ ਇੱਕ ਵੱਡੇ ਭੂਭਾਗ , ਰੂਸੀ ਸਾਮਰਾਜ ਵਿੱਚ ਮੁੱਢ ਕਦੀਮ ਤੋਂ ਚੱਲੇ ਆ ਰਹੇ ਲੋਟੂ ਜਮਾਤ ਦੇ ਰਾਜ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਮਿਹਨਤਕਸ਼ ਲੋਕਾਂ ਦੀ ਸੱਤਾ ਕਾਇਮ ਕਰ ਦਿੱਤੀ ਗਈ । ਇਸ ਇਨਕਲਾਬ ਤੋਂ ਬਾਅਦ ਸੋਵੀਅਤ ਯੂਨੀਅਨ ਨੇ ਜੀਵਨ ਦੇ ਹਰ ਖੇਤਰ ਆਰਥਕ , ਸਮਾਜਕ , ਰਾਜਨੀਤਿਕ , ਫੌਜੀ , ਹਥਿਆਰ , ਵਿਦਿਅਕ , ਸਾਇੰਸ , ਖੇਡਾਂ, ਸਭਿਆਚਾਰਕ ਪੱਖ ਤੋਂ ਇਤਨੀ ਤਰੱਕੀ ਕੀਤੀ ਅਤੇ ਉਹ ਵੀ ਇਤਨੀ