ਪ੍ਰਧਾਨ ਮੰਤਰੀ/ਮੁੱਖ ਮੰਤਰੀ ਦੇ ਨਾਮ ਪ੍ਰਸ਼ਾਸਨ ਨੂੰ ਸੌਂਪੇ ਮੰਗ ਪੱਤਰ

ਜਲੰਧਰ :- ਸੀਪੀਐਂਫ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਐਨਪੀਐਸ
ਤਹਿਤ ਭਰਤੀ ਹੋਏ ਮੁਲਾਜਮਾਂ ਤੇ ਲਾਗੂ ਕੀਤੇ ਵਿੱਤ ਵਿਭਾਗ ਪੰਜਾਬ ਸਰਕਾਰ ਦੇ 4% ਹਿੱਸੇ ਤੇ ਲਗਾਏ ਟੈਕਸ ਵਾਲੇ ਪੱਤਰ ਨੂੰ ਰੱਦ
ਕਰਵਾਉਣ ਲਈ ਅਤੇ ਐਨਪੀਐਸ ਤਹਿਤ ਭਰਤੀ ਹੋਏ ਸੂਬੇ ਦੇ ਇੱਕ ਲੱਖ ਸਤਾਸੀ ਹਜਾਰ ਮੁਲਾਜਮਾਂ ਦੇ ਸੁਰੱਖਿਅਤ ਭਵਿੱਖ ਲਈ
ਪੁਰਾਈ ਪੈਨਸ਼ਨ ਦੀ ਬਹਾਲੀ ਲਈ ਅੱਜ 24 ਫਰਵਰੀ ਨੂੰ ਸੂਬਾ ਪੱਧਰ ਤੋ ਦਿੱਤੇ ਐਕਸ਼ਨ ਅਨੁਸਾਰ ਸਮੂਹ ਜਿਲਾ ਪੱਧਰ ਤੇ ਡੀਸੀ

ਦਫਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਦੀ ਅਰਥੀ ਫੂਕ ਮੁਜਾਹਰੇ ਕੀਤੇ ਗਏ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ
ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ ਗਏ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ
ਕੇਂਦਰ ਸਰਕਾਰ ਐਨਪੀਐਸ ਨੂੰ ਰੱਦ ਕਰਕੇ ਪੁਰਾਈ ਪੈਨਸ਼ਨ ਸਕੀਮ ਦੀ ਬਹਾਲੀ ਕਰੇ ਅਤੇ 4% ਵਾਲੇ ਨਾਦਰਸ਼ਾਹ ਹੁਕਮ ਨੂੰ ਤੁਰੰਤ
ਰੱਦ ਕੀਤਾ ਜਾਵੇ। ਸੂਬਾ ਪ੍ਰਧਾਨ ਸੁਖਜੀਤ ਸਿੰਘਨੇ ਕਿਹਾ ਕਿ ਸਰਕਾਰ ਵੱਲੋਂ ਜਲਦੀ ਹੀ ਮੁਲਾਜਮ ਹਿੱਤ ਵਿੱਚ ਇਹ ਫੈਸਲਾ ਨਹੀਂ ਲਿਆ
ਜਾਂਦਾ ਹੈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ ਕਰਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਮੁਲਾਜਮ ਵਰਗ ਦਫ਼ਤਰਾਂ/ਸਕੂਲਾਂ ਅਤੇ ਹੋਰ

ਸਰਕਾਰੀ ਕੰਮ ਠੱਪ ਕਰਕੇ ਸੜਕਾਂ ਜਾਮ ਕਰਨ ਲਈ ਮਜਬੂਰ ਹੋਵੇਗਾ। ਇਸ ਤੋਂ ਇਲਾਵਾ ਆਗੂਆਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ
ਆਪਣੇ ਪੱਧਰ ਤੇ ਵੀ ਐਲਪੀਐਸ ਨੂੰ-ਰੱਦ ਕਰ ਸਕਦੀ ਹੈ ਇਸ ਲਈ ਸ਼ਰਕਾਰ ਨੂੰ-ਆਪਏ ਮੁਲਾਜਮਾਂ ਦੇ ਭਵਿੱਖ ਪ੍ਰਤੀ ਚਿੰਤਤ ਹੋਣਾ
ਚਾਹੀਦਾ ਹੈ ਅਤੇ ਸੂਬੇ ਦੇ 1 ਲੱਖ 87 ਹਜਾਰ ਮੁਲਾਜਮਾਂ ਦੀ ਮੰਗ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭਾਰੀ
ਪਵੇਗਾ ਕਿਉਂਕਿ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸੂਬਾ ਸਰਕਾਰ ਨੇ ਮੁਲਾਜਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਰਕਾਰ
ਬਣਨ ਉਪਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਪਰ ਨਾ ਤਾਂ ਅਜੇ ਤੱਕ ਪੁਰਾਈ ਪੈਨਸ਼ਨ ਦੀ ਬਹਾਲੀ ਹੋਈ ਬਲਕਿ
ਨਿੱਤ ਦਿਨ ਮੁਲਾਜਮ ਮਾਰੂ ਫੈਸਲੇ ਥੋਪੇ ਜਾ ਰਹੇ ਹਨ ਜਿਸ ਕਾਰਨ ਮੁਲਾਜਮਾਂ ਅੰਦਰ ਭਾਰੀ ਰੋਸ ਹੈ। ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ
ਵਿੱਚ ਮੁਲਾਜਮ ਹਿੱਤ ਵਿੱਚ ਤਕੜਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਪੂਰੀ ਜੁੰਮੇਵਾਰੀ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਹੋਵੇਗੀ।
ਇਸ ਮੌਕੇ ਅਮਨਦੀਪ ਸਿੰਘ, ਵੇਦ ਪ੍ਰਕਾਸ਼, ਤੇਜਿੰਦਰ ਸਿੰਘ, ਕਿਰਪਾਲ ਸਿੰਘ, ਸੁਭਾਸ਼ ਮੱਟੂ, ਲਖਵੀਰ ਸਿੰਘ, ਮਾਨਵ ਕੁਮਾਰ, ਹਰਭਜਨ
ਸਿੰਘ, ਇੰਦਰਦੀਪ ਕੋਹਲੀ, ਪਵਨ ਕੁਮਾਰ, ਰਾਕੇਸ਼ ਕੁਮਾਰ, ਗੁਰਪ੍ਰੀਤ ਸੰਧੂ, ਸਮੇਤ ਵੱਡੀ ਗਿਣਤੀ ਵਿੱਚ ਮੁਲਾਜਮ ਮੌਜੂਦ ਸਨ।