ਸੁਆਮੀ ਸੰਤ ਦਾਸ ਪਬਲਿਕ ਸਕੂਲ ਜਲੰਧਰ ਸਰਵਸ਼੍ਰੇਸ਼ਠ ਸਕੂਲ ਪੁਰਸਕਾਰ ਨਾਲ ਸਨਮਾਨਿਤ
ਸੁਆਮੀ ਸੰਤ ਦਾਸ ਪਬਲਿਕ ਸਕੂਲ ਜਲੰਧਰ ਨੇ ਅਕਾਦਮਿਕ ਸੈਸ਼ਨ 2021 ਦਾ ਸਰਬ-ਸ੍ਰੇਸ਼ਠ ਸਕੂਲ
ਪੁਰਸਕਾਰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਦੁਆਰਾ ਹਾਸਲ ਕੀਤਾ | ਇਹ ਸ਼ਾਨਦਾਰ ਸਮਾਗਮ11
ਸਤੰਬਰ 2021 ਨੂੰ ਚੰਡੀਗੜ੍ਹ ਯੁਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ।ਸਮਾਗਮ ਦੇ ਮੁੱਖ ਮਹਿਮਾਨ ਵਜੋਂ ਹਰਿਆਣਾ
ਗਵਰਨਰ ਬੰਡਾਰੂ ਦੱਤਾਤ੍ਰੇਅ ਪਹੁੰਚੇ ਅਤੇ ਬਲਬੀਰ ਸਿੰਘ ਸੀਚੇਵਾਲ ਅਤੇ ਪ੍ਰੋਫੈਸਰ ਸੁਰਜੀਤ ਸਿੰਘ ਪਾਤਰ ਵਰਗੀਆਂ
ਮਹਾਨ ਸ਼ਖ਼ਸੀਅਤਾਂ ਨੇ ਅਜਿਹੇ ਸੁਨਹਿਰੀ ਮੌਕੇ ਸ਼ਮੂਲੀਅਤ ਕਰਕੇ ਸਮਾਗਮ ਨੂੰ ਚਾਰ ਚੰਨ ਲਗਾਏ |
ਸ਼ਾਨਦਾਰ ਸਮਾਗਮ ਮੌਕੇ ਪੰਜਾਬ ਰਾਜ ਦੇ 571 ਸਕੂਲਾਂ ਵਿਚੋਂ 130 ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ
ਸਕੂਲਾਂ ਦੇ ਬੁਨਿਆਦੀ ਢਾਂਚੇ ,digital ਕਾਰਗੁਜ਼ਾਰੀ , ਵਿਦਿਅਕ ਖੇਤਰ ਅਤੇ ਹੋਰ ਗਤੀਵਿਧੀਆਂ ਵਿਚ ਸ਼ਾਨਦਾਰ
ਉਪਲੱਬਧੀਆਂ ਕਰਕੇ ਇਸ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ
ਮੈਡਮ ਸ੍ਰੀਮਤੀ ਕਮਲਜੀਤ ਕੌਰ ਜੀ ਨੇ ਖੁਸ਼ੀ ਦੇ ਪਲ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਪਰਮਾਤਮਾ ਨੇ ਇਸ ਸੰਸਥਾ ਨੂੰ ਜੋ
ਮਾਣ ਬਖ਼ਸ਼ਿਆ ਹੈ ਉਸ ਲਈ ਸਭ ਵਧਾਈ ਦੇ ਪਾਤਰ ਹਨ