ਜਲੰਧਰ 18 ਜੂਨ (ਨਿਤਿਨ ਕੌੜਾ }:ਸੰਸਕ੍ਰਿਤੀ ਕੇ ਐਮ ਵੀ ਸਕੂਲ ਦੇ ਅਨਮੋਲ ਰਤਨਾਂ ਨੇ ਇੱਕ ਵਾਰ ਫਿਰ ਜੇ ਈ ਈ ਐਡਵਾਂਸ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਖੂਬ
ਨਾਮਣਾ ਖੱਟਿਆ। ਸੁਕ੍ਰਿਤੀ ਭੰਡਾਰੀ ( ਸਪੁੱਤਰੀ ਸ਼੍ਰੀ ਅਸ਼ੀਸ਼ ਭੰਡਾਰੀ ਅਤੇ ਸ਼੍ਰੀ ਮਤੀ ਮੋਨੀਕਾ ਭੰਡਾਰੀ ) ਨੇ ਇੱਕ AIR 7537 ਅਤੇ ਧਰੁਵ
ਮਲਹੋਤਰਾ ( ਸਪੁੱਤਰ ਸ਼੍ਰੀ ਮੁਕਲ ਮਲਹੋਤਰਾ ਅਤੇ ਸ਼੍ਰੀਮਤੀ ਭਾਵਨਾ ਮਲਹੋਤਰਾ) ਨੇ ਇੱਕ AIR 10246 ਵਿੱਚ ਆਈ ਆਈ ਟੀ ਤਹਿਤ
ਸਫਲਤਾ ਪ੍ਰਾਪਤ ਕੀਤੀ ਹੈ। ਸੰਸਕ੍ਰਿਤੀ ਕੇ ਐਮ ਵੀ ਸਕੂਲ ਦੇ ਵਿਦਿਆਰਥੀਆਂ ਨੇ ਅਕਾਦਮਿਕ ਮਾਰਗਦਰਸ਼ਨ, ਸੰਪੂਰਨ ਵਿਕਾਸ ਅਤੇ ਮਜ਼ਬੂਤ
ਟੀਚਾ ਵਿਕਾਸ ਦੇ ਸਹੀ ਮਿਸ਼ਰਣ ਨਾਲ ਮਂਲਾ ਮਾਰੀਆਂ ਹਨ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ
ਮਾਪਿਆਂ ਨੂੰ ਆਪਣੇ ਟੀਚਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਦਿੱਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ
ਸ਼੍ਰੀ. ਚੰਦਰ ਮੋਹਨ ਜੀ ਨੇ ਸ਼੍ਰੀਮਤੀ ਰਚਨਾ ਮੋਂਗਾ ਜੀ ਨੂੰ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰਤੀਯੋਗੀ
ਪ੍ਰੀਖਿਆਵਾਂ ਵਿੱਚੋਂ ਆਪਣਾ ਖਾਸ ਰਾਹ ਬਣਾਉਣ ਲਈ ਵਧਾਈ ਦਿੱਤੀ ਹੈ।