ਜਲਾਲਾਬਾਦ :- ਜਲਾਲਾਬਾਦ ਤੋਂ ਕਾਂਗਰਸੀ ਵਿਧਾਇਕ ਰਮਿੰਦਰ ਆਵਲੇ ਦੇ ਮੁੰਡੇ ਯਤਿਨ ਆਂਵਲੇ ਨੇ ਆਪਣੇ ਗੁੰਡਿਆਂ ਨੂੰ ਨਾਲ ਲੈ ਕੇ ਜਲਾਲਾਬਾਦ ਵਿਖੇ ਵਰਕਰਾਂ ਨਾਲ ਕਾਗਜ਼ ਭਰਨ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਪਰ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਕ੍ਰਮ ਨੂੰ ਲੀਡ ਰਮਿੰਦਰ ਆਂਵਲਾ ਦਾ ਮੁੰਡਾ ਆਪ ਅੱਗੇ ਹੋ ਕੇ ਕਰ ਰਿਹਾ ਸੀ ਜਿੱਥੇ ਇਸ ਹਮਲੇ ਵਿੱਚ Z+ ਸਕਿਉਰਿਟੀ ਉੱਤੇ ਵੀ ਹਮਲਾ ਕੀਤਾ ਗਿਆ। ਅਤੇ ਨਾਲ ਹੀ ਸਕਿਉਰਿਟੀ ਦੀ ਗੱਡੀ ਦੀ ਵੀ ਭੰਨਤੋੜ ਕੀਤੀ ਉੱਥੇ ਈ ਕਾਂਗਰਸ ਦੇ ਗੁੰਡਿਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਪਰ ਗੋਲੀਆਂ ਚਲਾਈਆਂ ਗਈਆਂ ਅਤੇ ਵਰਕਰਾਂ ਉੱਪਰ ਪੱਥਰਬਾਜ਼ੀ ਵੀ ਕੀਤੀ। ਉਸ ਸਮੇਂ ਉਥੇ ਵੱਡੀ ਗਿਣਤੀ ਵਿੱਚ ਪੁਲੀਸ ਵੀ ਮੌਜੂਦ ਸੀ ਜੋ ਕਿ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖਦੀ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉੱਪਰ ਹੋਏ ਇਸ ਹਮਲੇ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਕਾਂਗਰਸ ਵੱਲੋਂ ਕੀਤਾ ਗਿਆ ਇਸ ਲੋਕਤੰਤਰ ਦੇ ਘਾਣ ਨੂੰ ਅਤਿ ਦਰਜੇ ਦਾ ਨੀਚ ਅਤੇ ਸ਼ਰਮਨਾਕ ਦਸਦੇ ਹਾਂ।