ਜਲੰਧਰ (ਨਿਤਿਨ ਕੌੜਾ ) :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵਲੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਦੇ ਲੋਕਾਂ ਲਈ ਕੀਤੇ 13 ਨੁਕਤੀ ਘੋਸ਼ਣਾ ਤੇ ਪੰਜਾਬ ਦੇ ਲੋਕਾਂ ਲਈ ਕੀਤੇ ਐਲਾਨਾਂ ਨਾਲ ਜਿਥੇ ਖੁਸ਼ੀ ਦੀ ਲਹਿਰ ਛਾਈ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ ਮੈਂਬਰ ਸ.ਕਮਲਜੀਤ ਸਿੰਘ ਭਾਟੀਆ, ਯੂਥ ਅਕਾਲੀ ਆਗੂ ਗੁਰਦੇਵ ਸਿੰਘ ਭਾਟੀਆ, ਅਕਾਲੀ ਦਲ ਬੀ.ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਰਜਵੰਤ ਸਿੰਘ ਸੁੱਖਾ ਨੇ ਅਜ ਸ.ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਇਸ ਐਲਾਨ ਲਈ ਵਧਾਈ ਦਿੱਤੀ ਤੇ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਲਈ ਹਿਤੈਸ਼ੀ ਪਾਰਟੀ ਸਾਬਤ ਹੋਈ ਹੈ।